26.1 C
Delhi
Friday, April 26, 2024
spot_img
spot_img

ਸਿਆਸਤਦਾਨਾਂ ਨੇ ਵੋਟ ਰਾਜਨੀਤੀ ਦੇ ਚੱਕਰ ’ਚ ਦਲਿਤਾਂ ਨੂੰ ਭੁਲਾਇਆ: ਪਰਮਿੰਦਰ ਢੀਂਡਸਾ, ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 3 ਅਗਸਤ, 2021 –
ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੀਨੀਅਰ ਆਗੂ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਜਰਨਲ ਸਕੱਤਰ ਸ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਪ੍ਰਧਾਨ ਵਿੱਕੀ ਪਰੋਚਾ ਤੇ ਆਗੂਆਂ ਨਾਲ ਅਹਿਮ ਬੈਠਕ ਮੋਹਾਲੀ ਵਿਖੇ ਕੀਤੀ । ਇਸ ਮੌਕੇ ਮੰਚ ਵੱਲੋਂ ਇਹਨਾਂ ਆਗੂਆਂ ਨੂੰ ਮੰਗ ਪੱਤਰ ਦੇ ਕੇ ਦਲਿਤ ਭਾਈਚਾਰੇ ਦੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ।

ਜਿਸ ਵਿੱਚ ਰਾਈਟ ਟੂ ਅੈਜੂਕੇਸਨ ਅੈਕਟ, ਸਫਾਈ ਸੇਵਕਾਂ ਨੂੰ ਪੱਕਾ ਕਰਨ,ਦਲਿਤ ਭਾਈਚਾਰੇ ਅਬਾਦੀ ਮੁਤਾਬਿਕ ਨੌਕਰੀਆਂ,ਅਤੇ ਦਲਿਤ ਭਾਈਚਾਰ ਨਾਲ ਸਬੰਧਿਤ ਕਈ ਮੁੱਦਿਆਂ ਸਬੰਧੀ ਜਾਣੂ ਕਰਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਤੇ ਬੱਬੀ ਬਾਦਲ ਨੇ ਬੜੇ ਅਫਸੋਸ ਨਾਲ ਕਿਹਾ ਕਿ ਅਜ਼ਾਦੀ ਬਾਅਦ ਦਲਿਤਾਂ ਦੇ ਮਸੀਹਾਂ ਡਾ ਅੰਬੇਦਕਰ ਦਾ ਸੁਪਨਾ ਸਕਾਰ ਨਹੀ ਹੋਇਆ,ਭਾਵੇ ਉਨਾ ਖੁਦ ਸੰਵਿਧਾਨ ਦੀ ਰਚਨਾ ਕੀਤੀ ਸੀ ।

ਪਰ 71 ਸਾਲ ਦੀ ਅਜਾਦੀ ਬਾਅਦ ਵੀ ਦਲਿਤ,ਪਛੜੇ ਵਰਗ ,ਕਿਸਾਨ ਅਤੇ ਆਮ ਗਰੀਬ ਵਰਗ ਨੂੰ ਬੇਸ਼ੁਮਾਰ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ । ਉਨਾ ਦਾ ਆਰਥਿਕ ਜੀਵਨ ਪੱਧਰ ਅੱਜ ਵੀ ਸਮੇ ਦੇ ਹਾਣ ਦਾ ਨਹੀ , ਜਿਸ ਲਈ ਹੁਕਮਰਾਨ ਜੁੰਮੇਵਾਰ ਹਨ ਜੋ ਗਰੀਬਾਂ ਨੂੰ ਚੋਣਾਂ ਦੌਰਾਨ ਸਬਜਬਾਗ ਵਿਖਾਂਉਦੇ ਹਨ ਪਰ ਸਤਾ ਪ੍ਰਾਪਤੀ ਬਾਅਦ ਕੱਖ ਨਹੀ ਕਰਦੇ ।

ਉਨਾਂ ਕਿਹਾ ਕਿ ਦਲਿਤ,ਪਛੜੇ ਵਰਗਾਂ ,ਕਿਸਾਨ ਅਤੇ ਗਰੀਬ ਵਰਗ ਗੁਰਬਤ ਦੇ ਝੰਬੇ ਇਹ ਲੋਕ ਕਹਿਰ ਦੀ ਗਰਮੀ-ਸਰਦੀ ਤੇ ਵਰਖਾ ਦੌਰਾਨ ਬੜੀ ਹੱਡ ਚੀਰਵੀ ਮਿਹਨਤ ਕਰਦੇ ਹਨ ਪਰ ਸਰਕਾਰਾਂ ਦੀਆਂ ਗਲਤ ਤੇ ਪੂੰਜੀਪਤੀਆਂ ਨੀਤੀਆਂ ਕਾਰਨ , ਉਨਾ ਦੇ ਬੱਚੇ ਨਾ ਤਾਂ ਚੰਗੇ ਸਕੂਲਾਂ ਚ ਪੜ ਸਕਦੇ ਹਨ ਤੇ ਨਾ ਹੀ ਸਿਹਤ ਸਹੂਲਤਾਂ ਦਾ ਨਿੱਘ ਮਾਣ ਸਕਦੇ ਹਨ ।

ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਪ੍ਰਾਈਵੇਟ ਸੈਕਟਰ ਨੂੰ ਪ੍ਰਫੁਲਤ ਕਰਕੇ ਬਹੁ-ਗਿਣਤੀ ਵਰਗ ਦੀ ਥਾਂ ਅਮੀਰਾਂ ਪੱਖੀ ਨਿਯਮ ਤੇ ਨੀਤੀਆਂ ਬਣਾਈਆਂ ਹਨ । ਹੁਕਮਰਾਨਾਂ ਦੀ ਸੋਚ ਹੈ ਕਿ ਗਰੀਬ ਵਰਗ ਪੜਨ-ਲਿੱਖਣ,ਚੰਗੀ ਨੌਕਰੀ ਪ੍ਰਾਪਤ ਨਾ ਕਰ ਸਕਣ । ਢੀਂਡਸਾ ਮੁਤਾਬਕ ਸਭ ਸਿਆਸੀ ਦਲ ਦਲਿਤਾਂ ਦੇ ਨਾਮ ਤੇ ਸਿਆਸਤ ਕਰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਸੱਤਾ ਚ ਆਉਣ ਤੇ ਸਭ ਤੋ ਪਹਿਲਾਂ ਇਨਾ ਵਰਗਾਂ ਨੂੰ ਆਰਥਕ ਤੌਰ ਤੇ ਮਜਬੂੂਤ ਕੀਤਾ ਜਾਵੇਗਾ ।

ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਸਿਆਸਤਦਾਨਾਂ ਵੋਟ ਰਾਜਨੀਤੀ ਦੇ ਚੱਕਰ ਚ ਦਲਿਤਾਂ ਨੂੰ ਭੁਲਾ ਬੈਠੇ ਹਨ ਪਰ ਦੇਸ਼ ਤੇ ਪੰਜਾਬ ਦੀ ਅਸਲ ਪਹਿਚਾਣ ਦਲਿਤ ਭਾਈਚਾਰਾ ਹੀ ਹੈ ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਦੇ ਸੈਸ਼ਨ ਵਿੱਚ ਦਲੀਤ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਉਹ ਜੋਰਸੋਰ ਨਾਲ ਚੁੱਕਣਗੇ। ਇਸ ਮੌਕੇ ਦਰਸ਼ਨ ਸਿੰਘ, ਜਗਮੋਹਣ ਸਿੰਘ, ਇਕਬਾਲ ਸਿੰਘ, ਅਜੈ ਪਰੋਚਾ,ਦੀਦਾਰ ਸਿੰਘ, ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਕੁਲਵਿੰਦਰ ਸਿੰਘ, ਤਰਸੇਮ ਸਿੰਘ, ਹਰਭਾਗ ਸਿੰਘ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION