ਅੱਜ-ਨਾਮਾ
ਸਰਕਾਰ ਕਿਸੇ ਦੀ, ਮੰਤਰੀ ਕੋਈ ਬਣਨੇ,
ਆਗੂ ਭਾਜਪਾ ਦਾ ਰਿਹਾ ਈ ਭੜਕ ਬੇਲੀ।
ਕਹਿੰਦਾ ਚੋਣਾਂ ਦੇ ਬਾਹਲੇ ਨਜ਼ਦੀਕ ਜਾ ਕੇ,
ਕੱਢਣ ਲੱਗੀ ਸਰਕਾਰ ਇਹ ਰੜਕ ਬੇਲੀ।
ਕੀਤਾ ਕੰਮ ਕੋਈ ਕਿਤੇ ਵੀ ਦਿੱਸਦਾ ਨਹੀਂ,
ਕੋਈ ਵੀ ਵੇਖ ਲਓ ਚੱਲ ਕੇ ਸੜਕ ਬੇਲੀ।
ਪੱਲੇ ਲੋਕਾਂ ਦੇ ਕੱਖ ਨਹੀਂ ਗਿਆ ਪਾਇਆ,
ਦਿੱਸਦੀ ਖਾਲੀ ਵਜ਼ੀਰਾਂ ਦੀ ਮੜ੍ਹਕ ਬੇਲੀ।
ਕਿਹਾ ਕਿਸੇ ਨੇ ਇਹਨੂੰ ਹੈ ਫਰਕ ਕਾਹਦਾ,
ਹਾਸਲ ਹੋਣਾ ਪੰਜਾਬ ਵਿੱਚ ਕੱਖ ਹੈ ਨਹੀਂ।
ਸੀਟਾਂ ਤਿੰਨਾਂ`ਚੋਂ ਰਹੀਆਂ ਹਨ ਦੋ ਪਹਿਲਾਂ,
ਦੋ ਵੀ ਹੋਣੀਆਂ ਅੱਗੇ ਲਈ ਰੱਖ ਹੈ ਨਹੀਂ।
-ਤੀਸ ਮਾਰ ਖਾਂ
ਸਤੰਬਰ 26, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ