32.1 C
Delhi
Monday, May 20, 2024
spot_img
spot_img

ਸਹਿਜ ਪਾਠ ਦੀ ਅਰੰਭਤਾ ਮਗਰੋਂ ਬੀਬੀ ਰਣਜੀਤ ਕੌਰ ਨੇ ਕੀਤਾ ਚੋਣ ਦਫ਼ਤਰ ਦਾ ਉਦਘਾਟਨ, ਜਿੱਤ ਮਗਰੋਂ ਪਾਏ ਜਾਣਗੇ ਭੋਗ

ਯੈੱਸ ਪੰਜਾਬ
ਨਵੀਂ ਦਿੱਲੀ, 14 ਅਪ੍ਰੈਲ, 2021 –
ਜਿੱਥੇ ਲੋਕ ਪਾਰਟੀਆਂ ਕਰਕੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹਨ ਉੱਥੇ ਹੀ ਸੰਤਗੜ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਰਣਜੀਤ ਕੌਰ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਲਈ ਸੰਗਤ ਨਾਲ ਮਿਲ ਕੇ ਇੱਕ ਸਹਿਜ ਪਾਠ ਦੀ ਅਰੰਭਤਾ ਕੀਤੀ, ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਦਫ਼ਤਰ ਦਾ ਉਦਘਾਟਨ ਕੀਤਾ ਗਿਆ।

ਬੀਬੀ ਰਣਜੀਤ ਕੌਰ ਦਾ ਮੰਨਣਾ ਹੈ ਕਿ ਇਹ ਪੰਥਕ ਚੌਣਾਂ ਹਨ ਇਸ ਲਈ ਪੂਰੀ ਮਰਿਆਦਾ ’ਚ ਰਹਿ ਕੇ ਇਸ ਨੂੰ ਲੜਿਆ ਜਾਣਾ ਚਾਹੀਦੈ ਇਸੇ ਦੇ ਚੱਲਦੇ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ।

ਇਸ ਮੌਕੇ ’ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿੱਤ, ਆਲ ਇੰਡਿਆ ਰਾਮਗੜੀਆ ਫ਼ੈਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਪ੍ਰਭਾਰੀ ਸੁਦੀਪ ਸਿੰਘ ਰਾਣੀ ਬਾਗ ਨੇ ਵਿਸ਼ੇਸ਼ ਤੌਰ ’ਤੇ ਪੁੱਜ ਕੇ ਬੀਬੀ ਰਣਜੀਤ ਕੌਰ ਨੂੰ ਵਧਾਈ ਦਿੱਤੀ।

ਜੱਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਬੀਬੀ ਰਣਜੀਤ ਕੌਰ ਜੋ ਕਿ ਪਿੱਛਲੇ ਲੰਮੇ ਸਮੇਂ ਤੋਂ ਸੰਗਤ ਦੀ ਬਿਨਾ ਕਿਸੇ ਸੁਆਰਥ ਦੇ ਸੇਵਾ ਕਰਦੇ ਆ ਰਹੇ ਹਨ ਅਤੇ ਸੰਗਤ ਨੇ ਉਨ੍ਹਾਂ ਦੇ ਕੰਮ ਨੂੰ ਦੇਖਿਆ ਹੈ ਕਿ ਕਿਵੇਂ ਉਨ੍ਹਾਂ ਨੇ ਬਿਨਾਂ ਮੈਂਬਰ ਦੇ ਕਰੋੜਾਂ ਰੁਪਏ ਦੀ ਫ਼ੀਸ ਮੁਆਫ਼ੀ ਦਾ ਲਾਭ ਸਿੱਖ ਬੱਚਿਆਂ ਨੂੰ ਲੈ ਕੇ ਦਿੱਤਾ, ਮਹਿਲਾਵਾਂ ਦੀ ਭਲਾਈ ਲਈ ਕਈ ਕਾਰਜ ਕੀਤੇ ਇਸ ਲਈ ਸੰਗਤ ਨੂੰ ਚਾਹੀਦਾ ਹੈ ਕਿ ਇਸ ਵਾਰ ਬੀਬੀ ਰਣਜੀਤ ਕੌਰ ਨੂੰ ਭਾਰੀ ਵੋਟਾਂ ਨਾਲ ਜਿਤਵਾ ਕੇ ਮੈਂਬਰ ਬਣਾਉਣ ਤਾਂ ਜੋ ਕਿ ਇਹ ਵੱਧ ਚੜ੍ਹ ਕੇ ਸੰਗਤ ਦੀ ਸੇਵਾ ਕਰ ਸਕਣ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION