ਅੱਜ-ਨਾਮਾ
ਸੁੱਕਣੇ ਪਾਈ ਕੋਰੋਨਾ ਜਦ ਕੁੱਲ ਦੁਨੀਆ,
ਓਧਰ ਐਟਮ ਦੀ ਗੱਲ ਪਈ ਚੱਲ ਬੇਲੀ।
ਕੀਤਾ ਗਿਆ ਸਮਝੌਤਾ ਸੀ ਬਹੁਤ ਪਹਿਲਾਂ,
ਲੈ ਗਿਆ ਉਹਦੀ ਓਬਾਮਾ ਸੀ ਭੱਲ ਬੇਲੀ।
ਮਾਰਿਆ ਕਾਟਾ ਟਰੰਪ ਜਦ ਓਸ ਉੱਪਰ,
ਖਤਰੇ ਵਾਲੇ ਸੀ ਖੜਕ ਪਏ ਟੱਲ ਬੇਲੀ।
ਬਾਇਡੇਨ ਆਏ ਤੋਂ ਫੇਰ ਕੁਝ ਗੱਲ ਚੱਲੀ,
ਅਜੇ ਨਹੀਂ ਨਿਕਲਦਾ ਦਿੱਸਦਾ ਹੱਲ ਬੇਲੀ।
ਨਿਕਲਿਆ ਹੱਲ ਤਾਂ ਰਹੂ ਆਬਾਦ ਦੁਨੀਆ,
ਵਰਨਾ ਔਖੀ ਆ ਰਹਿਣੀ ਫਿਰ ਸੁੱਖ ਬੇਲੀ।
ਤਾਰਿਆਂ ਵਾਂਗ ਫਿਰ ਘੁੰਮੂ ਉਜਾੜ ਧਰਤੀ,
ਕਿਤੇ ਵੀ ਰਹਿਣੇ ਮਨੁੱਖ ਨਹੀਂ ਰੁੱਖ ਬੇਲੀ।
-ਤੀਸ ਮਾਰ ਖਾਂ
ਅਪ੍ਰੈਲ 09, 2021