30.1 C
Delhi
Friday, April 26, 2024
spot_img
spot_img

ਸੁਨੀਲ ਜਾਖ਼ੜ ਦੇ ਭਤੀਜੇ ਅਜੇ ਵੀਰ ਜਾਖ਼ੜ ਨੇ ਪੰਜਾਬ ਸਟੇਟ ਫ਼ਾਰਮਰਜ਼ ਕਮਿਸ਼ਨ ਦੇ ਚੇਅਰਮੈਨ ਵਜੋਂ ਅਸਤੀਫ਼ਾ ਦਿੱਤਾ

ਯੈੱਸ ਪੰਜਾਬ
ਚੰਡੀਗੜ੍ਹ, 20 ਸਤੰਬਰ, 2021:
ਪੰਜਾਬ ਸਟੇਟ ਫ਼ਾਰਮਰਜ਼ ਐਂਡ ਫ਼ਾਰਮ ਵਰਕਰਜ਼ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੇ ਵੀਰ ਜਾਖ਼ੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਦਾ ਅਸਤੀਫ਼ਾ ਸਨਿਚਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਆਇਆ ਹੈ।

ਇਸ ਸੰਬੰਧੀ ਜਾਣਕਾਰੀ ਖ਼ੁਦ ਟਵਿੱਟਰ ’ਤੇ ਸਾਂਝੀ ਕਰਦਿਆਂ ਸ੍ਰੀ ਅਜੇ ਵੀਰ ਜਾਖ਼ੜਨੇ ਦੱਸਿਆ ਕਿ ਉਹਨਾਂ ਨੇ ਸੂਬੇ ਦੇ ਬਦਲੇ ਹੋਏ ਹਾਲਾਤ ਦੇ ਮੱਦੇਨਜ਼ਰ ਪੰਜਾਬ ਸਟੇਟ ਫ਼ਾਰਮਰਜ਼ ਐਂਡ ਫ਼ਾਰਮ ਵਰਕਰਜ਼ ਕਮਿਸ਼ਨ ਦੇ ਚੇਅਰਮੈਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।

ਸ੍ਰੀ ਅਜੇ ਵੀਰ ਜਾਖ਼ੜਦੀ ਅਗਵਾਈ ਵਾਲੇ ਫ਼ਾਰਮਰਜ਼ ਕਮਿਸ਼ਨ ਨੇ ਰਾਜ ਲਈ ਇਕ ਕਿਸਾਨ ਨੀਤੀ ਦਾ ਖ਼ਰੜਾ ਤਿਆਰ ਕਰਕੇ 2018 ਵਿੱਚ ਰਾਜ ਸਰਕਾਰ ਨੂੰ ਸੌਂਪਿਆ ਸੀ ਪਰ ਕੈਪਟਨ ਸਰਕਾਰ ਨੇ ਤਿੰਨ ਸਾਲ ਲੰਘ ਜਾਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਤਕ ਕੋਈ ਕਾਰਵਾਈ ਨਹੀਂ ਕੀਤੀ ਸੀ।

ਫ਼ਾਜ਼ਿਲਕਾ ਦੇ ਇਕ ਅਗਾਂਹਵਧੂ ਕਿਸਾਨ, ਸ੍ਰੀ ਅਜੇ ਵੀਰ ਜਾਖ਼ੜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਦੇ ਭਤੀਜੇ ਅਤੇ ਸੂਬੇ ਵਿੱਚ ਰਾਜ ਮੰਤਰੀ ਰਹੇ ਸ੍ਰੀ ਸੱਜਣ ਕੁਮਾਰ ਜਾਖ਼ੜ ਦੇ ਬੇਟੇ ਹਨ। ਉਹ ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਕਿਸਾਨ ਨੇਤਾ ਸ੍ਰੀ ਬਲਰਾਮ ਜਾਖ਼ੜ ਦੇ ਪੋਤਰੇ ਹਨ।

ਸ੍ਰੀ ਅਜੇ ਵੀਰ ਜਾਖ਼ੜ ਆਪਣੇ ਦਾਦਾ ਸ੍ਰੀ ਬਲਰਾਮ ਜਾਖ਼ੜ ਵੱਲੋਂ 1955 ਵਿੱਚ ਸ਼ੁਰੂ ਕੀਤੀ ਗਈ ਐਨ.ਜੀ.ਉ.ਕ੍ਰਿਸ਼ਕ ਸਮਾਜ ਦੇ ਵੀ ਚੇਅਰਮੈਨ ਹਨ।

ਉਹਨਾਂ ਨੂੰ ਮਾਰਚ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲੇ ਜਾਣ ਮਗਰੋਂ ਅਪ੍ਰੈਲ 2017 ਵਿੱਚ ਇਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION