42.8 C
Delhi
Saturday, May 18, 2024
spot_img
spot_img

ਸ਼ਹਿਰ ਵਾਸੀਆਂ ਨੂੰ ਟਰੈਫਿਕ ਤੋਂ ਨਿਜਾਤ ਦੁਆਉਣ ਦੀ ਕੀਤੇ ਉਪਰਾਲੇ: ਪਰਗਟ ਸਿੰਘ

ਯੈੱਸ ਪੰਜਾਬ
ਜਲੰਧਰ, 3 ਫਰਵਰੀ, 2022 –
ਜਲੰਧਰ ਸ਼ਹਿਰ ਵਿੱਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਦੇ ਹੱਲ ਕਰਨ ਲਈ ਜਿਥੇ 120 ਫੁੱਟੀ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ ਉਥੇ ਹੀ ਅਰਬਨ ਅਸਟੇਟ ਦੇ ਨਾਲ ਲਗਦੇ ਗੰਦੇ ਨਾਲੇ ਨੂੰ ਪੂਰ ਕੇ ਉਸ ਉਪਰ ਬੇਹਤਰੀਨ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਉਸ ਸਮੇਂ ਦਿੱਤੀ ਜਦੋਂ ਵਾਰਡ ਨੰਬਰ 26 ਵਿੱਚ ਪੈਂਦੇ ਗੁਰੂ ਨਗਰ ਦੇ ਵਾਸੀਆਂ ਵਲੋਂ ਕਾਂਗਰਸ ਉਮੀਦਵਾਰ ਪਰਗਟ ਸਿੰਘ ਦੇ ਹੱਕ ਵਿੱਚ ਕੀਤੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਦਿੱਤੀ।

ਉਨ੍ਹਾਂ ਨਾਲ ਹੀ ਕਿਹਾ ਕਿ 120 ਫੁੱਟੀ ਰੋਡ ਬਣਨ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਟਰੈਫਿਕ ਤੋਂ ਨਿਜਾਤ ਜ਼ਰੂਰ ਮਿਲੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਗੰਦੇ ਨਾਲੇ ਨੂੰ ਪੂਰ ਕੇ ਬਣਾਈ ਜਾ ਰਹੀ ਸੜਕ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਜਲੰਧਰ ਸ਼ਹਿਰ ਵਿੱਚ ਦਾਖਲ ਹੋਣ ਲਈ ਨਵਾਂ ਰਸਤਾ ਮਿਲ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਇਸ ਸੜਕ ਦੇ ਨਾਲ ਲੋਕਾਂ ਦੇ ਸੈਰ ਕਰਨ ਲਈ ਅਰਬਨ ਅਸਟੇਟ ਤੋਂ ਜਮਸ਼ੇਰ ਡੇਅਰੀ ਕੰਪਲੈਕਸ ਤੱਕ ਸੈਰ ਕਰਨ ਵਾਲਾ ਟਰੈਕ ਅਤੇ ਸਾਇਕਲ ਚਲਾਉਣ ਲਈ ਟਰੈਕ ਬਣਾਇਆ ਜਾ ਰਿਹਾ ਹੈ, ਜਿਸ ਦਾ ਨਿਰਮਾਣ ਕਾਰਜ ਜਾਰੀ ਹੈ। ਇਸ ਮੌਕੇ ਤੇ ਗੁਰੂ ਨਗਰ ਦੇ ਵਾਸੀਆਂ ਨੇ ਕਿਹਾ ਕਿ ਪਰਗਟ ਸਿੰਘ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਦੁਬਾਰਾ ਇਸ ਹਲਕੇ ਦੀ ਨੁਮਾਇੰਦਗੀ ਕਰਨਗੇ ਅਤੇ ਹਲਕੇ ਦਾ ਵਿਕਾਸ ਕਰਵਾਉਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION