30.1 C
Delhi
Friday, April 26, 2024
spot_img
spot_img

ਸੁਰਜੀਤ ਹਾਕੀ ਟੂਰਨਾਮੈਂਟ – ਇੰਡੀਅਨ ਆਇਲ ਨੇ ਭਾਰਤੀ ਨੇਵੀ ਨੂੰ ਹਰਾਇਆ, ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਬਰਾਬਰ ਰਹੇ

ਜਲੰਧਰ, 14 ਅਕਤੂਬਰ, 2019:

ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਨੇ ਚੋਥੇ ਕਵਾਰਟਰ ਵਿੱਚ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਨੇਵੀ ਨੂੰ ਸਖਤ ਮੁਕਾਬਲੇ ਮਗਰੋਂ 3-2 ਨਾਲ ਮਾਤ ਦੇ ਕੇ

36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਦੌਰ ਵਿੱਚ ਤਿੰਨ ਅੰਕ ਹਾਸਲ ਕਰ ਲਏ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚਲ ਰਹੇ ਉਕਤ ਟੂਰਨਾਮੈਂਟ ਦੇ ਪੰਜਵੇਂ ਦਿਨ ਲੀਗ ਦੋਰ ਦੇ 2 ਮੈਚ ਖੇਡੇ ਗਏ। ਦੂਜੇ ਮੈਚ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਦੀਆਂ ਟੀਮਾਂ 1-1 ਦੀ ਬਰਾਬਰੀ ਤੇ ਰਹੀਆਂ।

ਪੂਲ ਏ ਵਿੱਚ ਪਹਿਲੇ ਮੈਚ ਵਿੱਚ ਭਾਰਤੀ ਨੇਵੀ ਮੁੰਬਈ ਨੇ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਦੀ ਅੱਧੇ ਨਾਲੋਂ ਵੱਧ ਮੈਚ ਵਿੱਚ ਇਕ ਨਾ ਚਲਣ ਦਿੱਤੀ। ਖੇਡ ਦੇ 24ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਨਿਤਿਸ਼ ਨੇ ਮੈਦਾਨੀ ਗੋਲ ਕੀਤਾ। ਖੇਡ ਦੇ ਅੱਧੇ ਸਮੇਂ ਤੋਂ ਬਾਅਦ 37ਵੇਂ ਮਿੰਟ ਵਿੱਚ ਭਾਰਤੀ ਨੇਵੀ ਦੇ ਰਾਜ ਬਹਾਰ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ।

ਇਸ ਤੋਂ ਬਾਅਦ ਇੰਡੀਅਨ ਆਇਲ ਨੇ ਦੋ ਮਿੰਟਾਂ ਵਿੱਚ ਦੋ ਗੋਲ ਕਰਕੇ ਮੈਚ ਬਰਾਬਰੀ ਤੇ ਲੈ ਆਂਦਾ। 50ਵੇਂ ਮਿੰਟ ਵਿੱਚ ਅੰਤਰਰਾਸ਼ਟਰੀ ਖਿਡਾਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀ ਗੋਲ ਕਰਕੇ ਸਕੋਰ 1-2 ਕੀਤਾ। ਦੋ ਮਿੰਟ ਬਾਅਦ 52ਵੇਂ ਮਿੰਟ ਵਿੱਚ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਕਾਰਜਵਿੰਦਰ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਬਰਾਬਰੀ ਕੀਤੀ। ਇਸ ਤੋਂ ਬਾਅਦ ਆਖਰੀ ਮਿੰਟ ਵਿੱਚ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਜਿੱਤ ਇੰਡੀਅਨ ਆਇਲ ਮੁੰਬਈ ਦੀ ਝੋਲੀ ਪਾਈ।

ਪੂਲ ਬੀ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਐਂਡ ਸਿੰਧ ਬੈਂਕ ਦਰਮਿਆਨ ਮੈਚ ਸੰਘਰਸ਼ਪੂਰਨ ਰਿਹਾ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਾ ਹੋ ਸਕੀ। ਪੰਜਾਬ ਪੁਲਿਸ ਨੇ ਜਿਥੇ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕੀਤਾ ਜਦਕਿ ਬੈਂਕ ਦੇ ਖਿਡਾਰੀ ਨੇ ਤੇਜ ਖੇਡ ਦਾ ਪ੍ਰਦਰਸ਼ਨ ਕੀਤਾ।

ਖੇਡ ਦੇ ਦੂਜੇ ਅੱਧ ਦੇ 37ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 52ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਗੁਰਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਬਰਾਬਰੀ ਤੇ ਲੈ ਆਂਦਾ। ਨਿਰਧਾਰਤ ਸਮੇਂ ਤੱਕ ਮੈਚ ਬਰਾਬਰ ਰਹਿਣ ਕਰਕੇ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਤੇ ਸਬਰ ਕਰਨਾ ਪਿਆ।

ਮੈਚਾਂ ਦੀ ਸ਼ੁਰੂਆਤ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿੱਚ ਕਾਰ ਹਾਦਸੇ ਵਿੱਚ ਮਾਰੇ ਗਏ ਹਾਕੀ ਖਿਡਾਰੀਆਂ ਨੂੰ ਸ਼ਰਧਾਜਲੀ ਦੇਣ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

ਅੱਜ ਦੇ ਮੈਚਾਂ ਦੇ ਮੈਚਾਂ ਦੇ ਮੁੱਖ ਮਹਿਮਾਨ ਤਜਿੰਦਰ ਸਿੰਘ ਬਿੱਟੂ ਚੇਅਰਮੈਨ, ਸੁਖਦੇਵ ਸਿੰਘ ਜਲੰਧਰ ਹਾਈਟਸ ਐਮ ਡੀ, ਹਰਸਿਮਰਤ ਸਿੰਘ ਬੰਟੀ ਡਿਪਟੀ ਮੇਅਰ, ਐਲ ਆਰ ਨਈਅਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।

ਇਸ ਸਮੇਂ ਇਕਬਾਲ ਸਿੰਘ ਸੰਧੂ, ਹਰਪ੍ਰੀਤ ਮੰਡੇਰ ਉਲੰਪੀਅਨ, ਪ੍ਰਵੀਨ ਗੁਪਤਾ, ਰਣਬੀਰ ਰਾਣਾ, ਤਰਸੇਮ ਪੁਆਰ, ਇਕਬਾਲ ਢਿਲੋਂ, ਤਰਲੋਕ ਸਿੰਘ ਭੁੱਲਰ, ਹਰਦੀਪਕ ਸਿੰਘ, ਲਲਿਤ ਸ਼ਰਮਾ ਡੀਜੀਐਮ ਪੰਜਾਬ ਐਂਡ ਸਿੰਧ ਬੈਂਕ, ਸੰਨੀ ਯੂਕੇ, ਲਖਵਿੰਦਰਪਾਲ ਸਿੰਘ ਖਹਿਰਾ ਨਰਿੰਦਰਪਾਲ ਸਿੰਘ ਜੱਜ, ਕੁਲਜੀਤ ਸਿੰਘ, ਜੋਗਿੰਦਰ ਸਿੰਘ ਬਿਲਡਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION