ਚੰਡੀਗੜ੍ਹ, 28 ਨਵੰਬਰ, 2019 –
ਮਾਨਯੋਗ ਮੁੱਖ ਮੰਤਰੀ ਕੈਪਟਨ ਅਮਿਰੰਦਰ ਸਿੰਘ ਜੀ ਵਿਰੁੱਧ ਪਿਛਲੇ 13 ਸਾਲਾ ਤੋਂ ਚੱਲ ਰਹੇ ਸਿਟੀ ਸੈਂਟਰ ਮਾਮਲੇ ਵਿੱਚ ਅਦਾਲਤ ਵੱਲੋਂ ਮਿਤੀ 27/11/19 ਨੂੰ ਜੋ ਇਤਿਹਾਸਕ ਫੈਂਸਲਾ ਸੁਣਾਇਆ ਗਿਆ ਜਿਸ ਫੈਸਲੇ ਵਿੱਚ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਟੀ ਸੈਂਟਰ ਦੇ ਟਰੱਸਟੀਆਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ।
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਅਦਾਲਤ ਦੇ ਇਸ ਫੈਂਸਲੇ ਪ੍ਰਤੀ ਖੁਸ਼ੀ ਪ੍ਰਗਟਾਈ ਗਈ ਅਤੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ। ਇਸ ਇਤਿਹਾਸਕ , ਸੱਚ ਅਤੇ ਇਨਸਾਫ ਦੀ ਜਿੱਤ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਪਰਿਵਾਰਕ ਰਿਸ਼ਤਿਆ ਦੀ ਹੋਰ ਮਜਬੂਤੀ ਦੀ ਕਾਮਨਾ ਕੀਤੀ।
ਸ੍ਰੀ. ਸੁਖਵਿੰਦਰ ਸਿੰਘ ਬਿੰਦਰਾ, ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਪੰਜਾਬ ਸਟੇਟ, ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਵਜੋਂ ਜੋ ਕਾਰਜਭਾਰ ਸੋਂਪਿਆ ਹੈ ਉਹ ਉਸ ਪ੍ਰਤੀ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਪੰਜਾਬ ਦੇ ਨੌਜਵਾਨਾ ਦੇ ਵਿਕਾਸ ਅਤੇ ਚੰਗੇ ਰਾਹ ਲਈ ਵਸੀਲੇ ਸਿਰਜਣ ਲਈ ਪ੍ਰੇਰਿਤ ਕਰਨਗੇ।
ਅੰਤ ਵਿੱਚ ਚੇਅਰਮੈਨ ਸ੍ਰੀ ਬਿੰਦਰਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸਮੂਚੀ ਕਾਂਗਰਸ ਪਾਰਟੀ ਨੂੰ ਕੋਰਟ ਦੇ ਇਸ ਇਤਿਹਾਸਕ ਫੈਂਸਲੇ ਦਾ ਸੁਵਾਗਤ ਕਰਦਿਆਂ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ।