30.1 C
Delhi
Friday, April 26, 2024
spot_img
spot_img

ਸਾਕਾ Nankana Sahib ਦੀ ਪਹਿਲੀ ਸ਼ਤਾਬਦੀ ਲਈ Pakistan ਜਾਣ ਤੋਂ ਕੇਂਦਰ ਦੀ ਮਨਾਹੀ ਨੇ ਕਰਵਾਇਆ ਬੇਗਾਨਗੀ ਦਾ ਅਹਿਸਾਸ: Panthak Talmel Sangathan

ਯੈੱਸ ਪੰਜਾਬ
ਅੰਮ੍ਰਿਤਸਰ, 18 ਫਰਵਰੀ, 2021:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਢਲੇ ਸੰਕਲਪ ਨੂੰ ਸਮਰਪਿਤ ਸੰਸਥਾਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਸਾਕਾ ਨਨਕਾਣਾ ਸਾਹਿਬ ਸ਼ਹੀਦੀ ਸ਼ਤਾਬਦੀ ਇਤਿਹਾਸਕ ਮੌਕੇ ਪਾਕਿਸਤਾਨ ਜਾਣ ਤੋਂ ਕੀਤੀ ਮਨਾਹੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਘੱਟ ਗਿਣਤੀ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਕਰਾਉਣ ਵਾਲਾ ਮੰਦਭਾਗਾ ਕਦਮ ਹੈ।
ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਐਡਵੋਕੇਟ ਜਸਵਿੰਦਰ ਸਿੰਘ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੋਰ ਕਮੇਟੀ ਨੇ ਕਿਹਾ ਕਿ ਸਿੱਖ ਕੌਮ ਰੋਜ਼ਾਨਾ ਅਰਦਾਸ ਕਰਦੀ ਹੈ ਕਿ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਵਿਛੜੇ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ ਤੇ ਇਸ ਵਿਚ ਕੌਮਾਂਤਰੀ ਸਾਂਝ ਸਿਰਜਣ ਦੀ ਰੀਝ ਰੂਪਮਾਨ ਹੈ। ਪਰ ਭਾਰਤ ਸਰਕਾਰ ਵਲੋਂ ਪੰਜਾਬ ਤੋਂ ਇਲਾਵਾ ਗੁਜਰਾਤ, ਹਰਿਆਣਾ, ਦਿੱਲੀ ਆਦਿ ਵੱਖ ਵੱਖ ਭਾਗਾਂ ਤੋਂ ਪੁੱਜੇ ਤੇ ਤਿਆਰ ਬਰ ਤਿਆਰ ਖੜ੍ਹੇ ਜਥੇ ਨੂੰ ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਰੋਕ ਦਿੱਤਾ ਗਿਆ ਹੈ। ਭਾਰਤੀ ਹਕੂਮਤ ਵਲੋਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਖ਼ਤਰਾ ਅਤੇ ਕਰੋਨਾ ਨੂੰ ਬਹਾਨਾ ਬਣਾਇਆ ਗਿਆ ਹੈ। ਕੌਮ ਦਾ ਸਵਾਲ ਹੈ ਕਿ ਕੀ ਕੌਮਾਂਤਰੀ ਪੱਧਰ’ਤੇ ਉਡਾਣਾਂ ਭਰਨ’ਤੇ ਰੋਕ ਲਗਾਈ ਹੈ ? ਜੇ ਨਹੀਂ ਤਾਂ ਫਿਰ ਇਸ ਜਥੇ ਨੂੰ ਕਿਉਂ ਰੋਕਿਆ ਗਿਆ ? ਕਰੋਨਾ ਚੱਲਦਿਆਂ ਵੀ ਸਿਹਤ ਇਹਤਿਆਤ ਤਹਿਤ ਯਾਤਰਾਵਾਂ ਚੱਲੀਆਂ ਹਨ। ਉਹ ਇਹਤਿਆਤ ਵਰਤੇ ਜਾ ਸਕਦੇ ਸਨ। ਜੇ ਕੋਈ ਸੁਰੱiਖ਼ਆ ਨੂੰ ਖ਼ਤਰਾ ਸੀ ਤਾਂ ਵੀਜ਼ਾ ਪ੍ਰਕਿਰਿਆ ਦੌਰਾਨ ਖਲਾਸਾ ਕੀਤਾ ਜਾਣਾ ਚਾਹੀਦਾ ਸੀ। ਸਰਕਾਰੀ ਏਜੰਸੀਆਂ ਦੀ ਤਫ਼ਤੀਸ਼ ਉਪਰੰਤ ਹੀ ਪਾਕਿਸਤਾਨ ਵਲੋਂ ਵੀਜ਼ੇ ਜਾਰੀ ਹੋਏ ਸਨ।
ਸੰਗਠਨ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਭਾਰਤ ਤੇ ਪਾਕਿਸਤਾਨ ਦੋਵਾਂ ਹਕੂਮਤਾਂ ਦਾ ਫਰਜ਼ ਹੈ ਕਿ ਉਹ ਹਰ ਹੀਲਾ ਵਰਤ ਕੇ ਸ਼ਤਾਬਦੀ ਵਿਚ ਸ਼ਰਧਾਲੂਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ। ਪਰ ਭਾਰਤ ਸਰਕਾਰ ਦਾ ਨਾਂਹ ਪੱਖੀ ਰਵੱਈਆ ਕੌਮਾਂਤਰੀ ਪੱਧਰ’ਤੇ ਸਿੱਖ ਕੌਮ ਅੰਦਰ ਭਾਰੀ ਰੋਸ ਪੈਦਾ ਕਰ ਰਿਹਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION