ਯੈੱਸ ਪੰਜਾਬ
ਮੋਹਾਲੀ, 13 ਨਵੰਬਰ, 2021 –
ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਘਟਨਾਕ੍ਰਮ ਤੇ ਅਪਣਾ ਪ੍ਰਤੀਕਰਮ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਰਨਲ ਸਕੱਤਰ ਤੇ ਨੌਜੁਆਨ ਆਗੂ ਹਰਸੁਖਇੰਦਰ ਸਿੰਘ ਬੱਬੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਪਣੀ ਸਿਆਸੀ ਮੌਕਾ ਪ੍ਰਸਤੀ ਲਈ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਮਜਾਕ ਦਾ ਪਾਤਰ ਬਣਾ ਕੇ ਰੱਖ ਦਿੱਤਾ ਹੈ।
ਬੱਬੀ ਬਾਦਲ ਨੇ ਕਿਹਾ ਕਿ ਸੁਖਬੀਰ ਬਾਦਲ ਗਲਤ ਪਿਰਤ ਪਾਉਣ ਵਾਲਾ ਪਾਰਟੀ ਦਾ ਅਜਿਹਾ ਪ੍ਰਧਾਨ ਹੈ ਜੋ ਲੋਕਾਂ ਦੇ ਅੱਖੀ ਘੱਟਾ ਪਾਉਣ ਲਈ ਧੋਖੇਬਾਜ਼ੀ ਨਾਲ ਬਸਪਾ ਦੀਆਂ ਸੀਟਾਂ ਤੇ ਅਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਲੁਕਵੇਂ ਢੰਗ ਨਾਲ ਖੜ੍ਹੇ ਕਰ ਰਿਹਾ ਹੈ ਅਜਿਹਾ ਕਰਕੇ ਸੁਖਬੀਰ ਬਾਦਲ ਬਸਪਾ ਦੇ ਕਾਡਰ ਨਾਲ ਵੀ ਧ੍ਰੋਹ ਕਮਾਂ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਮਝੌਤੇ ਤੋਂ ਲੈ ਕੇ ਹੁਣ ਤੱਕ ਅਕਲੀ ਦਲ ਦੇ ਕਈ ਆਗੂ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਏ ਫਿਰ ਉਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਦੀਆ ਟਿਕਟਾਂ ਦਿੱਤੀਆਂ ਗਈਆਂ ਸੁਖਬੀਰ ਬਾਦਲ ਵੱਲੋਂ ਅਜਿਹਾ ਕਰਨਾ ਬਸਪਾ ਦੇ ਹਮਾਇਤੀਆਂ ਨਾਲ ਸਰੇਆਮ ਬੇਈਮਾਨੀ ਹੈ ਜਿਸ ਤੋਂ ਦਲਿਤ ਸਮਾਜ ਨੂੰ ਚੇਤਨ ਹੋਣ ਦੀ ਲੋੜ ਹੈ।
ਬੱਬੀ ਬਾਦਲ ਨੇ ਕਿਹਾ ਕਿ ਬਾਦਲ ਦਲ ਦੇ ਇਸ ਕਦਮ ਨਾਲ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਸੁਖਬੀਰ ਬਾਦਲ ਆਉਣ ਵਾਲੇ ਸਮੇਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਖੋਖਲਾ ਕਰਨ ਦੀ ਰਣਨੀਤੀ ਨਾਲ ਕੰਮ ਕਰ ਰਿਹਾ ਹੈ ਜਿਸਦਾ ਬਸਪਾ ਨੂੰ ਵੱਡਾ ਨੁਕਸਾਨ ਹੋਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ