30.1 C
Delhi
Friday, April 26, 2024
spot_img
spot_img

ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦਾ ਪੁੱਤਰ ਲਾਡੀ ਘੱਗਾ ‘ਆਪ’ ‘ਚ ਸ਼ਾਮਲ

ਪਟਿਆਲਾ, 4 ਨਵੰਬਰ 2019:
ਆਮ ਆਦਮੀ ਪਾਰਟੀ (ਆਪ) ਨੂੰ ਸੋਮਵਾਰ ਉਸ ਸਮੇਂ ਤਕੜਾ ਹੁਲਾਰਾ ਮਿਲਿਆ ਜਦੋਂ ਇਲਾਕੇ ‘ਚ ਦਰਵੇਸ਼ ਸਿਆਸਤਦਾਨ ਮੰਨੇ ਜਾਂਦੇ ਸਾਬਕਾ ਮੰਤਰੀ ਸਵਰਗੀ ਹਮੀਰ ਸਿੰਘ ਘੱਗਾ ਦੇ ਪੁੱਤਰ ਹਰਸਮੀਪ ਸਿੰਘ ਲਾਡੀ ਘੱਗਾ ਆਪਣੇ ਦਰਜਨਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।

ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸੂਬਾ ਅਤੇ ਜ਼ਿਲ੍ਹਾ ਪੱਧਰ ਦੀ ਹੋਰ ਲੀਡਰਸ਼ਿਪ ਦੀ ਹਾਜ਼ਰੀ ‘ਚ ਲਾਡੀ ਘੱਗਾ ਤੋਂ ਇਲਾਵਾ ਇਲਾਕੇ ਦੇ ਜਾਣੇ ਪਹਿਚਾਣੇ ਸਮਾਜ ਸੇਵਕ ਅਤੇ ਬਹੁਤ ਸਮਾਜ ਪਾਰਟੀ (ਬਸਪਾ) ਦੇ ਸੀਨੀਅਰ ਆਗੂ ਰਵਿੰਦਰ ਜੈਨ ਜ਼ੀਰਕਪੁਰ, ਉਪੇਰਾ ਗਾਰਡਨ ਪ੍ਰੋਜੈਕਟ ਜ਼ੀਰਕਪੁਰ ਦੇ ਜੀਐਮ ਅਸ਼ਵਿਨ ਜੈਨ, ਜ਼ੀਰਕਪੁਰ ਨਾਲ ਸੰਬੰਧਿਤ ਵਪਾਰੀ ਕਾਰੋਬਾਰੀ ਤੇਜਿੰਦਰ ਠਾਕੁਰ, ਆਕਾਸ਼, ਪੰਕਜ ਸੂਰਨਾ, ਅਜੀਤ ਕੁਮਾਰ, ਡਾ. ਬਲਵਿੰਦਰ ਸਿੰਘ, ਅੰਕੁਸ਼ ਸੂਦ, ਗੁਰਦਿਆਲ ਸਿੰਘ, ਵਿਜੈ ਕੁਮਾਰ ਅਤੇ ਸੁਭਾਸ਼ ਚੰਦ ਰਾਣਾ ਨੇ ਵੀ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕੀਤੀ।

ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਦਾ ਪਾਰਟੀ ‘ਚ ਨਿੱਘ ਸਵਾਗਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਨਾ ਕਿਸੇ ਸ਼ਰਤ ਜਾਂ ਸਵਾਰਥ ਤੋਂ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਨਾਲ ਪਾਰਟੀ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਣਗੀਆਂ। ਚੀਮਾ ਨੇ ਕਿਹਾ ਕਿ ਚੰਗੇ ਅਕਸ ਵਾਲੇ ਆਗੂਆਂ ਅਤੇ ਹਸਤੀਆਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।

ਇਸ ਮੌਕੇ ਹਰਸਮੀਪ ਸਿੰਘ ਲਾਡੀ ਘੱਗਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਆਪਣੇ ਹਲਕੇ ‘ਚ ਕਰਵਾਏ ਵਿਕਾਸ ਕਾਰਜਾਂ ਅਤੇ ਸੰਸਦ ‘ਚ ਪੰਜਾਬ ਅਤੇ ਪੰਜਾਬੀਆਂ ਦੇ ਮੁੱਦੇ ਬੁਲੰਦ-ਅਵਾਜ ਨਾਲ ਉਠਾਉਣ ਤੋਂ ਪ੍ਰਭਾਵਿਤ ਸਨ, ਉੱਥੇ ਦਿੱਲੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਕ੍ਰਾਂਤੀਕਾਰੀ ਵਿਕਾਸ ਅਤੇ ਲੋਕ ਹਿੱਤਾਂ ਲਈ ਲਏ ਜਾ ਰਹੇ ਫ਼ੈਸਲਿਆਂ ਕਾਰਨ ਆਮ ਆਦਮੀ ਪਾਰਟੀ ਦੇ ਕਾਇਲ ਬਣ ਚੁੱਕੇ ਸਨ।

ਜਿਸ ਦੇ ਮੱਦੇਨਜ਼ਰ ਉਨ੍ਹਾਂ ਆਪਣੇ ਸਵਰਗੀ ਪਿਤਾ ਹਮੀਰ ਸਿੰਘ ਘੱਗਾ ਦੀ ਤਰ੍ਹਾਂ ਨੇਕ ਅਤੇ ਲੋਕ ਹਿਤੈਸ਼ੀ ਪਹੁੰਚ ਨੂੰ ਆਮ ਆਦਮੀ ਪਾਰਟੀ ਦੀ ਮਿਸਾਲ ਲੈ ਕੇ ਘਰ-ਘਰ ਤੱਕ ਪਹੁੰਚਾਉਣ ਦਾ ਨਿਰਸਵਾਰਥ ਫ਼ੈਸਲਾ ਲਿਆ ਹੈ।

ਇਸ ਮੌਕੇ ਰਵਿੰਦਰ ਜੈਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਮਾਫ਼ੀਆ ਰਾਜ ਤੋਂ ਛੁਟਕਾਰੇ ਲਈ ਲੰਮੇ ਸਮੇਂ ਤੋਂ ਲੜਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਪੂਰੇ ਦੇਸ਼ ਨੂੰ ਦਿਖਾ ਦਿੱਤਾ ਹੈ ਕਿ ਜੇਕਰ ਇਰਾਦੇ ਇਮਾਨਦਾਰ ਅਤੇ ਦ੍ਰਿੜ੍ਹ ਹੋਣ ਤਾਂ ਲੋਕ ਹਿੱਤਾਂ ਲਈ ਸਰਕਾਰ ਨਾ ਮੁਮਕਿਨ ਨੂੰ ਮੁਮਕਿਨ ਕਰ ਦਿਖਾਉਂਦੀਆਂ ਹਨ।

ਇਨ੍ਹਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ‘ਆਪ’ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਰਵਿੰਦਰ ਜੈਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੋਂ ਚੋਣ ਵੀ ਲੜ ਚੁੱਕੇ ਹਨ ਅਤੇ ਮੋਹਾਲੀ ਤੋਂ ਬਸਪਾ ਦੇ ਮੀਤ ਪ੍ਰਧਾਨ ਅਤੇ ਡੇਰਾ ਬੱਸੀ ਹਲਕੇ ਦੇ ਇੰਚਾਰਜ ਹਨ।

ਇਸ ਮੌਕੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਸੁਖਵਿੰਦਰ ਪਾਲ ਸਿੰਘ ਸੁੱਖੀ, ਗੈਰੀ ਵੜਿੰਗ, ਚੇਅਰਮੈਨ ਪੋਲੀਟਿਕਲ ਰਿਵਿਊ ਕਮੇਟੀ ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਡਾ. ਬਲਬੀਰ ਸਿੰਘ, ਅਬਜ਼ਰਵਰ ਗੁਰਦੀਪ ਸਿੰਘ ਫਗੂਵਾਲਾ, ਗੁਰਪ੍ਰੀਤ ਸਿੰਘ ਆਲੋਅਰਖ ਅਬਜ਼ਰਵਰ, ਸਤਵੀਰ ਸਿੰਘ ਬਖਸ਼ੀਵਾਲਾ ਅਬਜ਼ਰਵਰ, ਜ਼ਿਲ੍ਹਾ ਇੰਚਾਰਜ ਪਟਿਆਲਾ ਚੇਤਨ ਸਿੰਘ ਜੋੜੇ ਮਾਜਰਾ, ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਘਨੌਰ ਜਰਨੈਲ ਸਿੰਘ ਮਨੂੰ, ਇੰਦਰਜੀਤ ਸਿੰਘ ਸੰਧੂ ਹਲਕਾ ਇੰਚਾਰਜ ਸਨੌਰ, ਦਵਿੰਦਰ ਸਿੰਘ ਬਰਾਸ ਹਲਕਾ ਇੰਚਾਰਜ ਸ਼ੁਤਰਾਣਾ, ਦੇਵ ਮਾਨ ਨਾਭਾ, ਕੁੰਦਨ ਘੋਗੀਆ ਹਲਕਾ ਇੰਚਾਰਜ ਪਟਿਆਲਾ-1 (ਬਿਜਲੀ ਅੰਦੋਲਨ), ਮੇਘ ਚੰਦ ਸ਼ਰਮਾ, ਜੇ.ਪੀ ਸਿੰਘ, ਪ੍ਰੀਤੀ ਮਲਹੋਤਰਾ, ਵੀਰਪਾਲ ਕੌਰ, ਜਸਪਾਲ ਤਲਵੰਡੀ ਅਤੇ ਸੰਦੀਪ ਬੰਦੂ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION