27.1 C
Delhi
Friday, May 3, 2024
spot_img
spot_img

ਹਾਕੀ ਖ਼ਿਡਾਰੀ ਰੁਪਿੰਦਰ ਪਾਲ ਸਿੰਘ ਦੇ ਪਿਤਾ ਦਾ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕੀਤਾ ਸਨਮਾਨ

ਯੈੱਸ ਪੰਜਾਬ
ਫਰੀਦਕੋਟ 6 ਅਗਸਤ, 2021 –
ਟੋਕੀਓ ਓਲੰਪਿੰਕ 2020 ਵਿਚ ਭਾਰਤ ਦੀ ਹਾਕੀ ਟੀਮ ਦੁਆਰਾ ਕਾਂਸੀ ਦਾ ਤਗਮਾਂ ਜਿੱਤਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਫਰੀਦਕੋਟ ਦੇ ਹੋਣਹਾਰ ਖਿਡਾਰੀ ਰੁਪਿੰਦਰਪਾਲ ਸਿੰਘ ਨੇ ਨਾ ਸਿਰਫ ਭਾਰਤ ਨੂੰ ਜਿੱਤ ਦਵਾਈ ਬਲਕਿ ਫਰੀਦਕੋਟ ਸ਼ਹਿਰ / ਮਾਤਾ ਪਿਤਾ ਦਾ ਨਾਂ ਵੀ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ ਜੋ ਕਿ ਫਰੀਦਕੋਟ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਹਾਕੀ ਖਿਡਾਰੀ ਦੇ ਪਿਤਾ ਅਤੇ ਭਰਾ ਨੂੰ ਸਨਮਾਨਿਤ ਕਰਨ ਮੌਕੇ ਕੀਤਾ। ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ਤੇ ਐਸਟ੍ਰੋਟਰਫ ਹਾਕੀ ਸਟੇਡੀਅਮ ਫਰੀਦਕੋਟ ਵਿਖੇ ਸਮੂਹ ਹਾਕੀ ਪ੍ਰੇਮੀਆਂ ਨੂੰ ਵਧਾਈ ਦੇਣ ਪਹੁੰਚੇ ਸਨ।

ਇਸ ਦੌਰਾਨ ਉਨ੍ਹਾਂ ਨੇ ਜਿਲ੍ਹਾ ਫਰੀਦਕੋਟ ਵਿਚ ਚਲ ਰਹੇ ਵੱਖ ਵੱਖ ਗੇਮਾਂ ਦੇ ਕੋਚਿੰਗ ਸੈਂਟਰਾਂ ਦੇ ਖਿਡਾਰੀਆਂ ਨੂੰ ਉਤਸਾਹਿਤ ਕੀਤਾ ਅਤੇ ਰੁਪਿੰਦਰ ਪਾਲ ਸਿੰਘ ਦੀ ਤਰ੍ਹਾਂ ਅੰਤਰ ਰਾਸਟਰੀ ਪੱਧਰ ਤੇ ਆਪਣੀ-ਆਪਣੀ ਖੇਡ ਫੀਲਡ ਵਿਚ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕੀਤਾ। ਉਹਨਾ ਵੱਲੋਂ ਖਿਡਾਰੀਆਂ ਨੂੰ ਓਲੰਪਿਕ ਗੇਮਾਂ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ ਅਤੇ ਇਸ ਦੀ ਮਹੱਤਤਾ ਬਾਰੇ ਦੱਸਿਆ ।

ਇਸ ਮੌਕੇ ਸ. ਹਰਬੰਸ ਸਿੰਘ ਅੰਤਰ ਰਾਸਟਰੀ ਹਾਕੀ ਅੰਪਾਇਰ ਅਤੇ ਰਿਟਾ. ਜਿਲ੍ਹਾ ਖੇਡ ਅਫਸਰ, ਫਰੀਦਕੋਟ ਦੁਆਰਾ ਓਲੰਪੀਅਨ ਰੁਪਿੰਦਰਪਾਲ ਸਿੰਘ ਦੇ ਖੇਡ ਕੈਰੀਅਰ ਬਾਰੇ ਸਮੂਹ ਖਿਡਾਰੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਓਲੰਪੀਅਨ ਰੁਪਿੰਦਰਪਾਲ ਸਿੰਘ ਦੇ ਪਿਤਾ ਸ. ਹਰਿੰਦਰ ਸਿੰਘ ਅਤੇ ਉਹਨਾ ਦੇ ਵੱਡੇ ਭਰਾ ਸ. ਅਮਰਬੀਰ ਸਿੰਘ ਅਤੇ ਨਵਰਤਨ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸਨਰ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ ਅਤੇ ਸਨਮਾਨਿਤ ਵੀ ਕੀਤਾ।ਸ੍ਰੀ ਪਰਮਿੰਦਰ ਸਿੰਘ ਜਿਲ੍ਹਾ ਖੇਡ ਅਫਸਰ, ਵੱਲੋਂ ਡਿਪਟੀ ਕਮਿਸਨਰ ਨੂੰ ਐਸਟ੍ਰੋਟਰਫ ਹਾਕੀ ਸਟੇਡੀਅਮ ਫਰੀਦਕੋਟ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਤੇ ਸ. ਹਰਬੰਸ ਸਿੰਘ ਅੰਤਰ ਰਾਸਟਰੀ ਹਾਕੀ ਅੰਪਾਇਰ ਅਤੇ ਜਿਲ੍ਹਾ ਖੇਡ ਅਫਸਰ, ਫਰੀਦਕੋਟ (ਰਿਟਾ.), ਸ. ਜਗਤਾਰ ਸਿੰਘ ਐਡਵੋਕੇਟ, ਸ. ਜ਼ਗਪਾਲ ਸਿੰਘ ਬਰਾੜ ਤੋਂ ਇਲਾਵਾ ਖੇਡ ਵਿਭਾਗ ਦੇ ਕੋਚਿਜ ਸ੍ਰੀ ਬਲਜਿੰਦਰ ਸਿੰਘ ਹਾਕੀ ਕੋਚ, ਸ੍ਰੀ ਦਰਸਨਪਾਲ ਸ਼ਰਮਾਂ ਹੈਂਡਬਾਲ ਕੋਚ, ਸ੍ਰੀ ਚਰਨਜੀਵ ਸਿੰਘ ਹੈਂਡਬਾਲ ਕੋਚ, ਸ੍ਰੀ ਇੰਦਰਜੀਤ ਸਿੰਘ ਕੁਸ਼ਤੀ ਕੋਚ, ਸ੍ਰੀ ਖੁਸਵਿੰਦਰ ਸਿੰਘ ਕੁਸ਼ਤੀ ਕੋਚ, ਸ੍ਰੀ ਮਤੀ ਮਨਜੀਤ ਕੌਰ ਕਬੱਡੀ ਕੋਚ, ਸ੍ਰੀ ਹਰਮਨਜੀਤ ਸਿੰਘ ਤੈਰਾਕੀ ਕੋਚ, ਸ੍ਰੀ ਗੁਰਸਿਮਰਨ ਸਿੰਘ ਅਥਲੈਟਿਕਸ ਕੋਚ, ਸ੍ਰੀ ਮਤੀ ਸੁਖਰਾਜ ਕੌਰ ਸ਼ੁਟਿੰਗ ਕੋਚ ਅਤੇ ਸਮੂਹ ਸਟਾਫ ਖੇਡ ਵਿਭਾਗ ਹਾਜਰ ਸਨ।

 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION