ਯੈੱਸ ਪੰਜਾਬ
ਲੁਧਿਆਣਾ, 14 ਜੁਲਾਈ, 2022:
ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਖਿਲਾਫ਼ ਵਿੱਢੀ ਕਾਰਵਾਈ ਤਹਿਤ ਅੱਜ ਵਿਜੀਲੈਂਸ ਬਿਓਰੋ ਨੇ ਲੁਧਿਆਣਾ ਇਮਪਰੂਵਮੈਂਟ ਟਰੱਸਟ ਵਿੱਚ ਛਾਪੇਮਾਰੀ ਕਰਕੇ ਇਕ ਮਹਿਲਾ ਅਧਿਕਾਰੀ ਸਣੇ ਦੋ ਨੂੰ ਹਿਰਾਸਤ ਵਿੱਚ ਲੈ ਲਿਆ ਜਦਕਿ ਇਕ ਕਰਮਚਾਰੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਸਟ ਦੀ ਕਾਰਜ ਸਾਧਕ ਅਫ਼ਸਰ ਕੁਲਜੀਤ ਕੌਰ ਅਤੇ ਜੂਨੀਅਰ ਸਹਾਇਕ ਹਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਦਕਿ ਪ੍ਰਵੀਨ ਕੁਮਾਰ ਨਾਂਅ ਦਾ ਇਕ ਕਲਰਕ ਮੌਕੇ ’ਤੋਂ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਿਆ।
ਪਤਾ ਲੱਗਾ ਹੈਕਿ ਈ.ਉ. ਕੁਲਜੀਤ ਕੌਰ ਅਤੇ ਕੁਝ ਹੋਰਨਾਂ ਖਿਲਾਫ਼ ਰਿਸ਼ਵਤ ਦੇ ਦੋਸ਼ ਲੱਗੇ ਸਨ, ਜਿਸ ਦੇ ਆਧਾਰ ’ਤੇ ਵੀਰਵਾਰ ਸਵੇਰੇ ਇਹ ਕਾਰਵਾਈ ਕੀਤੀ ਗਈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ