ਅੱਜ-ਨਾਮਾ
ਭਾਜਪਾ ਵਾਲਿਆਂ ਨੇ ਬੈਠਕ ਕਰੀ ਸੁਣਿਆ,
ਲਾਉਣਾ ਵਿੱਚ ਹਰਿਆਣੇ ਈ ਜ਼ੋਰ ਮਿੱਤਰ।
ਸਰਕਾਰਾਂ ਭਾਜਪਾ ਦੀ ਝੋਲੀ ਬਹੁਤ ਬੇਸ਼ੱਕ,
‘ਯੇ ਦਿਲ ਮਾਂਗਤਾ’ ਅਜੇ ਵੀ ਹੋਰ ਮਿੱਤਰ।
ਸੱਦ ਕੇ ਸੇਵਕ ਅਗੇਤੇ ਜਿਹੇ ਤੋਰ ਦੇਈਏ,
‘ਮੋਦੀ-ਮੋਦੀ’ ਦਾ ਪਾਉਣਗੇ ਸ਼ੋਰ ਮਿੱਤਰ।
ਕਾਂਗਰਸ ਵਾਲਿਆਂ ਦਾ ਪੱਲਾ ਪਿਆ ਛਣਕੇ,
ਚੌਟਾਲੇ ਟੱਬਰ ਦੀ ਕੱਟ ਗਈ ਡੋਰ ਮਿੱਤਰ।
ਸੁਣਦਾ ਰੌਲਾ ਜਿਹਾ ਸਿਰਫ ਅਕਾਲੀਆਂ ਦਾ,
ਏਧਰ ਝਾਕਣ ਤਾਂ ਦੇਵੋ ਨਹੀਂ ਰਾਹ ਮਿੱਤਰ।
ਸੁਫਨੇ ਵਿੰਹਦੇ ਈ ਦਿੱਲੀ ਨੂੰ ਜਾਣ ਦੇ ਉਹ,
ਏਥੇ ਈ ਸਾਰਾ ਬੁਖਾਰ ਦਿਓ ਲਾਹ ਮਿੱਤਰ।
-ਤੀਸ ਮਾਰ ਖਾਂ
ਜੂਨ 19, 2019