40.6 C
Delhi
Monday, May 20, 2024
spot_img
spot_img

ਹੁਸ਼ਿਆਰਪੁਰ ਵਿੱਚ 24 ਘੰਟੇ ਕਾਨੂੰਨ ਵਿਵਸਥਾ ਦੀ ਨਜ਼ਰਸਾਨੀ ਲਈ ਲਗਾਏ ਜਾਣਗੇ 75 ਸੀ.ਸੀ.ਟੀ.ਵੀ. ਕੈਮਰੇ 

ਹੁਸ਼ਿਆਰਪੁਰ, 13 ਦਸੰਬਰ, 2019:
ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਪਹਿਲਕਦਮੀ ਸਦਕਾ ਹੁਸ਼ਿਆਰਪੁਰ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਅਤਿ-ਆਧੁਨਿਕ ਸੀ.ਸੀ.ਟੀ.ਵੀ. ਲਗਾਏ ਜਾ ਰਹੇ ਹਨ। ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਤਹਿਤ ਅੱਜ ਮਾਡਲ ਟਾਊਨ ਥਾਣੇ ਅਧੀਨ ਚੱਲਣ ਵਾਲੇ ਹੋਰ ਕੈਮਰਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਕੀਤਾ ਗਿਆ।

ਇਸ ਪ੍ਰੋਜੈਕਟ ਤਹਿਤ ਹੁਣ ਤੱਕ ਸ਼ਹਿਰ ਦੀ ਨਿਗਰਾਨੀ ਲਈ 50 ਅਤਿ-ਆਧੁਨਿਕ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਚੁੱਕੇ ਹਨ। ਉਦਘਾਟਨੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਸ੍ਰੀ ਗੌਰਵ ਗਰਗ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ 36 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦਾ ਕੰਟਰੋਲ ਰੂਮ ਪੁਲਿਸ ਥਾਣਾ ਸਦਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਅੱਜ ਦੂਸਰੇ ਪੜਾਅ ਤਹਿਤ ਸ਼ਹਿਰ ਦੇ 4 ਹੋਰ ਪ੍ਰੁਮੱਖ ਥਾਵਾਂ ‘ਤੇ 14 ਕੈਮਰੇ ਲਗਾਏ ਗਏ ਹਨ, ਜਿਸ ਦਾ ਕੰਟਰੋਲ ਰੂਮ ਥਾਣਾ ਮਾਡਲ ਟਾਊਨ ਬਣਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਥਾਣਾ ਮਾਡਲ ਟਾਊਨ ਅਧੀਨ ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਹੁਣ ਤੱਕ ਇਨ੍ਹਾਂ ਕੈਮਰਿਆਂ ਦੀ ਗਿਣਤੀ 50 ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 26 ਪ੍ਰਮੁੱਖ ਸਥਾਨਾਂ ‘ਤੇ 75 ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣੇ ਹਨ ਅਤੇ ਬਾਕੀ ਰਹਿੰਦੇ ਕੈਮਰੇ ਵੀ ਜਲਦ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ 59 ਲੱਖ ਰੁਪਏ ਦੀ ਲਾਗਤ ਨਾਲ ਨੈਟਵਰਕਿੰਗ ਸਮੇਤ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾ ਰਹੇ ਹਨ, ਤਾਂ ਜੋ ਕਾਨੂੰਨ ਵਿਵਸਥਾ ਦੀ ਆਧੁਨਿਕ ਤਰੀਕੇ ਨਾਲ ਨਜ਼ਰਸਾਨੀ ਕੀਤੀ ਜਾ ਸਕੇ।

ਸ੍ਰੀ ਅਰੋੜਾ ਨੇ ਕਿਹਾ ਕਿ ਥਾਣਾ ਸਦਰ ਅਤੇ ਥਾਣਾ ਮਾਡਲ ਟਾਊਨ ਵਿੱਚ ਕੰਟਰੋਲ ਰੂਮ ਸਥਾਪਿਤ ਹੋ ਚੁੱਕੇ ਹਨ ਅਤੇ ਅਗਲੇ ਪੜਾਅ ਵਿੱਚ ਕੰਟਰੋਲ ਰੂਮ ਸਿਟੀ ਥਾਣਾ ਵਿਖੇ ਸਥਾਪਿਤ ਕਰਕੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦਾ ਪ੍ਰੋਜੈਕਟ ਜ਼ਿਲ੍ਹਾ ਪੁਲਿਸ ਲਈ ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਸਹਾਈ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੇ ਇਹ ਕੈਮਰੇ ਹਰ ਮੌਸਮ ਵਿੱਚ 24 ਘੰਟੇ ਕੰਮ ਕਰਦੇ ਹੋਏ ਲੋੜੀਂਦੀ ਜਾਣਕਾਰੀ ਕੰਟਰੋਲ ਰੂਮ ਥਾਣਾ ਸਦਰ, ਥਾਣਾ ਮਾਡਲ ਟਾਊਨ ਅਤੇ ਥਾਣਾ ਸਿਟੀ ਵਿਖੇ ਮੁਹੱਈਆ ਕਰਵਾਉਣਗੇ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਨੈਟਵਰਕਿੰਗ ਸਮੇਤ ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਜ਼ਿਲ੍ਹਾ ਪੁਲਿਸ ਨੂੰ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਥਾਣਾ ਮਾਡਨ ਟਾਊਨ ਅਧੀਨ ਪੈਂਦੀਆਂ 4 ਪ੍ਰਮੁੱਖ ਥਾਵਾਂ ਡਾ. ਅੰਬੇਦਕਰ ਚੌਕ, ਪ੍ਰਭਾਤ ਚੌਕ, ਸਰਕਾਰੀ ਕਾਲਜ ਚੌਕ ਅਤੇ ਰੇਲਵੇ ਸਟੇਸ਼ਨ ਚੌਕ ਵਿਖੇ 14 ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਡਾ. ਕੁਲਦੀਪ ਨੰਦਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਸ੍ਰੀ ਰਾਕੇਸ਼ ਮਰਵਾਹਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਮੁਕੇਸ਼ ਡਾਬਰ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸ੍ਰੀਮਤੀ ਤਰਨਜੀਤ ਕੌਰ ਸੇਠੀ, ਕੌਂਸਲਰ ਸ੍ਰੀ ਸਰਵਨ ਸਿੰਘ, ਸ੍ਰੀ ਸੁਰਿੰਦਰ ਪਾਲ ਸਿੱਧੂ, ਸ੍ਰੀ ਸੁਰਿੰਦਰ ਕੁਮਾਰ ਸ਼ਿੰਦਾ, ਸ੍ਰੀ ਤੀਰਥ ਰਾਮ, ਸ੍ਰੀ ਕੁਲਵਿੰਦਰ ਸਿੰਘ ਹੁੰਦਲ, ਸ੍ਰੀ ਕਮਲ ਕਟਾਰੀਆ, ਸ੍ਰੀ ਸੁਰੇਸ਼ ਕੁਮਾਰ, ਸ੍ਰੀ ਸੁਦਰਸ਼ਨ ਧੀਰ, ਸ੍ਰੀਮਤੀ ਰੰਜੀਤਾ ਚੌਧਰੀ, ਸ੍ਰੀਮਤੀ ਯਾਮਨੀ ਗੋਮਰ, ਸ੍ਰੀ ਰਾਮੇਸ਼ ਡਡਵਾਲ, ਸ੍ਰੀ ਗੁਰਮੀਤ ਸਿੰਘ, ਸ੍ਰੀ ਸ਼ਾਦੀ ਲਾਲ, ਸ੍ਰੀ ਮਨਮੋਹਨ ਸਿੰਘ ਕਪੂਰ, ਸ੍ਰੀ ਦੀਪਕ ਪੁਰੀ, ਸ੍ਰੀ ਗੁਲਸ਼ਨ ਰਾਏ, ਸ੍ਰੀ ਸੁਨੀਸ਼ ਜੈਨ, ਸ੍ਰੀ ਗੁਰਦੀਪ ਕਟੋਚ, ਸ੍ਰੀ ਹਰੀਸ਼ ਅਨੰਦ, ਸ੍ਰੀ ਅਸ਼ੋਕ ਮਹਿਰਾ, ਸ੍ਰੀ ਪਰਮਜੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਸੰਧੂ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION