ਬਠਿੰਡਾ, 28 ਅਪ੍ਰੈਲ, 2020 –
ਜ਼ਿਲ੍ਹਾ ਮੈਜਿਸਟੇ੍ਰਟ ਸ੍ਰੀ ਬ੍ਰੀ ਸ੍ਰੀਨਿਵਾਸਨ ਨੇ ਇਕ ਵਿਸੇਸ਼ ਹੁਕਮ ਜਾਰੀ ਕਰਕੇ ਬਠਿੰਡਾ ਵਿਚ ਜੋਮੈਟੋ ਅਤੇ ਸਵੀਗੀ ਨੂੰ ਰਾਸ਼ਨ ਦੀ ਹੋਮਡਲੀਵਰੀ ਕਰਨ ਦੀ ਦਿੱਤੀ ਆਗਿਆ ਰੱਦ ਕਰ ਦਿੱਤੀ ਹੈ।
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕਾਂ ਤੋਂ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਇਹ ਲੋਕ ਜਰੂਰੀ ਵਸਤਾਂ ਦੀ ਬਜਾਏ ਗੈਰ ਜਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਸਨ ਜਿਸ ਨਾਲ ਕੋਵਿਡ 19 ਬਿਮਾਰੀ ਫੈਲਣ ਦਾ ਡਰ ਵੱਧ ਜਾਂਦਾ ਹੈ।
ਇਸ ਲਈ ਜ਼ਿਲ੍ਹੇ ਦੇ ਲੋਕਾਂ ਦੀ ਸਿਹਤ ਸਬੰਧੀ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇੰਨ੍ਹਾਂ ਦੋਹਾਂ ਨੂੰ ਘਰ ਘਰ ਰਾਸ਼ਨ ਸਪਲਾਈ ਕਰਨ ਦੀ ਆਗਿਆ ਰੱਦ ਕਰ ਦਿੱਤੀ ਗਈ ਹੈ।
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ