34.1 C
Delhi
Monday, May 20, 2024
spot_img
spot_img

ਸਰਨਾ ਤੇ ਜੀ ਕੇ ਨੇ ਭਾਜਪਾ ਦੇ ਇਸ਼ਾਰਿਆਂ ‘ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਲਈ ਸਿਰਸਾ ਖਿਲਾਫ ਐਫ ਆਈ ਆਰ ਕਰਵਾਈ : ਦਿੱਲੀ ਕਮੇਟੀ

ਯੈੱਸ ਪੰਜਾਬ
ਨਵੀਂ ਦਿੱਲੀ, 22 ਜਨਵਰੀ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਵੱਲੋਂ ਭਾਜਪਾ ਦੇ ਇਸ਼ਾਰੇ ‘ਤੇ ਕਿਸਾਨ ਸੰਘਰਸ਼ ਤਾਰਪੀਡੋ ਕਰਨ ਲਈ ਮੌਜੂਦਾ ਪ੍ਰਧਾਨ ਸ੍ਰੀ ਮਨਜਿੰਦਰ ਸਿਰਸਾ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੀ ਕਾਰਵਾਈ ਨੁੰ ਸਿਆਸਤ ਤੋਂ ਪ੍ਰੇਰਿਤ ਅਤਿ ਦਰਜੇ ਦੀ ਘਟੀਆ ਕਾਰਵਾਈ ਕਰਾਰ ਦਿੱਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋ ਅਤੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਤੇ ਸਰਬਜੀਤ ਸਿੰਘ ਵਿਰਕ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਸ ਵੇਲੇ ਕਿਸਾਨ ਸੰਘਰਸ਼ ਸਿਖ਼ਰਾਂ ‘ਤੇ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਕਰਨ ਕਦੇ ਐਨ ਆਈ ਏ ਤੇ ਕਦੇ ਇਨਕਮ ਟੈਕਸ ਵਿਭਾਗਾਂ ਦੀ ਦੁਰਵਰਤੋਂ ਕਰ ਰਹੀ ਹੈ, ਉਦੋਂ ਹੀ ਸਰਨਾ ਤੇ ਜੀ ਕੇ ਨੇ ਵੀ ਆਪਣੀਆਂ ਸੇਵਾਵਾ ਕੇਂਦਰ ਨੁੰ ਦੇ ਦਿੱਤੀਆਂ ਹਨ ਤੇ ਸੰਘਰਸ਼ ਤਾਰਪੀਡੋ ਕਰਵਾਉਣ ਦੀ ਹਾਮੀ ਭਰੀ ਹੈ।

ਉਹਨਾਂ ਕਿਹਾ ਕਿ ਭਾਜਪਾ ਦੇ ਇਸ਼ਾਰੇ ‘ਤੇ ਕੌਣ ਕੰਮ ਕਰ ਰਿਹਾ ਹੈ, ਦਿੱਲੀ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਦੌਰ ਵਿਚ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਨ, ਉਸ ਦੌਰ ਦਾ ਕਸੂਰਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਠਹਿਰਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ ਕਿਉਂਕਿ ਸਰਨਾ ਭਰਾਵਾਂ ਤੇ ਜੀ ਕੇ ਵਿਚ ਸਿਆਸੀ ਸਮਝੌਤਾ ਹੋ ਚੁੱਕਾ ਹੈ ਜੋ ਦਿੱਲੀ ਦੇ ਲੋਕਾਂ ਦੇ ਸਾਹਮਣੇ ਹੈ।

ਇਹਨਾਂ ਆਗੂਆਂ ਨੇ ਕਿਹਾ ਕਿ ਸਰਨਾ ਭਰਾਵਾਂ, ਜੀ ਕੇ ਤੇ ਅਕਾਲੀ ਦਲ ਦੇ ਹੋਰਨਾਂ ਵਿਰੋਧੀਆਂ ਨੂੰ ਸੰਗਤ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤਾ ਜਾ ਰਿਹਾ ਭਰਵਾਂ ਸਾਥ ਬਰਦਾਸ਼ਤ ਨਹੀਂ ਹੋ ਰਿਹਾ। ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਜੋ ਲਾਕ ਡਾਊਨ ਵਿਚ ਲੰਗਰ ਦੀ ਸੇਵਾ ਕੀਤੀਗਈ, ਸਸਤੀਆਂ ਦਵਾਈਆਂ ਦੇ ਬਾਲਾਪ੍ਰੀਤਮ ਦਵਾਖਾਨੇ ਖੋਲ੍ਹੇ ਗਏ, ਬਾਲਾ ਪ੍ਰੀਤਮ ਹਸਪਤਾਲ, ਜੋ ਸਰਨਿਆਂ ਨੇ ਵੇਚ ਦਿੱਤਾ ਸੀ ਤੇ ਕਮੇਟੀ ਨੇ 14 ਕਰੋੜ ਰੁਪਏ ਦੀਅਦਾਇਗੀ ਕਰਕੇ ਛੁਡਵਾਇਆ ਤੇ ਉਹ ਸ਼ੁਰੂ ਕਰਨ ਦੀ ਤਿਆਰੀ ਹੈ ਤੇ ਦੁਨੀਆਂ ਦੀ ਸਭ ਤੋਂ ਸਸਤੀ ਐਮ ਆਰ ਆਈ, ਸੀ ਟੀ ਸਕੈਨ ਤੇ ਹੋਰ ਸਹੂਲਤਾਂ ਦੀ ਸ਼ੁਰੂਆਤ ਭਾਜਪਾ ਤੇ ਕਾਂਗਰਸ ਦੇ ਇਹਨਾ ਝੋਲੀ ਚੁੱਕਾ ਨੁੰ ਚੰਗੀਆਂ ਨਹੀਂ ਲੱਗ ਰਹੀਆਂ।

ਉਹਨਾਂ ਨੇ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਸਰਨਾ ਤੇ ਜੀ ਕੇ ਦੋਹਾਂ ਨੂੰ ਨਾ ਗੁਰੂ ਘਰ ਚੰਗੇ ਲੱਗਦੇ ਹਨ ਤੇ ਨਾ ਹੀ ਸੰਗਤ, ਬੱਸ ਉਹਨਾਂ ਦੀ ਅੱਖ ਤਾਂ ਹਮੇਸ਼ਾ ਗੁਰੂ ਕੀਗੋਲਕ ‘ਤੇ ਰਹਿੰਦੀ ਹੈ ਜਿਸਨੂੰ ਦੋਵਾਂ ਨੇ ਲੁੱਟ ਲੁੱਟ ਕੇ ਖਾਧਾ ਹੈ। ਉਹਨਾਂ ਕਿਹਾ ਕਿ ਅੱਜ ਸਰਨੇ ਭਰਾਵਾਂ ਜੋ ਮਰਜ਼ੀ ਦੂਸ਼ਣਬਾਜ਼ੀ ਕਰ ਲੈਣ, ਸੰਗਤ ਭਲੀ ਭਾਂਤ ਜਾਣੂ ਹੈ ਕਿ ਕਿਵੇਂ ਸਰਨਾ ਭਰਾਵਾਂ ਨੇ ਤੇ ਫਿਰ ਜੀ ਕੇ ਗੁਰੂ ਕੀ ਗੋਲਕ ਨੂੰ ਚੋਰਾਂ ਵਾਂਗ ਲੁੱਟਿਆ।

ਸਿਰਸਾ ਖਿਲਾਫ ਦਰਜ ਕੇਸ ਦੀ ਗੱਲ ਕਰਦਿਆਂ ਬੁਲਾਰੇ ਨੇ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਵਿਚ ਖੁਦ ਹਰਵਿੰਦਰ ਸਿੰਘ ਸਰਨਾ, ਪਰਮਜੀਤ ਸਿੰਘ ਸਰਨਾ ਤੇ ਉਹਨਾਂ ਦਾ ਟੋਲਾ ਮੰਨ ਗਿਆ ਹੈ ਕਿ ਉਸ ਵੇਲੇ ਜੀ ਕੇ ਪ੍ਰਧਾਨ ਸੀ। ਉਹਇਹ ਵੀ ਮੰਨ ਗਏ ਹਨ ਕਿ ਸਿਰਸਾ ਖਿਲਾਫ ਕੇਸ ਸਿਰਫ ਬਦਲਾਖੋਰੀ ਦੇ ਇਰਾਦੇ ਨਾਲ ਦਰਜ ਕਰਵਾਇਆ ਹੈ ਕਿਉਂਕਿ ਉਹਨਾਂ ਕਿਹਾ ਹੈ ਕਿ ਸਿਰਸਾ ਦਾ ਨਾਂ ਪਹਿਲੇ ਨੰਬਰ ‘ਤੇ ਲਿਆਉਣ ਵਾਸਤੇ ਅਸੀਂ ਕੇਸ ਦਰਜ ਕਰਵਾਇਆ ਹੈ।

ਉਹਨਾਂ ਕਿਹਾ ਕਿ ਗੁਰੂ ਘਰ ਦੇ ਦੋਖੀ ਸਰਨਾ ਤੇ ਜੀ ਕੇ ਵੱਲੋਂ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਯਤਨ ਮੂਧੇ ਮੂੰਹ ਡਿੱਗਣਗੇ ਤੇ ਆਉਂਦੀਆਂ ਚੋਣਾਂ ਵਿਚ ਵੀ ਸੰਗਤ ਇਹਨਾਂ ਦੇ ਟੋਲੇ ਨੂੰ ਇਹਨਾਂ ਦੀਆਂ ਕੋਝੀਆਂ ਹਰਕਤਾਂ ਦਾ ਕਰਾਰ ਜਵਾਬ ਦੇਵੇਗੀ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION