39.1 C
Delhi
Tuesday, May 28, 2024
spot_img
spot_img
spot_img

ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੂੰ ਆਈ.ਕੇ.ਜੀ ਪੀ.ਟੀ.ਯੂ ਵਿਖੇ ਉਨ੍ਹਾਂ ਦੀ ਬਰਸੀ ‘ਤੇ ਯਾਦ ਕੀਤਾ ਗਿਆ

ਯੈੱਸ ਪੰਜਾਬ
ਜਲੰਧਰ/ਕਪੂਰਥਲਾ, 30 ਨਵੰਬਰ, 2022 –
ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਸ੍ਰੀ ਇੰਦਰ ਕੁਮਾਰ ਗੁਜਰਾਲ ਨੂੰ ਨਾ ਸਿਰਫ਼ ਆਪਣੇ ਦੇਸ਼ ਭਾਰਤ ਵਿੱਚ ਹੀ ਪ੍ਰਸਿੱਧੀ ਹਾਸਿਲ ਹੈ, ਸਗੋਂ ਅੱਜ ਵੀ ਉਨ੍ਹਾਂ ਦੀ ਕਾਬਲੀਅਤ ਵਿਦੇਸ਼ਾਂ ਵਿੱਚ ਸਰਾਹੀ ਜਾਂਦੀ ਹੈ! ਵਿਦੇਸ਼ ਨੀਤੀਆਂ ਵਿੱਚ ਉਹਨਾਂ ਦੀ ਭਾਗੀਦਾਰੀ ਅਤੇ ਵਿਦੇਸ਼ਾਂ ਨਾਲ ਚੰਗੇ ਸਬੰਧਾਂ ਨਾਲ ਸਬੰਧਤ ਉਹਨਾਂ ਦਾ ਕੰਮ ਯੁੱਗਾਂ ਤੱਕ ਦੁਹਰਾਇਆ ਜਾਵੇਗਾ! ਸ਼੍ਰੀ ਗੁਜਰਾਲ ਜੀ ਦਾ ਭਾਰਤੀ ਵਿਦੇਸ਼ ਨੀਤੀ ਅਤੇ ਰਿਸ਼ਤਿਆਂ ਵਿੱਚ ਯੋਗਦਾਨ ਸਦੀਵੀ ਹੈ! ਇਹ ਕਹਿਣਾ ਹੈ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ ਕੇ ਜੀ ਪੀ ਟੀ ਯੂ) ਦੇ ਰਜਿਸਟਰਾਰ ਡਾ. ਐਸ. ਕੇ. ਮਿਸ਼ਰਾ ਦਾ! ਉਹ ਬੁੱਧਵਾਰ ਨੂੰ ਯੂਨੀਵਰਸਿਟੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਇੰਦਰ ਕੁਮਾਰ ਗੁਜਰਾਲ ਜੀ ਦੀ ਬਰਸੀ ਮੌਕੇ ਆਯੋਜਿਤ ਵਿਚਾਰ-ਚਰਚਾ ਅਤੇ ਸ਼ਰਧਾਂਜਲੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ “ਗੁਜਰਾਲ ਡਾਕਟਰਾਇਨ” ਦੇ ਪਹਿਲੂ, ਅੱਜ ਵੀ ਵਿਦਿਆਰਥੀਆਂ ਲਈ ਖੋਜ ਦਾ ਵਿਸ਼ਾ ਹਨ!

ਯੂਨੀਵਰਸਿਟੀ ਦੇ ਲੋਕ ਸੰਪਰਕ ਦਫ਼ਤਰ ਦੇ ਡਿਪਟੀ ਰਜਿਸਟਰਾਰ ਰਜਨੀਸ਼ ਸ਼ਰਮਾ ਵੱਲੋਂ ਤਿਆਰ ਕੀਤੀ ਦਸਤਾਵੇਜ਼ੀ ਪੇਸ਼ਕਾਰੀ ਵਿੱਚ ਦਿਖਾਇਆ ਗਿਆ ਕਿ ਸ੍ਰੀ ਗੁਜਰਾਲ ਦਾ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਅਪ੍ਰੈਲ 1997 ਤੋਂ ਮਾਰਚ 1998 ਤੱਕ ਸੀ! ਉਹ ਇੱਕ ਕੂਟਨੀਤਕ, ਰਾਜਨੇਤਾ ਅਤੇ ਸੁਤੰਤਰਤਾ ਸੈਨਾਨੀ ਵੀ ਸਨ! ਸ਼੍ਰੀ ਗੁਜਰਾਲ ਜੀ ਦਾ ਜਨਮ 04 ਦਸੰਬਰ 1919 ਨੂੰ ਅੰਗਰੇਜ਼ਾਂ ਦੇ ਸਮੇਂ ਦੌਰਾਨ ਜੇਹਲਮ ਜ਼ਿਲ੍ਹੇ ਵਿੱਚ ਪੰਜਾਬ ਦੀ ਅਣਵੰਡੇ ਧਰਤੀ ਵਿੱਚ ਹੋਇਆ ਸੀ। ਪੰਜਾਬ ਦੇ ਦੁਆਬੇ ਅਤੇ ਮਾਝੇ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਰਿਹਾ। ਪੰਜਾਬ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਸਿਆਸੀ ਤੌਰ ‘ਤੇ ਸੇਵਾ ਕਰਨ ਦਾ ਮੌਕਾ ਵੀ ਦਿੱਤਾ! ਉਨ੍ਹਾਂ ਦੇ ਪੁੱਤਰ ਸ੍ਰੀ ਨਰੇਸ਼ ਗੁਜਰਾਲ ਰਾਜ ਸਭਾ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਰਹੇ।

ਯਾਦਗਾਰੀ ਮੀਟਿੰਗ ਵਿੱਚ ਦੱਸਿਆ ਗਿਆ ਕਿ ਉਹਨਾਂ ਦੀ ਸਤਿਕਾਰਯੋਗ ਮਾਤਾ ਸ਼੍ਰੀਮਤੀ ਪੁਸ਼ਪਾ ਗੁਜਰਾਲ ਜੀ ਇੱਕ ਸਮਾਜਵਾਦੀ ਅਤੇ ਸੁਤੰਤਰਤਾ ਸੈਨਾਨੀ ਸਨ! ਸਾਇੰਸ ਸਿਟੀ ਦਾ ਨਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਉਹਨਾਂ ਦੀ ਮਾਤਾ ਜੀ ਦੇ ਨਾਮ ਤੇ ਹੀ ਰੱਖਿਆ ਗਿਆ । ਗੁਜਰਾਲ ਸਾਹਿਬ ਦਾ ਪੰਜਾਬ ਲਈ ਬਹੁਤ ਯੋਗਦਾਨ ਹੈ, ਖਾਸ ਕਰਕੇ ਜਲੰਧਰ ਲਈ ਜਿਵੇਂ ਦੂਰਦਰਸ਼ਨ ਜਲੰਧਰ, ਸਾਇੰਸ ਸਿਟੀ ਉਨ੍ਹਾਂ ਦੇ ਯੋਗਦਾਨ ਦੀਆਂ ਮਿਸਾਲਾਂ ਹਨ। ਜਲੰਧਰ ਦੀ ਧਰਤੀ ਮੁਬਾਰਕ ਹੈ ਕਿ ਉਸਦਾ ਨਾਮ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਮ ਨਾਲ ਸਾਲ 2015 ਤੋਂ ਜੁੜਿਆ ਹੋਇਆ ਹੈ!

ਯਾਦਗਾਰੀ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਦੀ ਅਗਵਾਈ ਹੇਠ ਫੈਕਲਟੀ, ਵਿਦਿਆਰਥੀਆਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪੋ-ਆਪਣੇ ਤਰਤੀਬ ਵਿੱਚ ਫੁੱਲ ਚੜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਡੀਨ ਯੂਨੀਵਰਸਿਟੀ ਪੀ ਐਂਡ ਈ.ਪੀ ਡਾ.ਆਰ.ਪੀ.ਐਸ ਬੇਦੀ, ਡੀਨ ਕਾਲਜ ਡਿਵੈਲਪਮੈਂਟ ਡਾ.ਬਲਕਾਰ ਸਿੰਘ, ਡੀਨ ਅਕਾਦਮਿਕ ਡਾ.ਵਿਕਾਸ ਚਾਵਲਾ, ਡੀਨ ਵਿਦਿਆਰਥੀ ਭਲਾਈ ਡਾ.ਗੌਰਵ ਭਾਰਗਵ, ਕੰਟਰੋਲਰ ਪ੍ਰੀਖਿਆਵਾਂ ਡਾ.ਪਰਮਜੀਤ ਸਿੰਘ, ਡਾਇਰੈਕਟਰ ਆਈ.ਕਿਊ. ਏ.ਸੀ. ਡਾ.ਅਮਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION