34 C
Delhi
Sunday, April 28, 2024
spot_img
spot_img

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ

ਯੈੱਸ ਪੰਜਾਬ
ਚੰਡੀਗੜ੍ਹ, 09 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਇਸੇ ਤਹਿਤ ਵੀਰਵਾਰ ਪਾਰਟੀ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਪੰਜਾਬ ਵਿੱਚ 14 ਹਲਕਾ ਇੰਚਾਰਜਾ ਦਾ ਐਲਾਨ ਕੀਤਾ ਹੈ। ਨਵ-ਨਿਯੁਕਤ ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕਰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਲਦ ਹੀ ਹੋਰਨਾਂ ਹਲਕਾਂ ਇੰਚਾਰਜਾਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।

ਪਾਰਟੀ ਨੇ ਜਿ਼ਲ੍ਹਾ ਤਰਨਤਾਰਨ ਤੋਂ ਦੋ ਹਲਕਾ ਇੰਚਾਰਜ, ਗੁਰਦਾਸਪੁਰ ਤੋਂ ਇੱਕ, ਹੁਸਿ਼ਆਰਪੁਰ ਤੋਂ ਦੋ, ਲੁਧਿਆਣਾ ਤੋਂ ਇਕ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਇੱਕ, ਮੋਹਾਲੀ ਤੋਂ ਇੱਕ, ਪਟਿਆਲਾ ਤੋਂ ਇੱਕ, ਬਰਨਾਲਾ ਤੋਂ ਦੋ ਅਤੇ ਜਿ਼ਲ੍ਹਾ ਸੰਗਰੂਰ ਤੋਂ ਤਿੰਨ ਹਲਕਾ ਇੰਚਾਰਜਾਂ ਦੇ ਨਾਂਅ ਦਾ ਐਲਾਨ ਕੀਤਾ ਹੈ।

ਅੱਜ ਜਾਰੀ ਕੀਤੀ ਗਈ ਹਲਕਾ ਇੰਚਾਰਜ਼ਾਂ ਦੀ ਸੂਚੀ ਵਿੱਚ ਜਥੇਦਾਰ ਦਲਜੀਤ ਸਿੰਘ ਅਮਰਕੋਟ ਨੂੰ ਹਲਕਾ ਖੇਮਕਰਨ ਜਿ਼ਲ੍ਹਾ ਤਰਨਤਾਰਨ, ਸ: ਰਵਿੰਦਰ ਸਿੰਘ ਬ੍ਰਹਮਪੁਰਾ ਹਲਕਾ ਖਡੂਰ ਸਹਿਬ, ਜਿ਼ਲ੍ਹਾ ਤਰਨਤਾਰਨ, ਸ: ਗੁਰਿੰਦਰ ਸਿੰਘ ਬਾਜਵਾ ਹਲਕਾ ਬਟਾਲਾ, ਜਿ਼ਲ੍ਹਾ ਗੁਰਦਾਸਪੁਰ, ਸ: ਮਨਜੀਤ ਸਿੰਘ ਦਸੂਹਾ ਹਲਕਾ ਉੜਮੁੜ ਟਾਂਡਾ, ਜਿ਼ਲ੍ਹਾ ਹੁਸਿ਼ਆਰਪੁਰ, ਸ: ਦੇਸਰਾਜ ਸਿੰਘ ਧੁੱਗਾ ਹਲਕਾ ਸ਼ਾਮਚਰਾਸੀ, ਜਿ਼ਲ੍ਹਾ ਹੁਸਿ਼ਆਰਪੁਰ, ਸ: ਹਰਪ੍ਰੀਤ ਸਿੰਘ ਗਰਚਾ ਹਲਕਾ ਸਾਹਨੇਵਾਲ, ਜਿ਼ਲ੍ਹਾ ਲੁਧਿਆਣਾ, ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ) ਹਲਕਾ ਬਸੀ ਪਠਾਣਾ, ਜਿ਼ਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਜਥੇਦਾਰ ਉਜਾਗਰ ਸਿੰਘ ਬਡਾਲੀ ਹਲਕਾ ਖਰੜ, ਜਿ਼ਲ੍ਹਾ ਮੋਹਾਲੀ, ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਹਲਕਾ ਨਾਭਾ, ਜਿ਼ਲ੍ਹਾ ਪਟਿਆਲਾ, ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਾ ਹਲਕਾ ਮਹਿਲ ਕਲਾਂ, ਜਿ਼ਲ੍ਹਾ ਬਰਨਾਲਾ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਹਲਕਾ ਬਰਨਾਲਾ ਜਿ਼ਲ੍ਹਾ ਬਰਨਾਲਾ, ਸ: ਅਮਨਬੀਰ ਸਿੰਘ ਚੈਰੀ ਹਲਕਾ ਸੁਨਾਮ, ਜਿ਼ਲ੍ਹਾ ਸੰਗਰੂਰ, ਸ: ਸੋਮਾ ਘਰਾਚੋਂ ਹਲਕਾ ਦਿੜਬਾ ਜਿ਼ਲ੍ਹਾ ਸੰਗਰੂਰ ਅਤੇ ਸ: ਪਰਮਿੰਦਰ ਸਿੰਘ ਢੀਂਡਸਾ ਹਲਕਾ ਲਹਿਰਾ ਜਿ਼ਲ੍ਹਾ ਸੰਗਰੂਰ ਸ਼ਾਮਲ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION