ਅੱਜ-ਨਾਮਾ
ਹੋਇਆ ਬੀਜ ਘੋਟਾਲਾ ਸੀ ਬਹੁਤ ਵੱਡਾ,
ਉਹਦਾ ਚੱਲ ਪਿਆ ਨਵਾਂ ਹੈ ਦੌਰ ਮੀਆਂ।
ਖੋਲਿ੍ਹਆ ਭੇਦ ਆ ਬੈਂਸ ਲੁਧਿਆਣੀਏਂ ਨੇ,
ਜਿਹੜਾ ਆਖਦਾ ਕਰੋ ਬਈ ਗੌਰ ਮੀਆਂ।
ਜਿਹੜਾ ਬੰਦਾ ਘੋਟਾਲੇ ਲਈ ਮੁੱਖ ਦੋਸ਼ੀ,
ਉਸ ਦੇ ਸੁਣੀਂਦੇ ਕਈ ਸਨ ਤੌਰ ਮੀਆਂ।
ਕਾਂਗਰਸ ਨਾਲ ਵੀ ਓਸ ਦੀ ਸਾਂਝ ਪੱਕੀ,
ਬਾਦਲਾਂ ਨਾਲ ਸੰਬੰਧ ਕਈ ਔਰ ਮੀਆਂ।
ਦੋਵਾਂ ਧਿਰਾਂ ਨਾਲ ਚੋਰਾਂ ਦੀ ਸਾਂਝ ਗਾੜ੍ਹੀ,
ਹਰ ਇੱਕ ਥਾਂ ਹੀ ਜਾਂਵਦੀ ਦਿੱਸ ਮੀਆਂ।
ਤਾਹੀਂਓਂ ਕੇਸ ਤਾਂ ਫੜੇ ਹਨ ਬੜੇ ਜਾਂਦੇ,
ਪਿੱਛੋਂ ਜਾਪਦਾ ਫਾਇਰ ਹੈ ਮਿੱਸ ਮੀਆਂ।
-ਤੀਸ ਮਾਰ ਖਾਂ
ਜੂਨ 09, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ