44 C
Delhi
Saturday, May 18, 2024
spot_img
spot_img

ਸਿਰਸਾ ਅਤੇ ਕਾਲਕਾ ‘ਆਵਾਜ਼-ਏ-ਕੌਮ’ ਐਵਾਰਡ ਨਾਲ ਸਨਮਾਨਿਤ

ਯੈੱਸ ਪੰਜਾਬ
ਨਵੀਂ ਦਿੱਲੀ, 22 ਫਰਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਵੱਲੋਂ ਸਿੱਖ ਪੰਥ ਦੀ ਚੜਦੀਕਲਾ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਗਏ ਕੰਮਾਂ ਨੂੰ ਵੇਖਦਿਆਂ ਵਿਕਾਸਪੁਰੀ ਦੀ ਸੰਗਤ ਤੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਇੰਦਰਜੀਤ ਸਿੰਘ ਮੋਂਟੀ ਵੱਲੋਂ ਇਹਨਾਂ ਦਾ ‘ਆਵਾਜ਼ ਏ ਕੌਮ’ ਐਵਾਰਡ ਨਾਲ ਸਨਮਾਨ ਕੀਤਾ ਗਿਆ।

ਇਸ ਮੌਕੇ ’ਤੇ ਇੰਦਰਜੀਤ ਸਿੰਘ ਮੋਂਟੀ ਅਤੇ ਜਸਬੀਰ ਸਿੰਘ ਕਾਕਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸ. ਸਿਰਸਾ ਤੇ ਸ. ਕਾਲਕਾ ਵੱਲੋਂ ਸਾਰਿਆਂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸੁਆਗਤ ਕੀਤਾ ਗਿਆ।

ਇਥੇ ਰੱਖੇ ਗਏ ਇਸ ਸਨਮਾਨ ਸਮਾਗਮ ਵਿਚ ਇੰਦਰਜੀਤ ਸਿੰਘ ਮੋਂਟੀ ਨੇ ਕਿਹਾ ਕਿ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਜਿਸ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਦਾ ਕੰਮ ਸੰਭਾਲਦਿਆਂ ਸੰਗਤ ਖਾਸ ਤੌਰ ’ਤੇ ਮਨੁੱਖਤਾ ਦੀ ਸੇਵਾ ਲਈ ਜੋ ਕੰਮ ਕੀਤਾ ਗਿਆ, ਉਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਸਤਿਕਾਰ ਹੋਰ ਵਧਿਆ ਹੈ।

ਉਹਨਾਂ ਕਿਹਾ ਕਿ ਕਮੇਟੀ ਨੇ ਨਾ ਸਿਰਫ ਕੋਰੋਨਾ ਲਾਕ ਡਾਊਨ ਦੌਰਾਨ ਰੋਜ਼ਾਨਾ 2 ਲੱਖ ਲੋਕਾਂ ਲਈ ਲੰਗਰ ਲਗਾਇਆ ਬਲਕਿ ਦਿੱਲੀ ਦੇ ਕੋਨੇ ਕੋਨੇ ਵਿਚ ਇਹ ਲੰਗਰ ਪਹੁੰਚਾਇਆ। ਇਥੇ ਹੀ ਬੱਸ ਨਹੀਂ ਸਗੋਂ ਕੋਰੋਨਾ ਮਰੀਜ਼ਾਂ ਲਈ ਮੁਫਤ ਐਂਬੂਲੈਂਸ ਵੀ ਪ੍ਰਦਾਨ ਕੀਤੀ ਤੇ ਫਿਰ ਬਾਲਾ ਪ੍ਰੀਤਮ ਦਵਾਖਾਨੇ ਖੋਲੇ ਤੇ ਹੁਣ ਦੁਨੀਆਂ ਦਾ ਸਭ ਤੋਂ ਵੱਡਾ ਡਾਇਲਸਿਸ ਹਸਪਤਾਲ ਖੋਲਿਆਜਾ ਰਿਹਾ ਹੈ ਜੋ ਕਿ ਬਾਲਾ ਪ੍ਰੀਤਮ ਹਸਪਤਾਲ ਵਿਚ ਖੁੱਲ ਰਿਹਾ ਹੈ।

ਇਸ ਮੌਕੇ ਸਨਮਾਨ ਲਈ ਸ੍ਰੀ ਮੋਂਟੀ ਤੇ ਵਿਕਾਸਪੁਰੀ ਦੀ ਸੰਗਤ ਦਾ ਧੰਨਵਾਦ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਕਿਹਾ ਕਿ ਇਹ ਸੰਗਤ ਵੱਲੋਂ ਦਿੱਤੇ ਪਿਆਰ, ਸਤਿਕਾਰ ਤੇ ਮਾਣ ਨਾਲ ਹੀ ਸੰਭਵ ਹੈ ਕਿ ਉਹ ਵੱਧ ਚੜ ਕੇ ਕੌਮ ਦੀ ਸੇਵਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ।

ਹਨਾਂ ਦੱਸਿਆ ਕਿ ਜਿਥੇ 7 ਮਾਰਚ ਨੂੰ ਕਮੇਟੀ ਵੱਲੋਂ ਦੁਨੀਆਂ ਦਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਖੋਲਿਆ ਜਾ ਰਿਹਾ ਹੈ, ਉਥੇ ਹੀ 11 ਮਾਰਚ ਨੂੰ ਅਤਿ ਆਧੁਨਿਕ ਡਾਇਗਨਾਸਟਿਕ ਸੈਂਟਰ ਵੀ ਖੋਲਿਆਜਾ ਰਿਹਾ ਹੈ ਜਿਸ ਵਿਚ ਅਤਿ ਆਧੁਨਿਕ ਮਸ਼ੀਨਾਂ ਰਾਹੀਂ ਐਮ ਆਰ ਆਈ, ਸੀ ਟੀ ਸਕੈਨ, ਐਕਸਰੇਅ ਤੇ ਹੋਰ ਟੈਸਟ ਨਾਂ ਮਾਤਰ ਫੀਸ ’ਤੇ ਹੋਇਆ ਕਰਨਗੇ। ਉਹਨਾਂ ਦੱਸਿਆ ਕਿ ਇਹਨਾਂ ਦੋਹਾਂ ਸਹੂਲਤਾਂ ਦਾ ਦਿੱਲੀ ਹੀ ਨਹੀਂ ਬਲਕਿ ਦੇਸ਼ ਦੀ ਸੰਗਤ ਨੂੰ ਵੱਡਾ ਲਾਭ ਮਿਲੇਗਾ।

ਇਸ ਮੌਕੇ ’ਤੇ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਆਤਮਾ ਸਿੰਘ ਲੁਬਾਣਾ, ਨਿਸ਼ਾਨ ਸਿੰਘ ਮਾਨ, ਗੁਰਮੀਤ ਸਿਘ ਭਾਟੀਆ, ਦਲਜੀਤ ਸਿੰਘ ਸਰਨਾ, ਜਸਪ੍ਰੀਤ ਸਿੰਘ ਵਿੱਕੀ ਮਾਨ ਆਦਿ ਵੀ ਮੌਜੁਦ ਰਹੇ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION