30.1 C
Delhi
Friday, April 26, 2024
spot_img
spot_img

ਵੱਡੀ ਮੰਗ ਪੂਰੀ ਕਰਨ ਦਾ ਚੌਣਾਂ ਦੌਰਾਨ ਜੋ ਵਾਅਦਾ ਕੀਤਾ ਸੀ, ਅੱਜ ਉਹ ਹੋਇਆ ਪੂਰਾ: ਮਨੀਸ਼ ਤਿਵਾੜੀ

ਕੁਰਾਲੀ, 23 ਜਨਵਰੀ, 2020 –

ਇਥੋਂ ਦੇ ਨੇੜਲੇ ਪਿੰਡ ਚਨਾਲੋਂ ਵਿਖੇ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦੀ ਉਸਾਰੀ ਸੰਬੰਧੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਨੀਂਹ ਪੱਥਰ ਅਪਣੇ ਕਰਕਮਲਾਂ ਨਾਲ ਰੱਖਿਆ। ਇਸ ਮੌਕੇ ‘ਤੇ ਸ਼੍ਰੀ ਸੁੰਦਰ ਸ਼ਾਮ ਅਰੋੜਾ ਉਦਯੋਗ ਤੇ ਵਪਾਰ ਮੰਤਰੀ ਪੰਜਾਬ ਅਤੇ ਸਾਬਕਾ ਵਿਧਾਇਕ ਸ਼੍ਰੀ ਜਗਮੋਹਣ ਸਿੰਘ ਕੰਗ ਵੀ ਹਾਜਰ ਸਨ।

ਇਸ ਮੌਕੇ ‘ਤੇ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਚੌਣਾਂ ਦੌਰਾਨ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਗ ਇਹੀ ਸੀ ਕਿ ਚਨਾਲੋਂ ਇੰਡਸਟਰੀਅਲ ਏਰੀਏ ਦੀਆਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ, ਜੋ ਕਿ ਲਗਭਗ ਵੀਹ ਸਾਲ ਤੋਂ ਅਪਣੀ ਮਾੜੀ ਹਾਲਤ ‘ਤੇ ਤਰਸਦੀਆਂ ਸਨ। ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਲਕੇ ਦੀ ਮੰਗ ਨੂੰ ਕਬੂਲ ਕਰਦੇ ਹੋਏ, ਐਮਪੀ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇਸੇ ਮੰਗ ਨੂੰ ਪੂਰਾ ਕੀਤਾ ਜਾਵੇਗਾ।

ਸ਼੍ਰੀ ਤਿਵਾੜੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਅੱਜ ਚਨਾਲੋਂ ਇੰਡਸਟਰੀ ਏਰੀਏ ਦੀਆਂ ਸੜਕਾਂ, ਜੋ ਕਿ 10 ਕਰੋੜ ਰੁਪਏ ਦੀ ਲਾਗਤ ਨਾਲ ਬਣਕੇ ਤਿਆਰ ਹੋਣਗੀਆਂ, ਦਾ ਨੀਂਹ ਪੱਥਰ ਰੱਖਿਆ ਗਿਆ। ਸ਼੍ਰੀ ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਸੜਕਾਂ ਦੀ ਉਸਾਰੀ ਲਈ ਵਰਤੋਂ ਵਿਚ ਆਉਣ ਵਾਲਾ ਮਟੀਰਿਅਲ ਵਧੀਆ ਕਿਸਮ ਦਾ ਵਰਤਿਆ ਜਾਵੇ, ਤਾਂ ਜੋ ਜਲਦੀ ਟੁੱਟਣ ਕਾਰਨ ਲੋਕਾਂ ਨੂੰ ਫਿਰ ਤੋਂ ਨਵੀਂ ਮੁਸੀਬਤ ਨਾ ਪੇਸ਼ ਆਵੇ।

ਸ਼੍ਰੀ ਤਿਵਾੜੀ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਇੰਡਸਟਰੀਅਲ ਏਰੀਏ ਦੀ ਜਿਆਦਾ ਸੁਣਵਾਈ ਨਹੀਂ ਹੋਈ, ਪਰ ਜਦੋਂ ਤੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ, ਤਾਂ ਇੰਡਸਟਰੀਆਂ ਦੇ ਐਮਡੀ ਖੁਸ਼ ਦਿਖਾਈ ਦੇ ਰਹੇ ਹਨ। ਸ਼੍ਰੀ ਤਿਵਾੜੀ ਨੇ ਕਿਹਾ ਕਿ ਉਹ ਹੁਣ ਵੀ ਉਨ੍ਹਾਂ ਨਾਲ ਵਾਅਦਾ ਕਰਦੇ ਹਨ ਕਿ ਭਵਿੱਖ ਵਿਚ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ‘ਤੇ ਸ਼੍ਰੀ ਸੁੰਦਰ ਸ਼ਾਮ ਅਰੋੜਾ ਉਦਯੋਗ ਅਤੇ ਵਪਾਰ ਮੰਤਰੀ ਪੰਜਾਬ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇੰਡਸਟਰੀ ਲਈ ਕਿਸੇ ਕਿਸਮ ਦੀ ਸੁਵਿਧਾ ਨਹੀਂ ਦਿੱਤੀ, ਜਿਸਦਾ ਪ੍ਰਮਾਣ 20 ਸਾਲ ਪਹਿਲਾਂ ਕਾਂਗਰਸ ਸਰਕਾਰ ਵਲੋਂ ਬਣਾਈਆਂ ਗਈਆਂ ਸੜਕਾਂ ਸੀ ਅਤੇ ਅੱਜ ਵੀ ਕੈਂਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਵਾਲੀ ਸਰਕਾਰ ਵੇਲੇ ਹੀ ਇਨ੍ਹਾਂ ਸੜਕਾਂ ਦੀ ਸਾਰ ਲਈ ਗਈ ਹੈ।

ਉਨ੍ਹਾਂ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਦਾ ਧੰਨਵਾਦ ਕਰਦੇ ਹੋਏ ਲੋਕਾਂ ਨੂੰ ਦੱਸਿਆ ਕਿ ਸ਼੍ਰੀ ਮਨੀਸ਼ ਤਿਵਾੜੀ ਬਹੁਤ ਵਧੀਆਂ ਇਨਸਾਨ ਹਨ, ਜਿਨ੍ਹਾਂ ਨੂੰ ਸਿਰਫ ਪੰਜਾਬ ਹੀ ਨਹੀਂ, ਬਲਕਿ ਪੂਰਾ ਭਾਰਤ ਜਾਣਦਾ ਹੈ ਅਤੇ ਇਨ੍ਹਾਂ ‘ਤੇ ਮਾਣ ਕਰਦਾ ਹੈ, ਕਿਉਂਕਿ ਮਨੀਸ਼ ਤਿਵਾੜੀ ਜੀ ਹੋਰਨਾਂ ਨੇਤਾਵਾਂ ਵਾਂਗੂ ਫਾਲਤੂ ਨਹੀਂ ਬੋਲਦੇ, ਸਿਰਫ ਇਨ੍ਹਾਂ ਦੇ ਵਿਕਾਸ ਕਾਰਜ ਬੋਲਦੇ ਹਨ। ਇਸ ਕਰਕੇ ਤੁਸੀ ਵੀ ਬਹੁਤ ਕਿਸਮਤ ਵਾਲੇ ਹੋ, ਜਿਨ੍ਹਾਂ ਨੂੰ ਐਨੇ ਵਧੀਆ ਸਾਂਸਦ ਮਿਲੇ।

ਇਸ ਮੌਕੇ ‘ਤੇ ਸਾਬਕਾ ਵਿਧਾਇਕ ਜਗਮੋਹਣ ਸਿੰਘ ਕੰਗ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਜਿਥੇ ਲਾਰਜ ਇੰਡਸਟਰੀ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ਼੍ਰੀ ਪਵਨ ਦੀਵਾਨ, ਪਲਾਨਿੰਗ ਬੋਰਡ ਚੇਅਰਮੈਨ ਵਿਜੈ ਕੁਮਾਰ ਟਿੰਕੂ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਾਕੇਸ਼ ਕਾਲੀਆ ਸੂਬਾ ਸਕੱਤਰ ਪੰਜਾਬ ਕਾਂਗਰਸ, ਜਸਵਿੰਦਰ ਸਿੰਘ ਗੋਲਡੀ ਸਾਬਕਾ ਨਗਰ ਕੌਸਲ ਪ੍ਰਧਾਨ, ਨੇਤਰ ਮੁੰਨੀ ਗੌਤਮ, ਕਮਲਜੀਤ ਸਿੰਘ ਗਊ ਰੱਖਿਆ ਵਾਇਸ ਚੈਅਰਮੈਨ, ਪਰਮਜੀਤ ਕੌਰ ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ, ਸੀਮਾ ਧੀਮਾਨ ਸ਼ਹਿਰੀ ਪ੍ਰਧਾਨ, ਪਰਦੀਪ ਕੁਮਾਰ ਰੂੜਾ, ਰਘੁਵੀਰ ਸਿੰਘ ਚਤਾਮਲੀ, ਰਣਧੀਰ ਸਿੰਘ ਝਿੰਗੜਾ, ਮਨੌਜ ਕੁਮਾਰ, ਰਜਨੀਸ਼ ਕੁਮਾਰ ਸੋਨੀ, ਡਾ. ਅਸ਼ਵਨੀ ਕੁਮਾਰ, ਦਿਨੇਸ਼ ਕੁਮਾਰ, ਖੁਸ਼ਹਾਲ ਸਿੰਘ, ਸੁਨੀਲ ਛਾਬੜਾ, ਐਮਸੀ ਕੁਰਾਲੀ ਬਹਾਦੁਰ ਸਿੰਘ, ਚੀਫ ਇੰਜੀਨੀਅਰ ਆਰ.ਐਸ ਬੈਂਸ, ਆਦਿ ਹਾਜਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION