26.1 C
Delhi
Friday, April 26, 2024
spot_img
spot_img

ਸ਼੍ਰੋਮਣੀ ਕਮੇਟੀ ਤੇ ਸਤਿਕਾਰ ਕਮੇਟੀ ਵਿਚਾਲੇ ਵਾਪਰਿਆ ਘਟਨਾ¬ਕ੍ਰਮ ਨਿੰਦਣਯੋਗ : ਸਿੱਖ ਕੌਂਸਲ ਆਫ਼ ਸਕਾਟਲੈਂਡ

ਯੈੱਸ ਪੰਜਾਬ
ਲੁਧਿਆਣਾ,28 ਅਕਤੂਬਰ, 2020 –
ਕੌਮਾਂਤਰੀ ਪੱਧਰ ਤੇ ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਨੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਦੇ ਕਾਰਕੁਨਾਂ ਦਰਮਿਆਨ ਹੋਏ ਆਪਸੀ ਤਕਰਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਉਕਤ ਮੰਦਭਾਗੇ ਵਰਤਾਰੇ ਨਾਲ ਸਮੁੱਚੇ ਵਿਸ਼ਵ ਅੰਦਰ ਵੱਸਦੀਆਂ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।

ਸੰਸਥਾ ਦੇ ਜਨਰਲ ਸੈਕਟਰੀ ਸ.ਗੁਰਦੀਪ ਸਿੰਘ ਸਮਰਾ ਨੇ ਉਕਤ ਮੁੱਦੇ ਸਬੰਧੀ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਸੀ ਸੂਝਬੂਝ, ਸ਼ਹਿਣਸ਼ੀਲਤਾ ਖਾਸ ਕਰਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਾਰਮਿਕ ਮਾਣ ਮਰਯਾਦਾ ਦਾ ਪੂਰਨ ਰੂਪ ਵਿੱਚ ਸਤਿਕਾਰ ਬਹਾਲ ਰੱਖਦਿਆਂ ਅਤੇ ਭਰਾ ਮਾਰੂ ਜੰਗ ਤੋ ਗੁਰੇਜ਼ ਕਰਦਿਆਂ ਹੋਇਆਂ ਮਿਲ ਬੈਠ ਕੇ ਆਪਸੀ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ ਨਾਂਹ ਕੀ ਇੱਕ ਦੂਜੇ ਦੀਆਂ ਦਸਤਰਾਂ ਉਤਾਰ ਕੇ ?

ਇਸ ਦੌਰਾਨ ਉਨ੍ਹਾਂ ਨੇ ਖਦਸ਼ਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਗਠਨਾਂ ਵੱਲੋ ਆਪਣੇ ਹਿੱਤਾਂ ਦੀ ਰਾਖੀ ਲਈ ਵਿੱਢੇ ਹੋਏ ਸ਼ੰਘਰਸ਼ ਨੂੰ ਸਾਬੋਤਾਜ ਕਰਨ ਦੇ ਮਨੋਰਥ ਨਾਲ ਅਤੇ ਪੰਜਾਬੀਆਂ ਖਾਸ ਕਰਕੇ ਸਿੱਖਾਂ ਦਾ ਧਿਆਨ ਦੂਜੇ ਪਾਸੇ ਵੱਲ ਕਰਨ ਦੇ ਮਨੋਰਥ ਨਾਲ ਬੜੀ ਤੇਜ਼ੀ ਨਾਲ ਪੰਜਾਬ ਅੰਦਰ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਦੇ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਦਾ ਹੱਥ ਹੋਣ ਦੀ ਸ਼ੰਕਾ ਹੈ।

ਜਿਸ ਤੋ ਸਮੁੱਚੇ ਪੰਜਾਬੀਆਂ ਨੂੰ ਸੁਚੇਤ ਹੌਣਾ ਪਵੇਗਾ।ਆਪਣੇ ਬਿਆਨ ਵਿੱਚ ਸ.ਸਮਰਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਰਾਜ ਅੰਦਰ ਆਉਣ ਜਾਣ ਵਾਲੀਆਂ ਮਾਲ ਗੱਡੀਆਂ ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਭਾਰੀ ਵਿਰੋਧ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਨਾਦਰਸ਼ਾਹੀ ਫੈਸਲਾ ਸਿੱਧੇ ਰੂਪ ਵਿੱਚ ਫਿਰਕੂ ਨੀਤੀ ਤੇ ਚੱਲਦਿਆਂ ਪੰਜਾਬ ਦੇ ਅਰਥਚਾਰੇ ਨੂੰ ਤਬਾਹ ਕਰਨਾ ਹੈ।

ਜਿਸ ਨੂੰ ਸਾਡੀ ਸੰਸਥਾ ਸਮੇਤ ਵਿਦੇਸ਼ਾਂ ਵਿੱਚ ਵੱਸਦਾ ਸਮੁੱਚਾ ਪੰਜਾਬੀ ਭਾਈਚਾਰਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਦੀ ਆਰਥਿਕ ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਪੰਜਾਬ ਦੇ ਕਿਸਾਨਾਂ ਨਾਲ ਤੁਰੰਤ ਟਕਰਾਅ ਦਾ ਰਾਹ ਛੱਡ ਕੇ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰੇ ਅਤੇ ਪਾਸ ਕੀਤੇ ਨਵੇ ਕਾਲੇ ਖੇਤੀ ਕਾਨੂੰਨਾਂ ਰੱਦ ਕਰਦੇ ਦੇਸ਼ ਦੇ ਅੰਨਦਾਤਿਆਂ ਦੇ ਹਿੱਤਾਂ ਦੀ ਰਾਖੀ ਕਰੇ।


Click here to Like us on Facebook


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION