26.1 C
Delhi
Friday, April 26, 2024
spot_img
spot_img

ਸ੍ਰੀ ਕੀਰਤਪੁਰ ਸਾਹਿਬ ਦੀਆਂ ਸੜਕਾ ਦੇ ਰਹੀਆਂ ਹਨ ਮਾੜਾ ਪ੍ਰਭਾਵ, ਹਾਈਡਲ ਚੈਨਲ ਨਹਿਰ ਤੇ ਬਣੇ ਪੁਲ ਦੀ ਹਾਲਤ ਤਰਸਯੋਗ

ਸ਼੍ਰੀ ਕੀਰਤਪੁਰ ਸਾਹਿਬ , 29 ਜੁਲਾਈ, 2020 ( ਕੁਲਵਿੰਦਰ ਭਾਟੀਆ )

ਇਤਿਹਾਸਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਜਿਥੇ ਹਜ਼ਾਰਾਂ ਲੋਕ ਰੋਜ਼ਾਨਾ ਮੱੱਥਾ ਟੇਕਣ ਲਈ ਆਉਂਦੇ ਹਨ ਇਥੋ ਦੀਆਂ ਟੁੱਟੀਆਂ ਸੜਕਾਂ ਤੋਂ ਮਾੜਾ ਪ੍ਰਭਾਵ ਤਾਂ ਲੈ ਕੇ ਜਾ ਹੀ ਰਹੇ ਹਨ ਨਾਲ ਹੀ ਸਥਾਨਕ ਲੋਕਾਂ ਦੇ ਵੀ ਜੀਅ ਦਾ ਜੰਜਾਲ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਕੋਲ ਹਾਈਡਲ ਨਹਿਰ ਦੇ ਉੱਪਰ ਬਣੇ ਪੁਲ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ । ਮੀਂਹ ਦੇ ਦਿਨਾਂ ਵਿੱਚ ਪੁਲ ਉਪਰ ਬਣੇ ਵੱਡੇ ਵੱਡੇ ਟੋਇਆਂ ਵਿੱਚ ਪਾਣੀ ਭਰ ਜਾਂਦਾ ਹੈ ।ਜਿਸ ਨਾਲ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ । ਇਹ ਪੁਲ ਨੈਸ਼ਨਲ ਹਾਈਵੇਅ ਨੰਬਰ 21 ਉੱਪਰ ਬਣਿਆ ਹੋਇਆ ਹੈ । ਇਹ ਪੁਲ ਹਿਮਾਚਲ ਦਾ ਪ੍ਰਵੇਸ਼ ਦੁਆਰ ਵੀ ਹੈ । ਜਿਸ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਆਉਂਦੇ – ਜਾਂਦੇ ਹਨ ।

ਇਸ ਤੋਂ ਇਲਾਵਾ ਇਹ ਪੁੱਲ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਬੁਢੱਣ ਸ਼ਾਹ ਜੀ ਨੂੰ ਵੀ ਜਾਂਦਾ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿਚ ਸੰਗਤਾਂ ਇਨ੍ਹਾਂ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹਨ । ਬਰਸਾਤ ਦੇ ਦਿਨਾਂ ਵਿੱਚ ਇਸ ਪੁਲ ਉੱਪਰ ਵੱਡੇ ਵੱਡੇ ਟੋਇਆ ਵਿੱਚ ਪਾਣੀ ਭਰ ਜਾਣ ਕਰਕੇ ਛੋਟੀਆਂ ਗੱਡੀਆਂ ਦਾ ਲੱਘਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ।

ਜਦਕਿ ਦੋ-ਪਹੀਆ ਵਾਹਨ ਵਾਲਿਆਂ ਲਈ ਇਕ ਵੱਡਾ ਖਤਰਾ ਹੈ ।ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਤਾਂ ਕਿ ਕੋਈ ਅਣਹੋਣੀ ਘਟਨਾ ਤੋਂ ਬਚਿਆਂ ਜਾ ਸਕੇ । ਇਸ ਮੌਕੇ ਤੇ ਇਕੱਠੇ ਹੋਏ ਲੋਕਾਂ ਨੇ ਕਿਹਾ ਕੀ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ । ਹੋਰ ਕੋਈ ਵੱਡਾ ਹਾਦਸਾ ਨਾ ਵਾਪਰ ਜਾਵੇ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਜਲਦ ਤੋਂ ਜਲਦ ਠੀਕ ਕਰਵਾਉਣਾ ਚਾਹੀਦਾ ਹੈ ।

ਬਰਸਾਤ ਦੇ ਪਹਿਲੇ ਮੀਂਹ ਨੇ ਹੀ ਇਸ ਸੜਕ ਦੀ ਹਾਲਤ ਨੂੰ ਉਜਾਗਰ ਕਰ ਦਿੱਤਾ। ਜਦੋ ਕਿ ਕੰਪਨੀ ਵੱਲੋਂ ਕੁਝ ਦਿਨ ਪਹਿਲਾਂ ਹੀ ਮਿੱਟੀ ਨਾਲ ਟੋਏ ਭਰ ਕੇ ਸਿਰਫ ਲੀਪਾ ਪੋਚੀ ਦਾ ਕੰਮ ਹੀ ਕੀਤਾ ਸੀ । ਜੋ ਕਿ ਪਹਿਲੇ ਮੀਂਹ ਨਾਲ ਹੀ ਵੱਡੇ ਵੱਡੇ ਟੋਏ ਬਣ ਗਏ । ਜਿਸ ਕਾਰਨ ਦੋ ਪਹੀਆ ਵਾਹਨ ਅਤੇ ਛੋਟੀਆਂ ਗੱਡੀਆਂ ਦਾ ਲੱਘਣਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ।

ਕੀ ਕਹਿਣਾ ਹੈ ਕਮਲਜੀਤ ਸਿੰਘ ਡਾਇਰੈਕਟਰ ਨਿਰਮਾਣ ਕੰਪਨੀ ਦਾ
ਕੀਰਤਪੁਰ ਸਾਹਿਬ ਤੋਂ ਨੇਰ ਚੋਕ ਤੱਕ ਸੜਕ ਬਣਾਉਣ ਵਾਲੀ ਕੰਪਨੀ ਦੇ ਡਾਇਰੈਟਰ ਕਮਲਜੀਤ ਸਿੰਘ ਨਾਲ ਗੱਲ ਕੀਤੀ ਉਂਨਾਂ ਨੇ ਕਿਹਾ ਕਿ ਪੁੱਲ ਦੇ ਦੋਨਾ ਤਰਫ਼ ਸੜਕ ਦਾ ਕੰਮ ਲਗਭਗ ਖਤਮ ਹੋ ਗਿਆ ਹੈ ਜਲਦ ਹੀ ਪੁੱਲ ਦੀ ਰਿਪੇਅਰ ਕੀਤੀ ਜਾਵੇਗੀ ।

Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION