36.1 C
Delhi
Saturday, May 4, 2024
spot_img
spot_img

ਵਿਜੇ ਸਾਂਪਲਾ ਦੇ ਹੱਕ ’ਚ ਅਪੀਲ ਕਰਨ ਪੁੱਜੇ ਅਦਾਕਾਰ ਅਰਜੁਨ ਰਾਮਪਾਲ – ਭਾਜਪਾ ਲਈ ਕੀਤਾ ਫ਼ਗਵਾੜਾ ਵਿੱਚ ਰੋਡ ਸ਼ੋਅ

ਯੈੱਸ ਪੰਜਾਬ
ਫਗਵਾੜਾ, 18 ਫਰਵਰੀ, 2022 –
ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਨੇ ਸਿਆਸੀ ਰੁੱਖ ਬਦਲਦਿਆਂ ਵਿਰੋਧੀ ਉਮੀਦਵਾਰਾਂ ਦੇ ਫਿਕਰ ਵਧਾ ਦਿੱਤੇ ਹਨ। ਇਸ ਕਾਫਿਲੇ ਵਿਚ ਹਲਕੇ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਭਾਰੀ ਗਿਣਤੀ ’ਚ ਸ਼ਾਮਲ ਹੋਏ।

ਹੱਥਾਂ ’ਚ ਭਾਜਪਾ ਦੇ ਝੰਡੇ ਫੜ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਨਵਾਂ ਪੰਜਾਬ ਸਿਰਜਨ ਦੀ ਆਵਾਜ਼ ਬੁਲੰਦ ਕਰ ਰਹੇ ਸਨ। ਕਾਫਿਲੇ ਦੀ ਅਗਵਾਈ ਕਰਨ ਬਾਲੀਵੁੱਡ ਅਦਾਕਾਰ ਅਰਜਨ ਰਾਮਪਾਲ ਵਿਸ਼ੇਸ਼ ਤੌਰ ’ਤੇ ਪੁੱਜੇ।

ਉਹਨਾਂ ਆਪਣੇ ਸੰਬੋਧਨ ’ਚ ਕਿਹਾ ਕਿ ਦੇਸ਼ ਦੇ ਮਜ਼ਬੂਤ ਨਿਰਮਾਣ ’ਚ ਭਾਜਪਾ ਵੱਲੋਂ ਪਾਏ ਯੋਗਦਾਨ ਨੂੰ ਦੁਨੀਆ ਭਰ ’ਚ ਸਲਾਹਿਆ ਜਾ ਰਿਹਾ ਹੈ। ਇਵੇਂ ਪੰਜਾਬ ਨੂੰ ਵੀ ਵਿਕਾਸ ਦੀਆਂ ਨਵੀਆਂ ਲੀਹਾਂ ’ਤੇ ਤੋਰਨ ਲਈ ਭਾਜਪਾ ਵਰਗੀ ਮਜ਼ਬੂਤ ਧਿਰ ਦੀ ਲੋੜ ਹੈ।

ਇਸ ਮੌਕੇ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਕਿਹਾ ਕਿ ਉਹਨਾ ਨੇ ਕੇਂਦਰੀ ਮੰਤਰੀ ਰਹਿੰਦਿਆਂ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਫਗਵਾੜਾ ਨਾਲ ਨੇੜਲਾ ਨਾਤਾ ਰਿਹਾ ਹੈ ਅਤੇ ਬਤੌਰ ਵਿਧਾਇਕ ਵੀ ਉਹ ਫਗਵਾੜਾ ਦਾ ਬਹੁਪੱਖੀ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION