27.1 C
Delhi
Saturday, May 4, 2024
spot_img
spot_img

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਐਬੂਲੈਂਸ ਭੇਟ

ਯੈੱਸ ਪੰਜਾਬ
ਅੰਮ੍ਰਿਤਸਰ, 11 ਜਨਵਰੀ, 2023 –
ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮ ਅਧੀਨ, ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲਾ ਨੂੰ ਇੱਕ ਹਾਈ-ਟੈਕ ਅਤੇ ਆਧੁਨਿਕ ਸੁਵਿਧਾਵਾ ਨਾਲ ਲੈਸ ਐਂਬੂਲੈਂਸ ਭੇਟ ਕੀਤੀ ਗਈ। ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਦੇ ਜ਼ੋਨਲ ਮੱੁਖੀ ਸ੍ਰੀ ਅਭੈ ਸ਼ਰਮਾਂ ਨੇ ਸੰਸਥਾਂ ਦੇ ਵਧੀਕ ਸਕੱਤਰ ਡਾ. ਏ.ਪੀ. ਸਿੰਘ ਨੂੰ ਐਬੂਲੈਂਸ ਦੀਆਂ ਚਾਬੀਆਂ ਭੇਂਟ ਕੀਤੀਆਂ।

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੁਆਰਾ ਮਰੀਜ਼ਾਂ ਦੇ ਇਲਾਜ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾਂ ਕਰਦਿਆਂ ਸ੍ਰੀ ਅਭੈ ਨੇ ਬੈਂਕ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਸੰਸਥਾਂ ਵਿਖੇ ਚਾਬੀਆਂ ਸੌਂਪੀਆਂ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੇ ਜਿਲ੍ਹੇ ਵਿੱਚ ਮਰੀਜ਼ਾਂ ਨੂੰ ਇਲਾਜ ਦੀਆਂ ਅਤਿ-ਆਧੁਨਿਕ ਸਹੂਲਤਾਂ ਦੇ ਕੇ ਮੈਡੀਕਲ ਢਾਂਚੇ ਨੂੰ ਮਜਬੂਤ ਬਣਾ ਦਿੱਤਾ ਹੈ, ਉਸੇ ਤਰ੍ਹਾਂ ਇਸ ਭੇਟਾ ਦਾ ਉਦੇਸ਼ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਲੋੜਵੰਦ ਨਾਗਰਿਕਾਂ ਨੂੰ ਸਾਰੀਆਂ ਲੋੜੀਂਦੀਆਂ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਸਹਾਇਤਾ ਇਸ ਖੇਤਰ ਦੇ ਸਿਹਤ ਸੰਭਾਲ ਢਾਂਚੇ ਨੂੰ ਪ੍ਰਫੁੱਲਤ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ ਮਰੀਜ਼ਾਂ ਅਤੇ ਡਾਕਟਰਾਂ ਨੂੰ ਦੂਰ-ਦੁਰਾਡੇ ਖੇਤਰਾਂ ਤੋਂ ਲਿਜਾਣ ਅਤੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਅਤੇ ਇਲਾਜ ਲਈ ਹਸਪਤਾਲ ਤੱਕ ਆਸਾਨ ਪਹੁੰਚ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

ਬੈਂਕ ਦੇ ਅਧਿਕਾਰੀਆਂ ਵੱਲੋਂ ਐਂਬੂਲੈਂਸ ਭੇਟਾ ਕਰਕੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਾ. ਏ.ਪੀ. ਸਿੰਘ ਨੇ ਕਿਹਾ ਕਿ ਇਹ ਵਾਹਨ ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਦੌਰਾਨ ਮਰੀਜ਼ਾਂ ਦੀ ਜਾਨ ਬਚਾਉਣ ਦਾ ਕੰਮ ਕਰੇਗਾ।

ਇਸ ਮੌਕੇ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਸ੍ਰੀ ਅਭੈ ਸ਼ਰਮਾਂ, ਜ਼ੋਨਲ ਮੁੱਖੀ, ਆਈ.ਸੀ.ਆਈ.ਸੀ.ਆਈ. ਫਾਊਡੈਸ਼ਨ, ਸ੍ਰੀ ਦੇਬਸ਼ੀਸ਼ ਮੁਖਰਜੀ, ਸਿਟੀ ਬਿਜਨਸ ਹੈੱਡ (ਅੰਮ੍ਰਿਤਸਰ, ਜਲੰਧਰ), ਸ੍ਰੀ ਮਤੀ ਸਲੋਨੀ ਟੁਟੇਜਾ, ਇੰਸਟੀਟਿਊਸ਼ਨਲ ਬੈਕਿੰਗ (ਅੰਮ੍ਰਿਤਸਰ, ਜਲੰਧਰ), ਸ੍ਰੀ ਰਜਨੀਸ਼ ਮਲਹੋਤਰਾ, ਇੰਸਟੀਟਿਊਸ਼ਨਲ ਬੈਕਿੰਗ (ਚੰਡੀਗੜ੍ਹ, ਪੰਜਾਬ), ਸ੍ਰੀ ਸੁਰਿੰਦਰ ਪੁਰੋਹਿਤ, ਮੈਨੇਜਰ, ਆਈ.ਸੀ.ਆਈ.ਸੀ.ਆਈ. ਫਾਊਡੈਸ਼ਨ ਅਤੇ ਐਸ.ਜੀ.ਆਰ.ਡੀ. ਵੱਲੋਂ ਡਾ. ਮਨਜੀਤ ਸਿੰਘ ਉਪੱਲ, ਵਾਈਸ ਚਾਂਸਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਏ.ਪੀ. ਸਿੰਘ, ਐਡੀਸ਼ਨਲ ਸਕੱਤਰ/ ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਬਲਜੀਤ ਸਿੰਘ ਖੁਰਾਣਾ, ਰਜਿਸ਼ਟਰਾਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਪੰਕਜ ਗੁਪਤਾ, ਇਗਜਾਮੀਨੇਸ਼ਨ ਕੰਟਰੋਲਰ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਅਤੇ ਡਾ. ਅਨੁਪਮਾ ਮਹਾਜਨ, ਡਾਇਰੈਕਟਰ ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION