35.6 C
Delhi
Sunday, April 28, 2024
spot_img
spot_img

ਸਿੱਧੂ ਦੇ ਸਲਾਹਕਾਰ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੇ ਦਿੱਤੀ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਲਾਹ, ਅਗਲੇ ਮੁੱਖ ਮੰਤਰੀ ਬਾਰੇ ਵੀ ਦਿੱਤਾ ਸੰਕੇਤ

ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2021:
ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਪ੍ਰਿੰਸੀਪਲ ਸਟਰੈਟਿਜਿਕ ਐਡਵਾਈਜ਼ਰ ਅਤੇ ਰਾਜ ਦੇ ਸਾਬਕਾ ਡੀ.ਜੀ.ਪੀ. ਸ੍ਰੀ ਮੁਹੰਮਦ ਮੁਸਤਫ਼ਾ ਨੇ ਪੁਲਿਸ ਅਤੇ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸਾਥੀ ਰਹੇ ਅਧਿਕਾਰੀਆਂ ਨੂੰ ਇਕ ਸਲਾਹ ਦਿੱਤੀ ਹੈ।

ਸ੍ਰੀ ਮੁਸਤਫ਼ਾ, ਜਿਨ੍ਹਾਂ ਦੀ ਪਤਨੀ ਸ੍ਰੀਮਤੀ ਰਜ਼ੀਆ ਸੁਲਤਾਨਾ, ਪਹਿਲਾਂ ਕੈਪਟਨ ਕੈਬਨਿਟ ਵਿੱਚ ਅਤੇ ਹੁਣ ਚੰਨੀ ਕੈਬਨਿਟ ਵਿੱਚ ਮੰਤਰੀ ਹਨ, ਸ: ਸਿੱਧੂ ਦੇ ਸਲਾਹਕਾਰ ਬਣਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਲਗਾਤਾਰ ਤਿੱਖੇ ਹਮਲੇ ਬੋਲਦੇ ਆਏ ਹਨ।

ਅੱਜ ਇਕ ਵਾਰ ਫ਼ਿਰ ਟਵਿੱਟਰ ’ਤੇ ਸਰਗਰਮ ਹੋਏ ਸ੍ਰੀ ਮੁਸਤਫ਼ਾ ਨੇ ਰਾਜ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਲਾਹ ਦਿੰਦੇ ਹੋਏ ਰਾਜ ਦੇ ਤਿੰਨ ‘ਟੌਪ’ ਸਾਬਕਾ ਅਧਿਕਾਰੀਆਂ ਦੀ ਆਪਣੇ ਹੀ ਤਰੀਕੇ ਨਾਲ ਨੁਕਤਾਚੀਨੀ ਵੀ ਕੀਤੀ ਹੈ। ਇਨ੍ਹਾਂ ਵਿੱਚ ਸਾਬਕਾ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਸਾਬਕਾ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ ਸ਼ਾਮਲ ਹਨ।

ਸ੍ਰੀ ਮੁਸਤਫ਼ਾ ਨੇ ਆਪਣੇ ਸਾਬਕਾ ਸਾਥੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਕਿਆਸ ਅਰਾਈਆਂ ਲਗਾਉਣੀਆਂਛੱਡ ਦੇਣ ਕਿ 2022 ਚੋਣਾਂ ਦੇ ਨਤੀਜੇ ਵਜੋਂ ਕੌਣ ਸਰਕਾਰ ਬਣਾਵੇਗਾ।

ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਹੀ 2022 ਮਾਰਚ ਵਿੱਚ ਵੀ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ।

ਦਿਲਚਸਪ ਗੱਲ ਇਹ ਰਹੀ ਕਿ ਸ੍ਰੀ ਮੁਸਤਫ਼ਾ ਨੇ ਆਪਣੇ ਟਵੀਟ ਵਿੱਚ ਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਬਾਰੇ ਵੀ ਸੰਕੇਤ ਦਿੱਤਾ ਹੈ

ਅਸੀਂ ਉਹਨਾਂ ਵੱਲੋਂ ਕੀਤਾ ਟਵੀਟ ਹੇਠਾਂ ਪ੍ਰਕਾਸ਼ਿਤ ਕਰ ਰਹੇ ਹਾਂ ਤਾਂ ਜੋ ਤੁਸੀਂ ਆਪ ਹੀ ਵੇਖ਼ ਪੜ੍ਹ ਲਉ ਕਿ ਉਹਨਾਂ ਨੇ ਸਿੱਧੇ ਤੌਰ ’ਤੇ ਕੀ ਆਖ਼ਿਆ ਹੈ ਅਤੇ ਕੀ ਇਸ਼ਾਰਾ ਕੀਤਾ ਹੈ:

‘ਮੇਰੇ ਆਪਣੇ ਸਾਰੇ ਪੁਰਾਣੇ ਪੁਲਿਸ ਅਤੇ ਦੂਸਰੇ ਪ੍ਰਸ਼ਾਸਨਿਕ ਮਹਿਕਮਿਆਂ ਦੇ ਸਾਥੀਆਂ ਨੂੰ ਸਲਾਹ ਹੈ ਕਿ ਉਹ 2022 ਤੋਂ ਬਾਅਦ ਪੰਜਾਬ ਵਿੱਚ ਸਰਕਾਰ ਕਿਸ ਦੀ ਹੋਵੇਗੀ, ਬਾਰੇ ਅੰਦਾਜ਼ੇ ਲਾਉਣੇ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣ। ਕਿਤੇ ਇਹ ਨਾ ਹੋਵੇ ਕਿ ਅਜਿਹੇ ਅੰਦਾਜ਼ਾ ਲਾਉਂਦੇ, ਕਿਸੇ ਨਵੀਂ ਮੁਸੀਬਤ ਵਿੱਚ ਫ਼ਸ ਜਾਣ। ਕਿਉਂਕਿ ਤੁਹਾਡੇ ਵਿੱਚੋਂ ਹਰ ਕੋਈ ਸੁਰੇਸ਼, ਦਿਨਕਰ ਜਾਂ ਅਰੋੜਾ ਨਹੀਂ ਬਣ ਸਕਦਾ, ਜਿਨ੍ਹਾਂ ਨੂੰ ਇਹ ਇਲਾਹੀ ਬਖ਼ਸ਼ ਹੈ ਕਿ ਉਹ ਆਲੂ ਵਾਂਗ ਹਰ ਸਬਜ਼ੀ ਵਿੱਚ ਫਿੱਟ ਹੋ ਸਕਦੇ ਨੇ।

ਤੁਹਾਡੇ ਵਿੱਚੋਂ ਜ਼ਿਆਦਾਤਰ ਸਤਿਕਾਰਿਤ ਹਨ, ਜੋ ਕਦੇ ਵੀ ਆਪਣੀ ਜ਼ਮੀਰ ਅਤੇ ਆਤਮਾ ਦਾ ਸੌਦਾ ਨਹੀਂ ਕਰਨਗੇ। ਤੁਸੀਂ ਮੇਰੇ ’ਤੇ ਭਰੋਸਾ ਕਰੋ, ਇਹੋ ਜਿਹੇ ਮੌਕਾ ਪ੍ਰਸਤ, ਬੇਜ਼ਮੀਰ ਅਫ਼ਸਰਾਂ ਦਾ ਜਲਦੀ ਹੀ ਵਹਿਮ ਦੌੂਰ ਹੋ ਜਾਵੇਗਾ ਕਿਉਂਕਿ 2022 ਵਿੱਚ ਸਾਡੀ ਹੀ ਸਰਕਾਰ ਹੋਰ ਵੀ ਭਾਰੀ ਬਹੁਮਤ ਨਾਲ ਆ ਰਹੀ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਸਾਡਾ ਮੁੱਖ ਮੰਤਰੀੀ ਅਜਿਹਾ ਹੋਵੇਗਾ ਜੋ ਪੰਜਾਬ, ਪੰਜਾਬੀ, ਪੰਜਾਬੀਅਤ, ਕਾਂਗਰਸ ਅਤੇ ਇਸ ਦੀ ਲੀਡਰਸ਼ਿਪ ਅੱਗੇ ਪੂਰਾ ਸਮਰਪਿਤ ਹੋਵੇਗਾ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION