26.1 C
Delhi
Friday, April 26, 2024
spot_img
spot_img

ਹਰਸਿਮਰਤ ਬਾਦਲ ਪਹਿਲਾਂ ਮਜੀਠੀਆ ਦੇ ਖਿਲਾਫ਼ ਈ.ਡੀ. ਜਾਂਚ ਸ਼ੁਰੂ ਕਰਵਾਏ: ਕਾਂਗਰਸ ਆਗੂਆਂ ਦਾ ਕੇਂਦਰੀ ਮੰਤਰੀ ’ਤੇ ਪਲਟਵਾਰ

ਚੰਡੀਗੜ, 30 ਮਈ, 2020 –
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ ਕਥਿਤ ਬੀਜ ਘੋਟਾਲੇ ਬਾਰੇ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਉਤੇ ਪਲਟਵਾਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹਰਸਿਮਰਤ ਜੇ ਸੱਚੇ ਦਿਲੋਂ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਹੈ ਤਾਂ ਡਰੱਗ ਤਸਕਰੀ ਕੇਸ ਵਿੱਚ ਆਪਣੇ ਭਰਾ ਬਿਕਰਮ ਮਜੀਠੀਆ ਦੀ ਬੰਦ ਪਈ ਜਾਂਚ ਮੁੜ ਸ਼ੁਰੂ ਕਰਵਾਏ ਤਾਂ ਜੋ ਪੰਜਾਬ ਦੀ ਜਵਾਨੀ ਬਰਬਾਦ ਕਰਨ ਵਾਲਿਆਂ ਦਾ ਚਿਹਰਾ ਨੰਗਾ ਹੋ ਸਕੇ।

ਅੱਜ ਇਥੇ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ, ਰਵਿੰਦਰ ਸਿੰਘ ਆਵਲਾ, ਦਵਿੰਦਰ ਸਿੰਘ ਘੁਬਾਇਆ (ਸਾਰੇ ਐਮ.ਐਲ.ਏਜ਼) ਤੇ ਪ੍ਰੀਤਮ ਸਿੰਘ ਕੋਟਭਾਈ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਕੇਂਦਰ ਵਿੱਚ ਮੰਤਰੀ ਬਣਾਈ ਹਰਸਿਮਰਤ ਬਾਦਲ ਦੀ ਯਾਦਸ਼ਾਤ ਵੀ ਬੜੀ ਕਮਜ਼ੋਰ ਹੈ।

ਅੱਜ ਉਹ ਕਥਿਤ ਬੀਜ ਘੋਟਾਲੇ ਵਿੱਚ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ ਪਰ ਇਹ ਭੁੱਲ ਗਈ ਹੈ ਕਿ ਆਪਣੇ ਭਰਾ ਬਿਕਰਮ ਮਜੀਠੀਆ ਖਿਲਾਫ ਡਰੱਗ ਤਸਕਰੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਜਾਂਚ ਨੂੰ ਆਪਣਾ ਰਸੂਖ ਵਰਤ ਤੇ ਬੰਦ ਕਰਵਾਇਆ ਸੀ।

ਹਰਸਿਮਰਤ ਦੇ ਦੋਹਰੇ ਮਾਪਦੰਡ ਨੂੰ ਉਜਾਗਰ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਤੋਂ ਹਰਸਿਮਰਤ ਨੇ ਕੇਂਦਰੀ ਮੰਤਰੀ ਦੇ ਤੌਰ ‘ਤੇ ਪੰਜਾਬ ਨੂੰ ਇਕ ਪੈਸੇ ਦਾ ਵੀ ਫਾਇਦਾ ਨਹੀਂ ਕੀਤਾ। ਉਲਟਾ ਹਰਸਿਮਰਤ ਨੇ ਆਪਣੇ ਭਰਾ ਦੀ ਈ.ਡੀ.ਜਾਂਚ ਬੰਦ ਕਰਵਾਈ ਅਤੇ ਪੰਜਾਬ ਖਿਲਾਫ ਹਰ ਕੇਂਦਰ ਸਰਕਾਰ ਦੇ ਫੈਸਲੇ ਵਿੱਚ ਵਧ-ਚੜ ਕੇ ਭੂਮਿਕਾ ਨਿਭਾਈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ‘ਤੇ ਕਾਬਜ਼ ਬਾਦਲ-ਮਜੀਠੀਆ ਪਰਿਵਾਰ ਆਪਣੀ ਖੁੱਸਿਆ ਸਿਆਸੀ ਵੱਕਾਰ ਮੁੜ ਬਹਾਲ ਕਰਨ ਲਈ ਨਿੱਤ ਦਿਨ ਬਿਨਾਂ ਸਿਰ ਪੈਰ ਦੇ ਕਾਂਗਰਸੀ ਆਗੂਆਂ ਉਤੇ ਤੱਥ ਰਹਿਤ ਦੋਸ਼ ਲਾਉਂਦਾ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਅਕਾਲੀ ਦਲ ਆਪਣਾ ਗੁਆਚਿਆ ਲੋਕ ਆਧਾਰ ਨਹੀਂ ਬਹਾਲ ਕਰ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਾਦਲਾਂ ਦੇ ਝੂਠ ਅਤੇ ਫਰੇਬ ਤੋਂ ਭਲੀਭਾਂਤ ਜਾਣੂੰ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION