35.6 C
Delhi
Sunday, April 28, 2024
spot_img
spot_img

ਸੈਲਫ਼ੀ ਪੁਆਇੰਟ ਨਹੀਂ, ਦਰਦ ਦੀ ਜਿਉਂਦੀ ਜਾਗਦੀ ਦਾਸਤਾਂ ਹੈ ਜਲ੍ਹਿਆਂਵਾਲਾ ਬਾਗ: ਸੁਖ਼ਦੇਵ ਸਿੰਘ ਸਿਰਸਾ

ਯੈੱਸ ਪੰਜਾਬ
ਅੰਮ੍ਰਿਤਸਰ, 24 ਅਪ੍ਰੈਲ, 2022:
ਜਲਿਆਂ ਵਾਲਾ ਬਾਗ: ਅਤੀਤ ਅਤੇ ਵਰਤਮਾਨ ਵਿਸ਼ੇ ‘ਤੇ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਦੇ ਦੂਜੇ ਦਿਨ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਨਾਮੀ ਅਤੇ ਲੇਖਕ ਸੰਸਥਾਵਾਂ ਦੇ ਨੁਮਾਇੰਦਯਿਆਂ ਨੇ ਮੰਚ ਤੋਂ ਆਪਣੀ ਗੱਲ ਰੱਖੀ। ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਆਯੋਜਿਤ ਦੋ ਰੋਜ਼ਾ ਅੰਤਰਾਸਟਰੀ ਕਾਨਫਰੰਸ ਦੀ ਸ਼ੁਰੂਆਤ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਇਸ ਮੌਕੇ ਦੇਸ਼ ਭਰ ਤੋਂ ਪਹੁੰਚੇ ਮੰਨੇ ਪ੍ਰਮੰਨੇ ਕਵੀਆਂ ਨੇ ਆਪਣੀ ਕਵਿਤਾਵਾਂ ਨਾਲ ਸਾਰੀਆਂ ਨੂੰ ਮੰਤਰ ਮੁਗਧ ਕਰਕੇ ਰੱਖ ਦਿਤਾ।

ਪਹਲੇ ਸੈਸ਼ਨ ‘ਬੋਲ ਕਿ ਲੱਭ ਆਜ਼ਾਦ ਹੈ ਤੇਰੇ’ ਤੇ ਆਪਣੀ ਗੱਲ ਰੱਖਦਿਆਂ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੈਸ਼ਨ ਦੌਰਾਨ ਲੇਖਕਾਂ, ਕਵੀਆਂ, ਇਤਿਹਾਸ ਅਤੇ ਸਾਹਿਤ ਨਾਲ ਜੁੜੇ ਲੋਕਾਂ ਨੇ ਇਕਜੁਟ ਹੋਕੇ ਮੰਚ ਤੋਂ ਨੌਜਵਾਨਾਂ ਨੂੰ ਆਪਣੀ ਵਿਰਾਸਤਾਂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਨੌਜਵਾਨ ਪੀੜੀ ਹੀ ਹੈ ਜੋ ਆਪਣੀ ਵਿਰਾਸਤ ਨੂੰ ਸਾਂਭ ਅਤੇ ਅਗਲੀ ਪੀੜੀ ਲਈ ਕਾਇਮ ਰੱਖ ਸਕਦੀ ਹੈ।

ਇਸ ਮੌਕੇ ਪ੍ਰੋਫੈਸਰ ਗੁਰਦੇਵ ਸਿੰਘ ਸਿੱਧੂ ਨੇ ਜਲਿਆਂਵਾਲਾ ਬਾਗ਼ ਘਟਨਾਕ੍ਰਮ ਬਾਰੇ ਵਿਸਤਾਰ ਨਾਲ ਦੱਸਿਆਂ ਅਤੇ ਕਿਹਾ ਕਿ ਜਲਿਆਂਵਾਲਾ ਬਾਗ਼ ਦੀ ਘਟਨਾ ਤੋਂ ਬਾਅਦ ਕਿਵੇਂ ਅੰਗਰੇਜ਼ੀ ਹਕੂਮਤ ਨੇ ਇਸ ਘਟਨਾ ਨਾਲ ਸੰਬੰਧਤ ਸਾਰੀ ਸਮਗਰੀ ਨੂੰ ਜਬਤ ਕਰਨਾ ਸ਼ੁਰੂ ਕਰ ਦਿਤਾ ਸੀ ਅਤੇ ਇਸ ਤੋਂ ਅਖਬਾਰਾਂ ਅਤੇ ਲੇਖਨ ਸਮਗਰੀ ਨੂੰ ਛਾਪਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਜੇਲਾਂ ਵਿਚ ਡੱਕਿਆਂ ਗਿਆ, ਅੰਗਰੇਜਾਂ ਨੇ ਨਵੇਂ ਕਾਨੂੰਨ ਬਣਾਕੇ ਬਗਾਵਤ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿਤੀ। ਉਨ੍ਹਾਂ ਕਈ ਅਜਿਹੇ ਕਾਨੂੰਨਾਂ ਬਾਰੇ ਦੱਸਿਆਂ ਜਿਨ੍ਹਾਂ ਨਾਲ ਅੰਗਰੇਜ਼ੀ ਹਕੂਮਤ ਨੇ ਬੇਕਸੂਰ ਲੋਕਾਂ ਤੇ ਤਸ਼ੱਦਦ ਕੀਤੇ।

ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਜਸਬੀਰ ਸਿੰਘ ਨੇ ਕਿਹਾ ਕਿ ਇੱਹ ਇਕ ਵੱਡਾ ਹਤੀਆਂਕਾਂਡ ਸੀ, ਪਰ ਕਈ ਅੰਗੇਜ਼ੀ ਸਰਕਾਰ ਦੇ ਪਿੱਠੂਆਂ ਨੇ ਇਸਨੂੰ ਛਿਟਪੁਟ ਮਾਮਲਾ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪੰਜਾਬ ਵਿਚ ਹੋਏ ਇਸ ਕਤਲੇਆਮ ਤੋਂ ਬਾਅਦ ਹੀ ਅੰਗਰੇਜ਼ੀ ਹਕੂਮਤ ਦੇ ਪਤਨ ਦੀ ਅਸਲ ਸ਼ੁਰੂਆਤ ਹੋਈ ਸੀ।

ਉਨ੍ਹਾਂ ਕਿਹਾ ਕਿ ਕਵੀਆਂ ਅਤੇ ਲੇਖਕਾਂ ਨੂੰ ਜੱਲਿਆਂਵਾਲਾ ਬਾਗ਼ ਵਿਚ ਹੋਏ ਕਤਲੇਆਮ ਬਾਰੇ ਆਪਣੀ ਕਲਮ ਨਾਲ ਉਸ ਦਰਦ ਨੂੰ ਆਪਣੀ ਲੇਖਣੀ ਵਿਚ ਉਜਾਗਰ ਕਰਕੇ ਸਮਾਜ ਨੂੰ ਸਮਰਪਿਤ ਕਰਨੀ ਚਾਹੀਦੀ ਹੈ, ਤਾਂ ਜੋ ਆਉਣ ਵਾਲੀ ਪੀੜੀ ਉਸ ਤੋਂ ਸੇਧ ਲੈ ਸਕਣ।

ਇਸ ਮੌਕੇ ਪੰਜਾਬ ਯੂਨੀਵਰਸਿਟੀ ਤੋਂ ਸਰਬਜੀਤ ਸਿੰਘ ਨੇ ਕਿਹਾ ਕਿ 1819 ਅਤੇ 1919 ਵਿਚ ਹੋਏ ਕਤਲੇਆਮ ਇਕੋ ਜਿਹਾ ਸੀ, ਉਨ੍ਹਾਂ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਖੁਸ਼ਹਾਲ ਅਤੇ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਅੰਗਰੇਜ਼ੀ ਸਰਕਾਰ ਵੀ ਇਸਦੀ ਜਾਣਕਾਰੀ ਰੱਖਦਾ ਸੀ, ਇਸਲਈ ਅਤੀਤ ਵਿਚ ਜਿਨ੍ਹੇ ਵੀ ਵੱਡੀਆਂ ਜੰਗਾਂ ਭਾਰਤ ਵਿਚ ਹੋਈਆਂ ਉਨ੍ਹਾਂ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਵਡੀ ਅਹਿਮ ਰੋਲ ਰਿਹਾ ਹੈ ਉਨ੍ਹਾਂ ਕਿਹਾ ਕਿ 1870 ਤੋਂ ਬਾਅਦ ਜਿੰਨੀਆਂ ਵੀ ਜਨ ਲਹਿਰ ਸ਼ੁਰੂ ਹੋਈਆਂ ਹਨ, ਉਹ ਸੇਲ੍ਫ਼ ਡਿਫੈਂਸ ਤੱਕ ਸੀਮਿਤ ਰਹੇ ਹੱਨ।

ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਜੱਲਿਆਂਵਾਲਾ ਬਾਗ਼ ਵਿਚ ਕਤਲੇਆਮ ਕਰਨ ਵਾਲਾ ਜਨਰਲ ਡਾਇਰ ਮਾਰਿਆ ਗਿਆ ਹੈ, ਪਰ ਅੱਜ ਦੇ ਭਾਰਤ ਵਿਚ ਹਰ ਸ਼ਹਿਰ ਅਤੇ ਪਿੰਡ ਵਿਚ ਅਜਿਹੇ ਜਨਰਲ ਡਾਇਰ ਮੌਜੂਦ ਹਨ ਜੋ ਦੇਸ਼ ਵਿਚ ਹੋ ਰਹੇ ਦੰਗੇ, ਕਤਲੇਆਮ ਅਤੇ ਹੋਰਨਾਂ ਦੇਸ਼ ਵਿਰੋਧੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਰਮੇਸ਼ ਯਾਦਵ ਵੱਲੋਂ ਅਖੀਰ ਵਿੱਚ ਧੰਨਵਾਦ ਕੀਤਾ ਗਿਆ ।

ਇਸ ਤੋਂ ਇਲਾਵਾ ਅਸ਼ੀਸ਼ ਤ੍ਰਿਪਾਠੀ, ਸਰਬਜੀਤ ਸਿੰਘ, ਜਸਬੀਰ ਸਿੰਘ, ਵਿਨੀਤ ਤਿਵਾੜੀ, ਗੁਰਦੇਵ ਸਿੰਘ ਸਿੱਧੂ, ਹਰਵਿੰਦਰ ਸਿੰਘ ਸਿਰਸਾ, ਮਿਥਲੇਸ਼, ਨਾਥਲੇਸ਼ ਸ਼ਰਮਾ, ਸੰਜੇ ਸ਼੍ਰੀਵਾਸਤਵ, ਰਾਕੇਸ਼ ਵਾਨਖੇੜੇ, ਸੁਨੀਤਾ ਗੁਪਤਾ, ਗੁਰਬਕਸ਼ ਮੋਂਗਾ, ਸਾਰਿਕਾ ਸ਼੍ਰੀਵਾਸਤਵ, ਸੰਧਿਆ ਨਵੋਦਿਤ, ਵਲੀਕਾਵੂ ਮੋਹਨਦਾਸ, ਉਮੇਂਦਰ, ਵੰਦਨਾ ਚੋਬੇ, ਲੇਖ ਰਾਮ ਵਰਮਾ, ਰਾਕੇਸ਼ ਕੁਮਾਰ ਸਿੰਹੁ, ਲਾਭ ਸਿੰਘ ਖੀਵਾ, ਭੁਪਿੰਦਰ ਸਿੰਘ ਸੰਧੂ, ਧਰਵਿੰਦਰ ਸਿੰਘ ਔਲਖ, ਗੁਰਜਿੰਦਰ ਸਿੰਘ ਬਘਿਆੜੀ, ਆਨੰਦ ਸ਼ੁਕਲਾ ਅਤੇ ਸੰਜੀਵਨ ਨੇ ਆਪਣੇ ਆਪਣੇ ਵਿਚਾਰ ਰੱਖੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION