27.1 C
Delhi
Friday, May 3, 2024
spot_img
spot_img

ਸੋਹਾਣਾ ਹਸਪਤਾਲ ਮੋਹਾਲੀ ਵਲੋਂ ‘ਫੈਟੀ ਲੀਵਰ’ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਜਿਗਰ ਬਚਾਓ ਹਫਤਾ ਸ਼ੁਰੂ

ਯੈੱਸ ਪੰਜਾਬ
ਮੋਹਾਲੀ, 8 ਜੂਨ, 2022 –
ਭਾਵੇਂ ਫੈਟੀ ਲੀਵਰ ਬਹੁਤ ਹੀ ਗੰਭੀਰ ਸਿਹਤ ਸਮੱਸਿਆ ਹੈ, ਪਰ ਜੀਵਨ ਸ਼ੈਲੀ ਵਿੱਚ ਸੁਧਾਰ ਅਤੇ ਰੁਟੀਨ ਜਾਂਚਾਂ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਸੋਹਾਣਾ ਹਸਪਤਾਲ ਮੋਹਾਲੀ ਦੇ ਗੈਸਟ੍ਰੋ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ ਜੇ.ਪੀ. ਸਿੰਘ ਸੈਣੀ ਨੇ ਲੀਵਰ ਬਚਾਓ ਹਫਤੇ ਦੀ ਸ਼ੁਰੂਆਤ ਮੌਕੇ ਦਸਿਆ ਕਿ ਜਿਗਰ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹੈ, ਜੋ ਸਿਹਤ ਬਣਾਏ ਰੱਖਣ ਲਈ ਬਹੁਤ ਸਾਰੇ ਕਾਰਜ ਕਰਦਾ ਹੈ, ਜਿਨ੍ਹਾਂ ਵਿਚ ਮੈਟਾਬੋਲਿਜ਼ਮ, ਊਰਜਾ ਸਟੋਰੇਜ, ਵੇਸਟ ਫਿਲਟਰਿੰਗ, ਭੋਜਨ ਦੇ ਪਾਚਨ ਨਾਲ ਸਬੰਧਤ ਸੈਂਕੜੇ ਕੰਮ ਕਰਦਾ ਹੈ ਅਤੇ ਇਹ ਸਾਡੇ ਖੂਨ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਵਿੱਚ ਵੀ ਮਦਦ ਕਰਦਾ ਹੈ।

ਡਾ ਸੈਣੀ ਨੇ ਦੱਸਿਆ ਕਿ ਲਿਵਰ ਦੀ ਬੀਮਾਰੀ ਨੂੰ ਭਾਰਤ ਵਿੱਚ ਜੀਵਨ ਸ਼ੈਲੀ ਨਾਲ ਸਬੰਧਤ ਬਿਮਾਰੀਆਂ ਵਜੋਂ ਤਸਲੀਮ ਕੀਤਾ ਜਾਂਦਾ ਹੈ। ਰੋਜ਼ਾਨਾ ਲੀਵਰ ਦੀ ਬੀਮਾਰੀਆਂ ਨਾਲ ਸਬੰਧਤ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਹੈਪੇਟਾਈਟਸ ਵਾਇਰਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਵਿਕਾਸਸ਼ੀਲ ਦੇਸ਼ਾਂ ਵਿਚ ਸ਼ੁਮਾਰ ਹੈ।

ਸ਼ਰਾਬ ਦਾ ਸੇਵਨ ਕਰਨ ਵਾਲੇ ਅਤੇ ਨਾ ਕਰਨ ਵਾਲਿਆਂ ਵਿਚ ਫੈਟੀ ਲੀਵਰ ਦੀ ਬਿਮਾਰੀ ਦੇ ਵਧ ਰਹੇ ਮਾਮਲੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿੱਚ ਹੈਪੇਟਾਈਟਸ-ਸੀ ਦੇ ਦੋ ਲੱਖ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 90 ਫੀਸਦੀ ਦੇ ਕਰੀਬ ਠੀਕ ਹੋ ਚੁੱਕੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਅਲਟਰਾਸਾਊਂਡਾਂ ਟੇਸਟ ਹੁੰਦੇ ਹਨ, ਉਨ੍ਹਾਂ ਵਿਚੋਂ ਹਰ ਤੀਜੇ ਵਿਅਕਤੀ ਦਾ ਫੈਟੀ ਲਿਵਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹੀ ਢੰਗ ਨਾਲ ਅਤੇ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਬੀਮਾਰੀ ਜਾਨਲੇਵਾ ਸਾਬਤ ਹੋ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਜਿਆਦਾ ਸ਼ਰਾਬ ਪੀਣ ਕਰਨ ਹੀ ਲਿਵਰ ਖ਼ਰਾਬ ਹੁੰਦਾ ਹੈ, ਕਿਉਂਕਿ ਅਲਕੋਹਲ ਦੇ ਅਸਰ ਨੂੰ ਖਤਮ ਕਰਨ ਲਈ ਕਈ ਵਾਰ ਲੀਵਰ ਸਰੀਰ ਵਿੱਚ ਅਜਿਹੇ ਤੱਤਾਂ ਨੂੰ ਪੈਦਾ ਕਰ ਦਿੰਦਾ ਹੈ, ਜਿਸ ਕਾਰਨ ਲੀਵਰ ਨੂੰ ਹੀ ਨੁਕਸਾਨ ਪਹੁੰਚਦਾ ਹੈ। ਅਲਕੋਹਲ ਦੀ ਵਧੇਰੀ ਵਰਤੋਂ ਕਾਰਨ ਲੀਵਰ ਖ਼ਰਾਬ ਹੋਣ ਦੀ ਸੂਰਤ ਵਿਚ ਸ਼ਰਾਬ ਨਾ ਛੱਡਣ ਕਾਰਨ ਲੀਵਰ ਪੂਰੀ ਤਰਾਂ ਨਾਲ ਖ਼ਰਾਬ ਹੋ ਸਕਦਾ ਹੈ।

ਗੈਸਟ੍ਰੋਐਂਟਰੌਲੋਜਿਸਟ ਵਿਭਾਗ ਦੇ ਕੰਸਲਟੈਂਟ ਡਾ. ਜਾਨਵੀਧਰ ਨੇ ਦੱਸਿਆ ਕਿ ਸ਼ਰੀਰ ਦੀ ਚਮੜੀ ਜਾਂ ਅੱਖਾਂ ਵਿਚ ਪੀਲੇਪਨ (ਪੀਲੀਆ) ਆਉਣ ਦੀ ਅਲਾਮਤ ਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜਿਗਰ ਦੀ ਸੋਜਿਸ਼ ਦੇ ਪਹਿਲੇ ਅਤੇ ਦੂਜੇ ਪੜਾਅ ਦੌਰਾਨ ਇਸਦੇ ਕੋਈ ਖਾਸ ਲੱਛਣ ਨਹੀਂ ਆਉਂਦੇ। ਉਨ੍ਹਾਂ ਦੱਸਿਆ ਕਿ ਨਿਯਮਤ ਕਸਰਤ, ਅਲਕੋਹਲ ਤੋਂ ਛੁਟਕਾਰਾ, ਵਧੀਆ ਖੁਰਾਕ ਆਦਿ ਨਾਲ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਨਰਲ ਮੈਨੇਜਰ ਲਲਿਤ ਸ਼ਰਮਾ ਨੇ ਦੱਸਿਆ ਕਿ ਸੋਹਾਣਾ ਹਸਪਤਾਲ ਵਿਚ 7 ਤੋਂ 14 ਜੂਨ ਤੱਕ ਚੱਲਣ ਵਾਲੇ ਲੀਵਰ ਬਚਾਓ ਹਫਤੇ ਦੌਰਾਨ ਫਾਈਬਰੋ ਸਕੈਨ, ਲੀਵਰ ਫੰਕਸ਼ਨ ਟੈਸਟ, ਹੈਪੇਟਾਈਟਸ ਬੀ ਅਤੇ ਸੀ ਲਈ ਟੈਸਟਿੰਗ ਅਤੇ ਮਾਹਿਰਾਂ ਦੀ ਸਲਾਹ ਦਿਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION