27.1 C
Delhi
Saturday, May 4, 2024
spot_img
spot_img

ਸ਼ਰਾਬ ਦੀਆਂ 500 ਪੇਟੀਆਂ ਸਮੇਤ ਸਮੱਗਲਰ ਤੇ ਕੈਟਰ ਕਾਬੂ

ਯੈੱਸ ਪੰਜਾਬ
ਪਟਿਆਲਾ, 3 ਫਰਵਰੀ, 2022 –
ਸ੍ਰੀ ਸੰਦੀਪ ਕੁਮਾਰ ਗਰਗ ,ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪਟਿਆਲਾ ਪੁਲਿਸ ਅਤੇ ਆਬਕਾਰੀ ਵਿਭਾਗ ਪੰਜਾਬ ਪੁਲਿਸ ਵਿੰਗ ਪਟਿਆਲਾ ਵੱਲੋਂ ਇੱਕ ਸਾਂਝਾ ਅਪਰੇਸ਼ਨ ਚਲਾਇਆ ਜਾ ਰਿਹਾ ਸੀ ,ਜਿਸ ਦੀ ਅਗਵਾਈ ਸ੍ਰੀ ਹਰਮੀਤ ਸਿੰਘ ਹੁੰਦਲ ,ਏ.ਆਈ.ਜੀ. ਆਬਕਾਰੀ ਤੇ ਕਰ ਵਿਭਾਗ ਪੰਜਾਬ ਪਟਿਆਲਾ ਅਤੇ ਡਾ: ਮਹਿਤਾਬ ਸਿੰਘ ਆਈ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ,ਸ੍ਰੀ ਇੰਦਰਜੀਤ ਸਿੰਘ ਨਾਗਪਾਲ ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਰੇਂਜ ਪਟਿਆਲਾ , ਸ੍ਰੀ ਅਜੈਪਾਲ ਸਿੰਘ , ਉਪ ਕਪਤਾਨ ਪੁਲਿਸ , ਡਿਟੈਕਟਿਵ ਪਟਿਆਲਾ ਵੱਲੋਂ ਕੀਤੀ ਜਾ ਰਹੀ ਸੀ, ਜਿੰਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਪਾਤੜਾਂ ਵਿਖੇ ਦਿੜ੍ਹਬਾ (ਸੰਗਰੂਰ ) ਕੈਚੀਆਂ ਟੀ-ਪੁਆਇੰਟ ਪਰ ਨਾਕਾਬੰਦੀ ਦੌਰਾਨ ” ਹਜ਼ੂਰਾ ਸਿੰਘ ਉਰਫ਼ ਕਾਕਾ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 19 ਨਿਊ ਪ੍ਰੋਫੈਸਰ ਕਲੋਨੀ ਜਲਾਲਪੁਰ ਰੋਡ ਪਟਿਆਲਾ ਥਾਣਾ ਸਦਰ ਪਟਿਆਲਾ” ਨੂੰ ਸਮੇਤ ਕੈਟਰ ਨੰਬਰ PB65-AS-5935 ਪਰ ਕਾਬੂ ਕਰਕੇ ਇਸ ਦੇ ਕਬਜ਼ਾ ਵਾਲੇ ਕੈਟਰ ਵਿੱਚੋਂ 500 ਪੇਟੀਆਂ ਸ਼ਰਾਬ ਦੇਸੀ ਠੇਕਾ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

ਐਸ.ਐਸ.ਪੀ.ਪਟਿਆਲਾ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 03.02.2022 ਨੂੰ ਸਾਂਝੇ ਅਪਰੇਸ਼ਨ ਦੌਰਾਨ ਗੁਰਪ੍ਰੀਤ ਸਿੰਘ ਢੀਂਡਸਾ ਅਤੇ ਸੰਦੀਪ ਸਾਹੀ ਇੰਸਪੈਕਟਰ ਐਕਸਾਈਜ਼ ਪਟਿਆਲਾ , ਏ.ਐਸ.ਆਈ.ਸੂਰਜ ਪ੍ਰਕਾਸ਼ ਸੀ.ਆਈ.ਏ.ਪਟਿਆਲਾ ਦੀ ਟੀਮ ਵੱਲੋਂ ਪਾਤੜਾਂ ਪਟਿਆਲਾ ਰੋਡ ਸੰਗਰੂਰ ਕੈਚੀਆਂ ਟੀ-ਪੁਆਇੰਟ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਜਿਥੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਗੁਪਤ ਸੂਚਨਾ ਪਰ ਨਾਕਾਬੰਦੀ ਦੌਰਾਨ ” ਹਜ਼ੂਰਾ ਸਿੰਘ ਉਰਫ਼ ਕਾਕਾ ਪੁੱਤਰ ਗੁਰਦਿਆਲ ਸਿੰਘ ਵਾਸੀ ਮਕਾਨ ਨੰਬਰ 19 ਨਿਊ ਪ੍ਰੋਫੈਸਰ ਕਲੋਨੀ ਜਲਾਲਪੁਰ ਰੋਡ ਪਟਿਆਲਾ ਥਾਣਾ ਸਦਰ ਪਟਿਆਲਾ” ਨੂੰ ਸਮੇਤ ਕੈਟਰ ਨੰਬਰ ਪੀਬੀ-65ਏਐਸ.5935 ਦੇ ਕਾਬੂ ਕੀਤਾ,ਜਦੋ ਕੈਟਰ ਦੀ ਤਲਾਸ਼ੀ ਕੀਤੀ ਗਈ ਤਾਂ ਕੈਟਰ ਵਿਚੋਂ 150 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਜੁਗਨੀ ਅਤੇ 350 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਫ਼ਸਟ ਚੁਆਇਸ (For sale in Haryana) ਕੁਲ 500 ਪੇਟੀਆਂ ਸ਼ਰਾਬ ਬਰਾਮਦ ਹੋਣ ਪਰ ਇਹਨਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 25 ਮਿਤੀ 03.02.2022 ਅ/ਧ 61/1/14 (78.2) ਐਕਸਾਈਜ਼ ਐਕਟ ਥਾਣਾ ਪਾਤੜਾਂ ਜ਼ਿਲ੍ਹਾ ਪਟਿਆਲਾ ਦਰਜ ਕੀਤਾ ਗਿਆ ।

ਜੋ ਇਹ ਸ਼ਰਾਬ ਨੂੰ ਆਲੂ ਦੀ ਬੋਰੀਆਂ ਵਿੱਚ ਛੁਪਾਕੇ ਲਿਆਂਦੀ ਜਾ ਰਹੀ ਸੀ ਜੋ ਇਹ ਸ਼ਰਾਬ ਨੂੰ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਹਰਿਆਣਾ ਤੋ ਸਸਤੀ ਲਿਆਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚ ਰਹੇ ਸਨ ਜਿਸ ਨਾਲ ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸੀ।ਇਸ ਕੇਸ ਵਿੱਚ ਇਸ ਦੇ ਕੁਝ ਹੋਰ ਸਾਥੀਆਂ ਦੇ ਨਾਮ ਵੀ ਸਾਹਮਣੇ ਆਏ ਹਨ ਜਿੰਨਾ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ ।

ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਦੋਸ਼ੀ ਹਜ਼ੂਰਾ ਸਿੰਘ ਉਰਫ਼ ਕਾਕਾ ਉਕਤ ਦੇ ਖ਼ਿਲਾਫ਼ ਪਹਿਲਾ ਵੀ ਥਾਣਾ ਸਦਰ ਪਟਿਆਲਾ ਵਿਖੇ ਕਤਲ ਕੇਸ ਦਰਜ ਹੋਇਆ ਸੀ ਜਿਸ ਵਿੱਚ 5 ਸਾਲ ਦੀ ਸਜਾ ਕੱਟਕੇ ਸਾਲ 2017 ਵਿੱਚ ਜੇਲ ਤੋ ਬਾਹਰ ਆਇਆ ਹੈ ਜਿਸ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ । ਜੋ ਪਟਿਆਲਾ ਪੁਲਿਸ ਵੱਲੋਂ ਆਉਣ ਵਾਲੀਆ ਵਿਧਾਨ ਸਭਾ ਚੋਣਾ ਦੇ ਮੱਦੇ ਨਜ਼ਰ ਇੰਟਰ ਸਟੇਟ ਦੇ ਨਾਕਿਆਂ ਪਰ ਕਾਫ਼ੀ ਚੌਕਸੀ ਵਧਾਈ ਗਈ ਹੈ ਅਤੇ ਲਗਾਤਾਰ ਸਰਚ ਅਤੇ ਚੈਕਿੰਗ ਜਾਰੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION