26.1 C
Delhi
Friday, April 26, 2024
spot_img
spot_img

ਸਿੱਧੂ ਸਿੱਧੀ ਲੜਾਈ ਲਈ ਤਿਆਰ? – ਕਿਹਾ ਪੰਜਾਬ ਦੇ ਲੋਕਾਂ ਦੀ ਬਖ਼ਸ਼ੀ ਤਾਕਤ 4-5 ਬੰਦਿਆਂ ਦੇ ਪਾਵੇ ਨਾਲ ਨਹੀਂ ਬੰਨ੍ਹੀ ਜਾ ਸਕਦੀ

ਯੈੱਸ ਪੰਜਾਬ

ਜਲੰਧਰ, 7 ਮਈ, 2020:

ਬਹੁਪੱਖ਼ੀ ਸ਼ਖਸੀਅਤ ਅਤੇ ਪੰਜਾਬ ਦੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨਾਲ ਸਿੱਧੀ ਲੜਾਈ ਲਈ ਤਿਆਰੀ ਵੱਟਦੇ ਜਾਪਦੇ ਹਨ।

ਕੁਝ ਸਮਾਂ ਪਹਿਲਾਂ ਸ਼ੁਰੂ ਕੀਤੇ ਆਪਣੇ ਯੂ ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਵਿਚ ਉਨ੍ਹਾਂ ਵੱਲੋਂ ਪਾਏ ਜਾ ਰਹੇ ਵੀਡੀਓ ਹੌਲੀ ਹੌਲੀ ਤੱਤੇ ਹੋਈ ਤੁਰੀ ਜਾਂਦੇ ਹਨ।

ਉਨ੍ਹਾਂ ਵੱਲੋਂ ਅੱਜ ਇਕ ਹੋਰ ਨਵਾਂ ਵੀਡੀਓ ਪਾਇਆ ਗਿਆ ਹੈ ਜਿਹੜਾ ਇਸ ਗੱਲ ਦਾ ਸਪਸ਼ਟ ਸੰਕੇਤ ਹੈ ਕਿ ਖ਼ਤਮ ਹੁੰਦੀਆਂ ਜਾਂਦੀਆਂ ਸਮਝੌਤੇ ਦੀਆਂ ਸੰਭਾਵਨਾਵਾਂ ਅਤੇ ਕਾਂਗਰਸ ਹਾਈਕਮਾਨ ਦੀ ਇਸ ਮਾਮਲੇ ਵਿਚ ਬੇਬਸੀ ਤੋਂ ਔਖ਼ੇ ਸਿੱਧੂ ਸਿੱਧੀ ਲੜਾਈ ਲਈ ਜ਼ਮੀਨ ਤਿਆਰ ਕਰ ਰਹੇ ਹਨ।

ਉਹਨਾਂ ਦਾ ਤਾਜ਼ ਵੀਡੀਓ ਉਨ੍ਹਾਂ ਦੇ ਪਹਿਲੇ ਵੀਡੀਓਜ਼ ਨਾਲੋਂ ਕਾਫ਼ੀ ਸਖ਼ਤ ਕਿਹਾ ਜਾ ਸਕਦਾ ਹੈ। ਹਾਲਾਂਕਿ ਸਿੱਧੂ ਆਪਣੇ ਵੀਡੀਓ ਵਿਚ ਕਿਸੇ ਦਾ ਨਾਂਅ ਨਹੀਂ ਲੈਂਦੇ ਪਰ ਉਨ੍ਹਾਂ ਦੇ ਇਸ਼ਾਰੇ ਬੜੇ ਸਪਸ਼ਟ ਅਤੇ ਬੜੇ ਸਿੱਧੇ ਹੋਣ ਦੇ ਨਾਲ ਨਾਲ ਹੁਣ ਤਿੱਖ਼ੇ ਅਤੇ ਹਮਲਾਵਰ ਹੁੰਦੇ ਜਾ ਰਹੇ ਹਨ।

‘ਜਿੱਤੇਗਾ ਪੰਜਾਬ ਮੁਹਿੰਮ ਲੋਕਾਂ ਦੀ ਮੂਵਮੈਂਟ ਹੋਣ ਦਾ ਦਾਅਵਾ ਕਰਦਿਆਂ ਤਾਜ਼ ਵੀਡੀਓ ਵਿਚ ਸ: ਸਿੱਧੂ ਨੇ ਕਿਹਾ ਕਿ ਐਤਕਾਂ ਬਿਰਤਾਂਤ ਉੱਪਰੋਂ ਹੇਠਾਂ ਨਹੀਂ ਸਗੋਂ ਹੇਠੋਂ ਉੱਪਰ ਨੂੰ ਜਾਵੇਗਾ ਅਤੇ ਇਹ ਚੰਦ ਲੋਕਾਂ ਤਕ ਸੀਮਤ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਜਿਹੜੀ ਤਾਕਤ ਪੰਜਾਬ ਦੇ ਲੋਕਾਂ ਨੇ ਬਖ਼ਸ਼ੀ ਹੋਵੇ ਉਹ ਚਾਰ ਪੰਜ ਬੰਦਿਆਂ ਦੇ ਪਾਵੇ ਨਾਲ ਬੰਨ੍ਹੀ ਜਾਵੇ। ਉਹ ਨਾਂਅ ਲੈਣ ਜਾਂ ਨਾ ਲੈਣ, ਇਸ਼ਾਰਾ ਸਪਸ਼ਟ ਹੈ ਕਿ ਉਨ੍ਹਾਂ ਦੀ ਉਂਗਲੀ ਕਿੱਧਰ ਨੂੂੰ ਹੈ।

ਆਪਣੇ ਲਗਪਗ ਤਿੰਨ ਮਿਨਟ ਦੇ ਵੀਡੀਓ ਵਿਚ ਸ:ਸਿੱਧੂ ਨੇ ਪੰਜਾਬ ਦੇ ਲੋਕਾਂ ਨੂੂੰ ਸੱਦਾ ਦਿੱਤਾ ਕਿ ਉਹ ਆਪਣੇ ਪੰਜ ਸਾਲਾਂ ਦੇ ਅਧਿਕਾਰ ਉਸਨੂੰ ਦੇਣ ਜਿਹੜਾ ਉਹਨਾਂ ਨੂੰ ਇਸ ਤਾਕਤ ਦਾ ਹਿੱਸੇਦਾਰ ਬਣਾ ਸਕੇ, ਵਿਕਾਸ ਦੇ ਰੂਪ ਵਿਚ, ਨੌਕਰੀਆਂ ਦੇ ਰੂਪ ਵਿਚ ਅਤੇ ਆਤਮ ਨਿਰਭਰਤਾ ਦੇ ਰੂਪ ਵਿਚ ਉਹ ਤਾਕਤ ਵਾਪਸ ਮੋੜ ਸਕੇ।

ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋ ਕੇ, ਸਰਕਾਰੋਂ ਲਾਂਭੇ ਹੋ ਕੇ, ਦੂਰੀ ਬਣਾ ਕੇ ਚੱਲ ਰਹੇ ਸ:ਸਿੱਧੂ ਨੇ ਕਿਹਾ ਕਿ, ਸੋਚ ਕੇ ਵੇਖ਼ੋ, ਕਿ ਕੀ ਤੁਹਾਡੀ ਦਿੱਤੀ ਤਾਕਤ ਤੁਹਾਡੇ ਕੋਲ ਵਾਪਸ ਆਈ ਹੈ ਜਾਂਫ਼ਿਰ ਤੁਹਾਡੀ ਦਿੱਤੀ ਤਾਕਤ ਤੁਹਾਡੇ ਹੀ ਸਿਰ ’ਤੇ ਜੁੱਤੀ ਬਣ ਕੇ ਵਰ੍ਹੀ ਹੈ।

ਜ਼ਿਕਰਯੋਗ ਹੈ ਕਿ ਸਥਾਨਕ ਸਰਕਾਰਾਂ ਮੰਤਰਾਲਾ ‘ਖ਼ੋਹੇ’ ਜਾਣ ਤੋਂ ਨਾਰਾਜ਼ ਸਿੱਧੂ ਲਗਪਗ ਪਿਛਲੇ ਇਕ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਆਹਮਣੇ ਸਾਹਮਣੇ ਨਹੀਂ ਹੋਏ ਹਾਲਾਂਕਿ ਕਈ ਵਾਰ ਉਨ੍ਹਾਂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤਾਂ ਕਰਕੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ‘ਮੂਵਮੈਂਟ’ ਵੀ ਬਹੁਤ ਘਟਾਈ ਹੋਈ ਹੈ, ਉਹ ਕਿਸੇ ਸਰਕਾਰੀ ਜਾਂਪਾਰਟੀ ਦੇ ਸਮਾਗਮ ਵਿਚ ਨਹੀਂ ਜਾ ਰਹੇ ਅਤੇ ਕਦੇ ਕਦੇ ਕੇਵਲ ਆਪਣੇ ਹਲਕੇ ਵਿਚ ਜ਼ਰੂਰ ਨਿਕਲਦੇ ਹਨ। ਇਸ ਤੋਂ ਇਲਾਵਾ ਉਹ ਕਿਤੇ ਵੀ ਜਨਤਕ ਤੌਰ ’ਤੇ ਨਜ਼ਰ ਨਹੀਂ ਆ ਰਹੇ। ਸਥਿਤੀ ਇਹ ਹੈ ਕਿ ਉਹ ਬਹੁਤੇ ਕਾਂਗਰਸ ਆਗੂਆਂ ਨੂੰ ਨਹੀਂ ਮਿਲਦੇ ਅਤੇ ਉਨ੍ਹਾਂ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਰਿਸ਼ਤਿਆਂ ਨੂੰ ਵੇਖ਼ਦਿਆਂ ਬਹੁਤੇ ਕਾਂਗਰਸੀ ਵੀ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ।

ਆਪਣੀ ਵੀਡੀਓ ਦੇ ਵਿੱਚ ਆਪਣੇ ਆਪ ਨੂੰ ਸੱਚ ਦੀ ਲੜਾਈ ਲੜਦੇ ਯੋਧੇ ਵਜੋਂ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਕੋਈ ਯੋਧਾ ਸੱਚ ਦੀ ਲੜਾਈ ਲੜਦੈ, ਪਹਿਲਾ ਕਦਮ ਧਰਦੈ, ਸਾਰੇ ਰਿਸ਼ਤੇ ਨਾਤੇ ਛੱਡ ਕੇ ਆਉਂਦੈ, ਇਕ ਯੋਗੀ ਵਾਂਗ ਸਾਰੇ ਬੰਧਨ ਕੱਟ ਕੇ ਸੱਚ ਦੀ ਰਾਹ ’ਤੇ ਅੱਗੇ ਵਧਦਾ ਹੈ, ਆਪਣੇ ਲਕਸ਼ ਵੱਲ, ਤਾਂ ਜਿੱਤਦਾ ਹੈ। ਉਹਨਾਂ ਆਪਣੀ ਵੀਡੀਓ ਜਿੱਤੇਗਾ ਪੰਜਾਬ, ਜਿੱਤੇਗਾ ਹਰ ਪੰਜਾਬੀ ਅਤੇ ਜਿੱਤੇਗੀ ਪੰਜਾਬੀਅਤ ਕਹਿ ਕੇ ਸਮਾਪਤ ਕੀਤੀ ਹੈ, ਜਿਸਦੀ ਖੂਬ ਚਰਚਾ ਹੋ ਰਹੀ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION