34 C
Delhi
Sunday, April 28, 2024
spot_img
spot_img

ਸੰਗੀਤਕ ਖੇਤਰ ‘ਚ ਛੋਟੀ ਉਮਰੇ ਵੱਡੀਆਂ ਪੁਲਾਂਘਾ ਪੁੱਟਣ ਵਾਲਾ ਗਾਇਕ ਤੇ ਸੰਗੀਤਕਾਰ ਹਰਜ਼ ਮਾਨ

ਹਰਜਿੰਦਰ ਸਿੰਘ ਜਵੰਦਾ
ਹਰੇਕ ਇਨਸਾਨ ਦੀ ਦਿਲੀ ਚਾਹਨਾ ਹੁੰਦੀ ਹੈ ਕਿ ਉਹ ਆਪਣੇ ਮਨਪਸੰਦ ਖੇਤਰ ਵਿਚ ਤਰੱਕੀ ਕਰੇ ਪਰ ਇਹ ਸਭ ਕੁਝ ਪ੍ਰਮਾਤਮਾ ਦੀ ਰਹਿਮਤ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ। ਜੇਕਰ ਇਨਸਾਨ ਮਿਹਨਤ ਦੇ ਜ਼ਰੀਏ ਉਸ ਖੇਤਰ ‘ਚ ਕੁੱਦਣ ਦਾ ਦਿੜ੍ਹ ਇਰਾਦਾ ਕਰ ਲਵੇ ਤਾਂ ਪ੍ਰਮਾਤਮਾ ਵੀ ਉਸ ਇਨਸਾਨ ਦਾ ਸਾਥ ਦਿੰਦਾ ਹੈ। ਇਸ ਤਰਾਂ ਦਾ ਹੀ ਮਿਹਨਤੀ ਤੇ ਕਿਸਮਤ ਦਾ ਧਨੀ ਗੱਭਰੂ ਹੈ ਹਰਜ਼ ਮਾਨ ( Harj Maan ) ਜੋ ਕਿ ਪੰਜਾਬੀ ਸੰਗੀਤਕ ਖੇਤਰ ‘ਚ ਪਹਿਲਾਂ ਇੱਕ ਸਫਲ ਸੰਗੀਤਕਾਰ ਵਜੋਂ ਅਤੇ ਹੁਣ ਬਤੌਰ ਗਾਇਕ ਚਰਚਾਵਾਂ ‘ਚ ਹੈ।

ਹਰਜ਼ ਮਾਨ ਦਾ ਜਨਮ ਸ਼ਹਿਰ ਮੌੜ ਮੰਡੀ ਦੇ ਪਿੰਡ ਮੌੜ ਖੁਰਦ ਵਿਖੇ ਮਾਤਾ ਪਰਮਜੀਤ ਕੌਰ ਅਤੇ ਪਿਤਾ ਸ. ਸਰਬਜੀਤ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸੰਗੀਤ ਨਾਲ ਉਸ ਦਾ ਪਿਆਰ ਬਚਪਨ ਤੋਂ ਹੀ ਸੀ ਅਤੇ ਬਾਲ ਉਮਰ ਤੋਂ ਹੀ ਉਹ ਸੰਗੀਤਕ ਧੁਨਾਂ ਨੂੰ ਸੁਣਦਾ ਤੇ ਸਮਝਦਾ ਹੋਇਆ ਜਵਾਨ ਹੋਇਆ।ਇਹ ਉਸ ਦੀ ਦਿਲੀ ਚਾਹਨਾ ਸੀ ਕਿ ਸੰਗੀਤ ਦੇ ਸ਼ੌਂਕ ਨੂੰ ਹੀ ਸਿੱਖਿਆ ਦਾ ਆਧਾਰ ਬਣਾ ਇਸ ਦੇ ਵਿਸ਼ੇ ਤੇ ਪੜਾ੍ਹਈ ਕੀਤੀ ਜਾਵੇ ।ਜਿਸ ਦੇ ਚਲਦਿਆਂ ਉਸ ਨੇ ਸੰਗੀਤ ਦੀ ਸਿੱਖਿਆ ਪਹਿਲਾਂ ਸਕੂਲ ਅਤੇ ਫਿਰ ਸੰਗੀਤ ਦੀ ਉਚੇਰੀ ਸਿੱਖਿਆ (ਗਰੈਜੂਏਸ਼ਨ ਇਨ ਮਿਊਜ਼ਿਕ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਿਲ ਕੀਤੀ।

ਸੰਗੀਤ ਪ੍ਰਤੀ ਇਸ ਮੋਹ ਸਦਕਾ ਹੀ ਹਰਜ਼ ਮਾਨ ਨੇ ਆਪਣਾ ਨਾਂਅ ਪੰਜਾਬੀ ਇੰਡਸਟਰੀ ‘ਚ ਇਕ ਚੰਗੇ ਸੰਗੀਤਕਾਰ ਵਜੋਂ ਸਥਾਪਿਤ ਕੀਤਾ ਹੈ ਅਤੇ ਉਹ ਆਪਣੀ ਸੰਗੀਤਕ ਕੰਪਨੀ ‘ਬਲੈਕ ਵਾਇਰਸ’ ਵਿੱਚ ਪੰਜਾਬ ਦੇ ਨਾਮੀ ਸਟਾਰ ਕਲਾਕਾਰ ਦਿਲਜੀਤ ਦੁਸਾਂਝ (ਰੇਂਜ), ਐਮੀ ਵਿਰਕ (ਖੱਬੀ ਖਾਨ), ਕੁਲਵਿੰਦਰ ਬਿੱਲਾ (ਉੱਚੇ ਉੱਚੇ ਪਹੁੰਚੇ, ਅਣਫੋਰਗੇਟਬਲ), ਰਣਜੀਤ ਬਾਵਾ (ਰੱਬ ਜੀ), ਕੌਰ ਬੀ (ਲੈਜਾ ਲੈਜਾ), ਅਮਰ ਸੈਂਬੀ (ਟੱਲਦਾ ਨਹੀਂ, ਕਸੂਰ), ਅਰੂਬ ਖਾਨ (ਰੰਗ ਸੋਹਣਿਆ), ਮੀਕਾ ਸਿੰਘ (ਚੱਲ ਵੇ ਸਿੰਘਾ), ਰੌਸ਼ਨ ਪ੍ਰਿੰਸ (ਬੇਵਫ਼ਾਈਆਂ) ਅਤੇ ਗੁਰਸ਼ਬਦ (ਗੀਤ) ਆਦਿ ਦੇ ਗੀਤਾਂ ਨੂੰ ਮਨਮੋਹਕ ਸੰਗੀਤਕ ਧੁਨਾਂ ਨਾਲ ਸਿੰਗਾਰ ਚੁੱਕਾ ਹੈ।

ਸੰਗੀਤ ਦੇ ਨਾਲ-ਨਾਲ ਹਰਜ਼ ਮਾਨ ਦਾ ਰੁਝਾਨ ਪਹਿਲੇ ਦਿਨ ਤੋਂ ਹੀ ਗਾਇਕੀ ਵੱਲ ਵੀ ਰਿਹਾ ਹੈ ਜੋ ਕਿ ਸਮੇਂ-ਸਮੇਂ ਦੇ ਨਾਲ ਹੋਰ ਵੀ ਵੱਧਦਾ ਗਿਆ ਅਤੇ ਅੱਜ ਉਹ ਇਕ ਸੰਗੀਤਕਾਰ ਹੀ ਨਹੀਂ ਬਲਕਿ ਕਿ ਬਤੌਰ ਗਾਇਕ ਵੀ ਪੰਜਾਬੀ ਸੰਗੀਤਕ ਖੇਤਰ ‘ਚ ਮੱਲਾਂ ਮਾਰਦਾ ਨਜ਼ਰ ਆ ਰਿਹਾ ਹੈ।

ਗਾਇਕੀ ਦੇ ਹੁਣ ਤੱਕ ਦੇ ਸਫਰ ਦੌਰਾਨ ਉਹ ਅੱਧਾ ਦਰਜਨ ਦੇ ਕਰੀਬ ਗੀਤ ‘ਵਾਇਰਸ’ ( Virus ) , ‘ਸਾਰਾ ਸਾਰਾ ਦਿਨ’ (Sara Sara Din ), ‘ਐਨਾ ਪਿਆਰ’ ( Aina Pyar ) , ‘ਆਈ ਟੋਲਡ ਯੂ’ ( I told u ) ,‘ਤੈਨੂੰ ਕਿਹਾ ਤਾਂ ਸੀ ਮੈਂ’ ਆਦਿ ਸਰੋਤਿਆਂ ਦੇ ਸਨਮੁੱਖ ਕਰ ਚੁੱਕਾ ਹੈ।ਉਸ ਨੇ ਫੇਸਬੁੱਕ, ਟਵਿਟਰ ਅਤੇ ਇੰਸਟਾਗ੍ਰਾਮ ਜਿਹੀਆਂ ਸੁਵਿਧਾਵਾਂ ਉੱਪਰ ਆਪਣਾ ਜਾਤੀ ਰਿਕਾਰਡ ਅਪਡੇਟ ਕੀਤਾ ਹੋਇਆ ਹੈ, ਜਿਸ ਰਾਹੀਂ ਵੱਡੀ ਗਿਣਤੀ ‘ਚ ਸਰੋਤੇ ਉਸ ਨਾਲ ਸਿੱਧੇ ਰੂਪ ਵਿਚ ਜੁੜੇ ਹੋਏ ਹਨ।

ਹਰਜ਼ ਮਾਨ ਦਾ ਕਹਿਣਾ ਹੈ ਕਿ ਪੰਜਾਬੀ ਸੰਗੀਤ ਜਗਤ ਦਾ ਭਵਿੱਖ ਕਾਫੀ ਉਜਵਲ ਹੈ ਅਤੇ ਭਵਿੱਖ ਵਿਚ ਉਹ ਅਮਰਿੰਦਰ ਗਿੱਲ, ਸਤਿੰਦਰ ਸਰਤਾਜ਼, ਐਮੀ ਵਿਰਕ, ਮਨਿੰਦਰ ਬੁੱਟਰ, ਕੁਲਵਿੰਦਰ ਬਿੱਲਾ, ਇੰਦਰ ਚਾਹਲ ਅਤੇ ਕੌਰ ਬੀ ਸਮੇਤ ਕਈ ਨਵੇਂ ਅਤੇ ਪੁਰਾਣੇ ਨਾਮੀ ਗਇਕਾਂ ਨਾਲ ਬਤੌਰ ਸੰਗੀਤਕਾਰ ਵੀ ਕੰਮ ਕਰਨ ਜਾ ਰਿਹੈ ਹੈ। ਵਹਿਗੁਰੂ ਅੱਗੇ ਦੁਆ ਹੈ ਕਿ ਹਰਜ਼ ਮਾਨ ਸੰਗੀਤਕ ਖੇਤਰ ‘ਚ ਸਦਾ ਹੀ ਚੜ੍ਹਦੀਕਲਾ ‘ਚ ਰਹਿੰਦੇ ਹੋਏ ਸਫਲਤਾ ਦੀ ਹਰ ਮੰਜਿਲ ਤੇ ਪਹੁੰਚੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION