35.1 C
Delhi
Friday, May 3, 2024
spot_img
spot_img

ਸਿਰਸਾ ਤੇ ਕਾਲਕਾ ਦੀ ਸਰਨਾ ਨੂੰ ਅਪੀਲ: 125 ਬੈੱਡਾਂ ਦੇ ਕੋਵਿਡ ਹਸਪਤਾਲ ਅਤੇ ਕਸ਼ਮੀਰੀ ਲੜਕੀ ਤੇ ਉਸਦੇ ਪਤੀ ਬਾਰੇ ਕੀਤੇ ਕੇਸ ਵਾਪਸ ਲੈਣ ਲਈ ਕਿਹਾ

ਯੈੱਸ ਪੰਜਾਬ
ਨਵੀਂ ਦਿੱਲੀ, 5 ਅਗਸਤ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੁੰ ਅਪੀਲ ਕੀਤੀ ਹੈ ਕਿ ਉਹ 125 ਬੈਡਾਂ ਦੇ ਹਸਪਤਾਲ ਵਿਰੁੱਧ ਅਦਾਲਤ ਵਿਚ ਪਾਈ ਆਪਣੀ ਅਪੀਲ ਵਾਪਸ ਲੈਣ ਕਿਉਂਕਿ ਇਹ ਹਸਪਤਾਲ ਸੰਗਤਾਂ ਦੀ ਸਹੂਲਤ ਵਾਸਤੇ ਤੇ ਕੋਰੋਨਾ ਤੋਂ ਬਚਾਅ ਵਾਸਤੇ ਬਣਾਇਆ ਗਿਆ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸ੍ਰੀ ਸਰਨਾ ਨੇ ਇਸ ਹਸਪਤਾਲ ਦੀ ਸ਼ੁਰੂਆਤ ਰੋਕਣ ਲਈ ਅਦਾਲਤ ਵਿਚਅਪੀਲ ਪਾਈ ਹੈ ਤਾਂ ਉਹਨਾਂ ਦੇ ਮਨ ਨੁੰ ਡੂੰਘੀ ਸੱਟ ਵੱਜੀ।

ਉਹਨਾਂ ਕਿਹਾ ਕਿ ਸੰਗਤਾਂ ਵੱਲੋਂ ਇਸ ਹਸਪਤਾਲ ਨੂੰ ਸ਼ੁਰੂ ਕਰਨ ਵਾਸਤੇ ਰੋਜ਼ਾਨਾ ਸੁਖਮਾਨੀ ਸਾਹਿਬ ਦੇ ਪਾਠ ਇਥੇ ਕਰ ਰਹੀਆਂ ਹਨ ਤੇ ਇਹਨਾਂ ਦੀ ਲੜੀ ਦੀ ਸਮਾਪਤੀ ‘ਤੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਹ ਹਸਪਤਾਲ ਸੰਗਤ ਨੂੰ ਸਮਰਪਿਤ ਕਰਨਾ ਹੈ। ਉਹਨਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਇਹ ਹਸਪਤਾਲ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਲੋਕਾਂ ਲਈ ਬਣ ਰਹੀ ਸਹੂਲਤ ਨੂੰ ਰੋਕਣ ਵਾਸਤੇ ਸ੍ਰੀ ਸਰਨਾ ਅਦਾਲਤ ਵਿਚ ਪਹੁੰਚ ਗਏ ਹਨ। ਉਹਨਾਂ ਨੇ ਸ੍ਰੀ ਸਰਨਾ ਨੂੰ ਅਪੀਲ ਕੀਤੀ ਕਿ ਜੋ ਹਸਪਤਾਲ ਉਹ 12 ਸਾਲਾਂ ਵਿਚ ਸ਼ੁਰੂ ਨਹੀਂ ਕਰ ਸਕੇ ਜੋ ਹੁਣਬੇਸ਼ਕੀਮਤੀ ਜਾਨਾਂ ਬਚਾਉਣ ਦਾ ਜ਼ਰੀਆ ਬਣਨ ਵਾਲਾ ਹੈ, ਉਸਨੂੰ ਸ਼ੁਰੂ ਹੋਣ ਦਿੱਤਾ ਜਾਵੇ।

ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਸਰਨਾ ਨੂੰ ਕਿਹਾ ਕਿ ਇਹ ਹਸਪਤਾਲ ਸਿਰਫ ਕੋਰੋਨਾ ਤੋਂ ਬਚਾਅ ਵਾਸਤੇ ਬਣਿਆ ਹੈ ਤੇ ਇਸ ਮਾਮਲੇ ਵਿਚ ਵੈਰ ਭਾਵਨਾ ਨਾ ਰੱਖੀ ਜਾਵੇ। ਉਹਨਾਂ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਸੰਗਤਾਂ ਨੇ ਜਿਸਨੁੰ ਵੀ ਵੋਟਾਂ ਪਾਉਣੀਆਂ ਹਨ, ਉਹ ਪੈ ਜਾਣਗੀਆਂ ਪਰ ਕੋਰੋਨਾ ਤੋਂ ਬਚਾਅ ਵਾਸਤੇ ਬਣਾਏ ਗਏ ਹਸਪਤਾਲ ਦੀ ਸ਼ੁਰੂਆਤ ਦੇ ਰਾਹ ਵਿਚ ਸ੍ਰੀ ਸਰਨਾ ਨੁੰ ਅੜਿਕਾ ਨਹੀਂ ਬਣਨਾ ਚਾਹੀਦਾ।

ਸ੍ਰੀ ਸਿਰਸਾ ਨੇ ਇਹ ਵੀ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਸ੍ਰੀ ਸਰਨਾ ਨੇ ਸੰਗਤਾਂ ਵਾਸਤੇ ਕੀਤੇ ਕਿਸੇ ਕੰਮ ਦੇ ਰਾਹ ਵਿਚ ਅੜਿਕਾ ਪਾਇਆ ਹੋ ਵੇ। ਇਸ ਤੋਂ ਪਹਿਲਾਂ ਸੱਚ ਦੀ ਕੰਧ ਦੀ ਉਸਾਰੀ ਦੀ ਰਾਹ ਵਿਚ ਉਹ ਅੜਿਕਾ ਬਣੇ। ਬਾਲਾ ਪ੍ਰੀਤਮ ਦਵਾਖਾਨੇ ਖੋਲਣ, ਐਮ ਆਰ ਆਈ ਤੇ ਸੀ ਟੀ ਸਕੈਨ ਸੈਂਟਰ ਸ਼ੁਰੂ ਕਰਨ ਤੇ ਸੰਗਤਾਂ ਨੂੰ ਕੋਰੋਨਾ ਲਾਕ ਡਾਊਨ ਵੇਲੇ ਲੰਗਰ ਪਹੁੰਚਾਉਣ ਦੇ ਮਾਮਲੇ ਵਿਚ ਵੀ ਉਹਨਾਂ ਅੜਿਕੇ ਡਾਹੁਣ ਦੀ ਕੋਸ਼ਿਸ਼ ਕੀਤੀ।

ਉਹਨਾਂ ਕਿਹਾ ਕਿ ਸ੍ਰੀ ਸਰਨਾ ਵੱਲੋਂ ਕਸ਼ਮੀਰੀ ਲੜਕੀ ਤੇ ਉਸਦੇ ਪਤੀ ਨੂੰ ਨੌਕਰੀ ਦੇਣ ਵਿਰੁੱਧ ਤੇ ਰਾਗੀ ਢਾਡੀਆਂ, ਗ੍ਰੰਥੀਆਂ, ਕੀਰਤਨੀਆਂ, ਪਿਤਾ ਗੁਆ ਚੁੱਕੀਆਂ ਧੀਆਂ ਲਈ ਆਸ਼ੀਰਵਾਦ ਸਕੀਮ ਤੇ ਘਰ ਦਾ ਕਮਾਉਣ ਵਾਲਾ ਮੁਖੀ ਗੁਆ ਚੁੱਕੇ ਸਿੱਖ ਪਰਿਵਾਰਾਂ ਲਈ 2500 ਰੁਪਏ ਮਹੀਨਾ ਪੈਨਸ਼ਨ ਸਕੀਮ ਸ਼ੁਰੂ ਕਰਨ ਦਾ ਵਿਰੋਧ ਕਰਨਾ ਵੀ ਬਹੁਤ ਮੰਦਭਾਗਾ ਹੈ ਜੋ ਭਾਵੇਂ ਸਿਆਸੀ ਲਾਭ ਲੈਣ ਲਈ ਚੁੱਕਿਆ ਕਦਮ ਹੋ ਸਕਦਾ ਹੈ ਪਰ ਇਸਦਾ ਅਸਲ ਅਸਰ ਇਹਨਾਂ ਸਿੱਖ ਸੰਗਤਾਂ ‘ਤੇ ਪਵੇਗਾ ਜਿਹਨਾਂ ਦੀ ਬਾਂਹ ਫੜਨਾ ਅੱਜ ਸਮੇਂ ਦੀ ਜ਼ਰੂਰਤ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION