39 C
Delhi
Friday, April 26, 2024
spot_img
spot_img

ਸੁਮੇਧ ਸੈਣੀ ਦੀ ਜ਼ਮਾਨਤ ’ਤੇ ਫ਼ੈਸਲਾ ਸੋਮਵਾਰ ਨੂੰ

ਯੈੱਸ ਪੰਜਾਬ
ਮੋਹਾਲੀ, 9 ਮਈ, 2020:

ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਫ਼ੈਸਲਾ ਸੋਮਵਾਰ ਨੂੰ ਆਵੇਗਾ।

ਅੱਜ ਇਸ ਮਾਮਲੇ ਵਿਚ ਮੋਹਾਲੀ ਦੀ ਅਦਾਲਤ ਵਿਚ ਬਹਿਸ ਮੁਕੰਮਲ ਹੋ ਗਈ ਜਿਸ ਉਪਰੰਤ ਅਦਾਲਤ ਨੇ ਫ਼ੈਸਲਾ ਰਾਖ਼ਵਾਂ ਰੱਖ਼ਿਆ ਹੈ। ਫ਼ੈਸਲਾ ਸੁਨਾਉਣ ਲਈ ਅਗਲੀ ਤਾਰੀਖ਼ ਸੋਮਵਾਰ, 11 ਮਈ ਦੀ ਰੱਖੀ ਗਈ ਹੈ।

ਸੁਮੇਧ ਸੈਣੀ ਵੱਲੋਂ ਅੱਜ ਐਵੋਕੇਟ ਏ.ਪੀ.ਐਸ. ਦਿਓਲ ਅਤੇ ਐਡਵੋਕੇਟ ਐੱਚ.ਐੱਸ. ਧਨੋਆ ਪੇਸ਼ ਹੋਏ। ਯਾਦ ਰਹੇ ਕਿ ਬੀਤੇ ਕਲ੍ਹ ਇਸ ਮਾਮਲੇ ਵਿਚ ਐਡਵੋਕੇਟ ਸਤਨਾਮ ਸਿੰਘ ਕਲੇਰ ਪੇਸ਼ ਹੋਏ ਸਨ ਜੋ ਕਿ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵੀ ਹਨ। ਉਨ੍ਹਾਂ ਦੀ ਭਾਰੀ ਅਲੋਚਨਾ ਹੋਣ ਮਗਰੋਂ ਉਨ੍ਹਾਂ ਨੇ ਇਸ ਕੇਸ ਤੋਂ ਪੈਰ ਪਿਛਾਂਹ ਖਿੱਚ ਲਏ ਸਨ ਅਤੇ ਕਿਹਾ ਸੀ ਕਿ ਉਹ ਜਾਂ ਉਨ੍ਹਾਂ ਦਾ ਬੇਟਾ ਇਸ ਕੇਸ ਵਿਚ ਪੇਸ਼ ਨਹੀਂ ਹੋਣਗੇ।

ਜ਼ਿਕਰਯੋਗ ਹੈ ਕਿ ਮੋਹਾਲੀ ਪੁਲਿਸ ਵੱਲੋਂ ਇਹ ਮਾਮਲਾ ਥਾਣਾ ਮਟੌਰ ਵਿਚ ਇਕ ਵਿਅਕਤੀ ਬਲਵੰਤ ਸਿੰਘ ਮੁਲਤਾਨੀ ਦੇ 29 ਸਾਲ ਪਹਿਲਾਂ ਅਗਵਾ ਅਤੇ ਲਾਪਤਾ ਹੋਣ ਸੰਬੰਧੀ ਸੰਗੀਨ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਸ:ਬਲਵੰਤ ਸਿੰਘ ਮੁਲਤਾਨੀ ਇਕ ਸਾਬਕਾ ਆਈ.ਏ.ਐਸ.ਅਧਿਕਾਰੀ ਦੇ ਬੇਟੇ ਸਨ। 1991 ਵਿਚ ਸੁਮੇਧ ਸੈਣੀ ਦੇ ਚੰਡੀਗੜ੍ਹ ਦੇ ਐਸ.ਐਸ.ਪੀ. ਹੁੰਦਿਆਂ ਉਸ ’ਤੇ ਹੋਏ ਇਕ ਅਤਿਵਾਦੀ ਹਮਲੇ ਤੋਂ ਬਾਅਦ ਬਲਵੰਤ ਸਿੰਘ ਨੂੰ ਪੁਲਿਸ ਨੇ ਚੁੱਕ ਲਿਆ ਸੀ ਜਿਸ ਮਗਰੋਂ ਉਸਦੀ ਕੋਈ ਉੱਘ ਸੁੱਘ ਨਹੀਂ ਲੱਗੀ ਸੀ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION