35.6 C
Delhi
Sunday, May 19, 2024
spot_img
spot_img

ਹਾਂਗ ਕਾਂਗ ਵਿੱਚ ਲੋਕਾਂ ਦੀ ਕਾਂਗ ਆ ਗਈ, ਸੁਣਿਆ ਫਿਕਰ ਦੇ ਵਿੱਚ ਕੁਝ ਚੀਨ ਬੇਲੀ

ਅੱਜ-ਨਾਮਾ

ਹਾਂਗ ਕਾਂਗ ਵਿੱਚ ਲੋਕਾਂ ਦੀ ਕਾਂਗ ਆ ਗਈ,
ਸੁਣਿਆ ਫਿਕਰ ਦੇ ਵਿੱਚ ਕੁਝ ਚੀਨ ਬੇਲੀ।

ਲਾਇਆ ਸਖਤੀ ਰਿਵਾਇਤੀ ਦਾ ਜ਼ੋਰ ਸਾਰਾ,
ਸੁਣਦਾ ਓਧਰ ਨਹੀਂ ਕੋਈ ਇਹ ਬੀਨ ਬੇਲੀ।

ਹਵਾਈ ਅੱਡਾ ਤੱਕ ਘੇਰਿਆ ਕੱਲ੍ਹ ਸੁਣਿਆ,
ਪਲ-ਪਲ ਬਦਲਿਆ ਸੁਣੀਂਦਾ ਸੀਨ ਬੇਲੀ।

ਕਹਿ ਰਿਹਾ ਚੀਨ ਕਿ ਦਿੱਸ ਰਿਹਾ ਸਾਫ ਸਾਨੂੰ,
ਅਮਰੀਕੀ ਚਾਲਾਂ ਦਾ ਅੰਦਰ ਕੁਝ ਜੀਨ ਬੇਲੀ।

ਰਿਹਾ ਕੋਈ ਅਮਨ-ਕਾਨੂੰਨ ਨਾ ਨਜ਼ਰ ਆਵੇ,
ਬਾਜ਼ਾਰ-ਵਪਾਰ ਵੀ ਹੋਇਆ ਈ ਠੱਪ ਬੇਲੀ।

ਕਹਿ ਰਹੇ ਮਾਹਰ ਕਿ ਚੀਨ ਨਾ ਜਰਨ ਵਾਲਾ,
ਆ ਗਿਆ ਆਈ`ਤੇ, ਲਊ ਫਿਰ ਨੱਪ ਬੇਲੀ।

-ਤੀਸ ਮਾਰ ਖਾਂ

13 ਅਗਸਤ, 2019 –

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION