40.1 C
Delhi
Sunday, May 19, 2024
spot_img
spot_img

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਆਪਣੀ ਫ਼ਿਲਮ ‘ਕਲੀ ਜੋਟਾ’ ਦੇ ਪ੍ਰਚਾਰ ਲਈ ਕਪਿਲ ਸ਼ਰਮਾ ਸ਼ੋਅ ਵਿੱਚ ਪੁੱਜੇ

ਯੈੱਸ ਪੰਜਾਬ 
ਜਨਵਰੀ 16, 2023 –
ਆਪਣੀ ਆਉਣ ਵਾਲੀ ਫਿਲਮ ‘ਕਲੀ ਜੋਟਾ’ ਨੂੰ ਦਰਸ਼ਕਾਂ ਦੇ ਦਿਲਾਂ ਤਕ ਪਹੁੰਚਾਉਣ ਲਈ ਫਿਲਮ ਦੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦੇ ਨਾਲ ਕਲਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਮਸ਼ਹੂਰ ਕਾਮੇਡੀ ਸ਼ੋ ‘ਦਾ ਕਪਿਲ ਸ਼ਰਮਾ ਸ਼ੋ’ ਦੇ ਸੈੱਟ ਤੇ ਪਹੁੰਚੇ। ਫਿਲਮ ਦੀ ਵਿਲੱਖਣ ਕਹਾਣੀ ਬਾਰੇ ਗੱਲ ਕਰਦੇ ਹੋਏ ਕਲਾਕਾਰਾਂ ਨੇ ਕਪਿਲ ਸ਼ਰਮਾ ਤੇ ਬਾਕੀ ਅਦਾਕਾਰਾਂ ਦੀ ਬਾਕਮਾਲ ਕਾਮੇਡੀ ਦਾ ਲੁਫ਼ਤ ਉਠਾਇਆ, ਐਪੀਸੋਡ 21 ਜਨਵਰੀ 2023 ਨੂੰ ਪ੍ਰਸਾਰਿਤ ਕੀਤਾ ਜਾਵੇਗਾ।

ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U & I Films and VH Entertainment ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ। ਦਰਸ਼ਕਾਂ ਨੂੰ ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗੀ।

ਫਿਲਮ ਦੇ ਟ੍ਰੇਲਰ ਵਿਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਵਿਚਕਾਰ ਇੱਕ ਸੁੰਦਰ ਪ੍ਰੇਮ ਕਹਾਣੀ ਦਰਸਾਈ ਗਈ ਹੈ ਜੋ ਇੱਕ ਦੂਜੇ ਨਾਲ ਪਿਆਰ ਵਿੱਚ ਪੈ ਜਾਂਦੇ ਹਨ। ਪਰ ਕਹਾਣੀ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮੋੜ ਆਉਂਦਾ ਹੈ ਜਿਥੇ ਅਸੀਂ ਵਾਮੀਕਾ ਗੱਬੀ ਮੁਖ ਭੂਮਿਕਾ ਨਿਭਾਉਂਦੀ ਦੇਖਾਂਗੇ।

*ਤਿੰਨਾਂ ਕਲਾਕਾਰਾਂ ਨੂੰ 3 ਫਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਦੇਖਣਾ ਨਾ ਭੁੱਲੋ*

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION