40.6 C
Delhi
Saturday, May 18, 2024
spot_img
spot_img

ਸੋਨੀ ਵੱਲੋਂ ਦਿਵਿਆਂਗਾਂ ਦੀ ਪੈਨਸ਼ਨ ਰੋਕਣ ਵਾਲੇ ਕਲਰਕ ਨੂੰ ਮੁਅੱਤਲ ਕਰਨ ਦੇ ਹੁਕਮ

ਅੰਮ੍ਰਿਤਸਰ, 6 ਜਨਵਰੀ, 2020:

ਅੰਮ੍ਰਿਤਸਰ ਜਿਲ੍ਹੇ ਵਿਚ ਸਰਕਾਰ ਦੇ ਚੱਲ ਰਹੇ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੀ ਸਮੀਖਿਆ ਤੇ ਨਿਗਰਾਨੀ ਲਈ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਵੱਖ-ਵੱਖ ਵਿਭਾਗਾਂ ਸਬੰਧੀ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਆਈਆਂ ਸ਼ਿਕਾਇਤਾਂ ਉਤੇ ਕਾਰਵਾਈ ਕਰਦੇ ਹੋਏ ਦਿਵਿਆਂਗ ਵਿਅਕਤੀ ਦੀ ਪੈਨਸ਼ਨ ਵਿਚ ਦੇਰੀ ਕਰਨ ਵਾਲੇ ਸਮਾਜਿਕ ਸੁਰੱਖਿਆ ਵਿਭਾਗ ਦੇ ਕਲਰਕ ਨੂੰ ਮੁਅੱਤਲ ਕਰਨ ਦੇ ਹੁੱਕਮ ਦਿੰਦੇ ਕਿਹਾ ਕਿ ਕਿਸੇ ਵੀ ਕੰਮ ਵਿਚ ਬਿਨਾਂ ਵਜ੍ਹਾ ਦੇਰੀ ਅਤੇ ਲੋਕਾਂ ਦੀ ਖੱਜ਼ਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ, ਉਹ ਪੂਰੇ ਕਰਨ ਲਈ ਅਧਿਕਾਰੀ ਟੀਮ ਬਣਕੇ ਕੰਮ ਕਰਨ ਅਤੇ ਜੋ ਵੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਉਸ ਦੀ ਤੈਅ ਤੱਕ ਜਾਇਆ ਜਾਵੇ। ਇਸੇ ਦੌਰਾਨ ਉਨਾਂ ਮੀਟਿੰਗ ਵਿਚ ਗੈਰ ਹਾਜ਼ਰ ਰਹੇ ਪੀ ਐਸ ਪੀ ਸੀ ਐਲ ਦੇ ਸਰਹੱਦੀ ਜ਼ੋਨ ਦੇ ਚੀਫ ਅਧਿਕਾਰੀ ਸਬੰਧੀ ਵਿਭਾਗ ਨੂੰ ਲਿਖਣ ਦੀ ਹਦਾਇਤ ਕਰਦੇ ਕਿਹਾ ਕਿ ਕਿਸੇ ਵੀ ਅਧਿਕਾਰੀ ਦੀ ਬਿਨਾਂ ਕਾਰਨ ਗੈਰ ਹਾਜ਼ਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਸ੍ਰੀ ਸੋਨੀ ਨੇ ਰਾਸ਼ਟਰੀ ਮਾਰਗ ਉਤੇ ਚਿੱਟੀ ਪੱਟੀ ਦੀ ਅਣਹੋਂਦ ਦਾ ਸਖਤ ਨੋਟਿਸ ਲੈਂਦੇ ਕਿਹਾ ਕਿ ਧੁੰਦ ਵਿਚ ਹਾਦਸਿਆਂ ਦਾ ਕਾਰਨ ਬਣਦੀ ਇਸ ਪੱਟੀ ਦੀ ਅਣਹੋਂਦ ਦਾ ਕੰਮ 15 ਦਿਨਾਂ ਵਿਚ ਪੂਰਾ ਕੀਤਾ ਜਾਵੇ। ਉਨਾਂ ਕਿਹਾ ਕਿ ਜੇਕਰ ਸਬੰਧਤ ਠੇਕੇਦਾਰ ਢਿੱਲ-ਮੱਠ ਕਰਦਾ ਹੈ ਜਾਂ ਕੰਮ ਨਹੀਂ ਕਰ ਸਕਦਾ ਤਾਂ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਜੁਰਮਾਨਾ ਪਾਵੇ ਜਾਂ ਟੈਂਡਰ ਰੱਦ ਕਰਕੇ ਕੰਮ ਅੱਗੇ ਕਿਸੇ ਹੋਰ ਨੂੰ ਅਲਾਟ ਕਰੇ।

ਉਨਾਂ ਹਵਾਈ ਅੱਡੇ ਨੂੰ ਜਾਂਦੀ ਸੜਕ ਦੀ ਮੰਦਹਾਲੀ ਦਾ ਵੀ ਗੰਭੀਰ ਨੋਟਿਸ ਲੈਂਦੇ ਇਸ ਦੀ ਮੁਰੰਮਤ ਵਿਚ ਹੁੰਦੀ ਦੇਰੀ ਨੂੰ ਗੰਭੀਰਤਾ ਨਾਲ ਲੈਂਦੇ ਸਬੰਧਤ ਵਿਭਾਗ ਨੂੰ ਕਿਹਾ ਕਿ ਤੁਹਾਡੀ ਅਣਗਹਿਲੀ ਕਾਰਨ ਪੰਜਾਬ ਸਰਕਾਰ ਦੀ ਸ਼ਾਖ ਨੂੰ ਧੱਕਾ ਲੱਗ ਰਿਹਾ ਹੈ, ਜੋ ਕਿ ਬਰਦਾਸ਼ਤਯੋਗ ਨਹੀਂ।

ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼ ਦੀਆਂ ਸਿਰਕੱਢ ਹਸਤੀਆਂ ਇਸ ਸੜਕ ਤੋਂ ਲੰਘੀਆਂ ਅਤੇ ਹੁਣ ਵੀ ਰੋਜ਼ਾਨਾ ਹਜ਼ਾਰਾਂ ਲੋਕ ਹਵਾਈ ਅੱਡੇ ਲਈ ਇਸ ਸੜਕ ਤੋਂ ਲੰਘਦੇ ਹਨ, ਪਰ ਸੜਕ ਮਾੜੀ ਹੋਣ ਕਾਰਨ ਲੋਕ ਸਰਕਾਰ ਨੂੰ ਕੋਸ ਰਹੇ ਹਨ, ਜਦਕਿ ਸਰਕਾਰ ਦੀ ਤਰਫੋਂ ਇਸ ਦਾ ਕੰਮ ਠੇਕੇਦਾਰ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਪੈਸੇ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨਾਂ ਇਸ ਕੰਮ ਨੂੰ ਤਰੁੰਤ ਪੂਰਾ ਕਰਵਾਉਣ ਦੀ ਹਦਾਇਤ ਕੀਤੀ।

ਸ੍ਰੀ ਸੋਨੀ ਨੇ ਪੈਲਸਾਂ ਵਿਚ ਚੱਲਦੀਆਂ ਗੋਲੀਆਂ ਅਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਗੰਭੀਰ ਨੋਟਿਸ ਲੈਂਦੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਕਦਮ ਚੁੱਕਣ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਸ਼ਰਾਬ ਦੇ ਠੇਕੇਦਾਰ ਆਮ ਲੋਕਾਂ ਨੂੰ ਤੰਗ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਜਿਸ ਵੀ ਪੈਲਸ ਵਿਚ ਗੋਲੀ ਚੱਲਦੀ ਹੈ ਉਸ ਪੈਲਸ ਦਾ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਗੋਲੀ ਚਲਾਉਣ ਵਾਲੇ ਵਿਅਕਤੀ ਦਾ ਹਥਿਆਰ ਲਾਇਸੈਂਸ ਰੱਦ ਕਰਕੇ ਉਸ ਉਤੇ ਪਰਚਾ ਦਰਜ ਕੀਤਾ ਜਾਵੇ।

ਇਸ ਮੌਕੇ ਬੋਲਦੇ ਮੇਅਰ ਸ. ਕਰਮਜੀਤ ਸਿਘ ਰਿੰਟੂ ਨੇ ਕਿਹਾ ਕਿ ਕਾਰਪੋਰੇਸ਼ਨ ਸ਼ਹਿਰ ਦੀ ਬਿਹਤਰੀ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਅਸੀਂ ਤਨਖਾਹਾਂ ਦੀ ਮਹੀਨਾਵਾਰ ਅਦਾਇਗੀ ਕਰ ਰਹੇ ਹਾਂ, ਜੋ ਕਿ ਪਹਿਲਾਂ ਕਈ-ਕਈ ਮਹੀਨੇ ਪੈਂਡਿੰਗ ਰਹਿੰਦੀ ਸੀ। ਉਨਾਂ ਅਪੀਲ ਕੀਤੀ ਕਿ ਇਸ ਮੀਟਿੰਗ ਵਿਚ ਉਹ ਮੁੱਦੇ ਹੀ ਲਿਆਂਦੇ ਜਾਣ, ਜੋ ਕਿ ਲੋਕ ਮਸਲੇ ਹੋਣ, ਨਾ ਕਿ ਨਿੱਜੀ ਸ਼ਿਕਾਇਤਾਂ।

ਇਸ ਤੋਂ ਇਲਾਵਾ ਸ੍ਰੀ ਓ ਪੀ ਸੋਨੀ ਨੇ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਵੱਖ-ਵੱਖ ਮੁੱਦੇ ਵਿਚਾਰੇ ਤੇ ਸਬੰਧਤ ਵਿਭਾਗਾਂ ਨੂੰ ਤਰੁੰਤ ਇਹ ਮਸਲੇ ਹੱਲ ਕਰਨ ਦੀ ਨਸੀਹਤ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀ ਸ਼ਿਵਦੁਲਾਰ ਸਿੰਘ ਢਿਲੋਂ ਨੇ ਸਾਰੇ ਵਿਭਾਗਾਂ ਦੇ ਅਧਿਕਾਰੀ ਨੂੰ ਸ੍ਰੀ ਓ ਪੀ ਸੋਨੀ ਵੱਲੋਂ ਉਠਾਏ ਮੁੱਦੇ ਅਤੇ ਕਮੇਟੀ ਮੈਂਬਰਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਉਤੇ ਤਰੁੰਤ ਕਾਰਵਾਈ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਇੰਨਾਂ ਦਾ ਹੱਲ ਕਰਕੇ ਤਰੁੰਤ ਡੀ ਸੀ ਦਫਤਰ ਨੂੰ ਸੂਚਿਤ ਕੀਤਾ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਪੁਲਿਸ ਡਾ. ਸੁਖਚੈਨ ਸਿੰਘ ਗਿੱਲ, ਐਸ ਪੀ ਸ਼ਲਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁਖੀ ਸ. ਬਖਤਾਵਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਸੈਕਟਰੀ ਆਰ ਟੀ ਏ ਸ. ਦਰਬਾਰਾ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਅਨਮਜੋਤ ਕੌਰ, ਐਸ ਡੀ ਐਮ ਸ੍ਰੀ ਵਿਕਾਸ ਹੀਰਾ ਤੇ ਸ਼ਿਵਰਾਜ ਸਿੰਘ ਬੱਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION