33.1 C
Delhi
Saturday, May 18, 2024
spot_img
spot_img

ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉੱਤਰੇਗਾ Punjab ਦਾ Budget: Preneet Kaur

ਯੈੱਸ ਪੰਜਾਬ
ਪਟਿਆਲਾ, 8 ਮਾਰਚ, 2021 –
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਰਾਜ ਦੇ ਬਜਟ ਨੂੰ ਦੂਰਅੰਦੇਸ਼ੀ ਅਤੇ ਲੋਕ ਪੱਖੀ ਦੱਸਦਿਆਂ ਕਿਹਾ ਕਿ ਇਹ ਬਜਟ ਸੂਬੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰ੍ਹਾ ਉਤਰੇਗਾ।

ਕਿਸਾਨਾਂ ‘ਤੇ ਕੇਂਦਰਿਤ ਬਜਟ ਦੀ ਸ਼ਲਾਘਾ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ, ”ਕਿਸਾਨੀ ਤਬਕਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਮੁਢਲੀਆਂ ਤਰਜੀਹਾਂ ‘ਚ ਹਮੇਸ਼ਾ ਸ਼ਾਮਲ ਰਿਹਾ ਹੈ।”

ਉਨ੍ਹਾਂ ਕਿਹਾ ਕਿ ਸਾਡੇ ਅੰਨਦਾਤਾ ਦਾ ਜੀਵਨ ਸੁਖਾਲਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਤੀ ਸਾਲ 2021-22 ਦੌਰਾਨ 1.13 ਲੱਖ ਕਿਸਾਨਾਂ ਦਾ 1186 ਕਰੋੜ ਰੁਪਏ ਕਰਜ਼ਾ ਅਤੇ ਬੇਜ਼ਮੀਨੇ ਕਿਸਾਨਾਂ ਦਾ 526 ਕਰੋੜ ਰੁਪਏ ਮੁਆਫ਼ ਕੀਤਾ ਜਾਵੇਗਾ। ਇਸ ਤੋਂ ਅੱਗੇ ਸੂਬਾ ਸਰਕਾਰ ਵੱਲੋਂ 7180 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਖ਼ਰਚੇ ਜਾਣਗੇ।

ਸੂਬੇ ਦੇ ਕਿਸਾਨਾਂ ਲਈ ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ, ਸਕੀਮ’ ਸ਼ੁਰੂ ਕੀਤੇ ਜਾਣ ਦਾ ਜਿਕਰ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਵੱਲੋਂ 3206 ਕਰੋੜ ਰੁਪਏ ਖ਼ਰਚਕੇ ਖੇਤੀਬਾੜੀ ਧੰਦੇ ਨੂੰ ਲਾਹੇਵੰਦਾ ਬਣਾਉਣ ਹਿਤ ਉਪਰਾਲੇ ਕੀਤੇ ਜਾਣਗੇ।

ਸ੍ਰੀਮਤੀ ਪ੍ਰਨੀਤ ਕੌਰ ਨੇ ਅੱਗੇ ਕਿਹਾ ਕਿ ਮਹਿਲਾਵਾਂ ਤੇ ਕਿਸਾਨਾਂ ‘ਤੇ ਕੇਂਦਰਿਤ ਬਜਟ ਬਹੁਤ ਹੀ ਸ਼ਲਾਘਾਯੋਗ ਹੈ, ਕਿਉਂਕਿ ਸਾਡੇ ਰਾਜ ਦੀ ਅੱਧੀ ਆਬਾਦੀ ਮਹਿਲਾਵਾਂ ਦੀ ਹੈ ਅਤੇ ਸੂਬੇ ਦੀ ਬਹੁਤੀ ਵੱਸੋਂ ਪਿੰਡਾਂ ‘ਚ ਵੱਸਦੀ ਹੋਈ ਕਿਸਾਨੀ ਨਾਲ ਸਬੰਧਤ ਹੈ। ਇਹ ਬਜਟ ਸਾਡੀਆਂ ਮਹਿਲਾਵਾਂ ਲਈ ਵੀ ਰਾਹਤ ਵਾਲਾ ਕਦਮ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਬੁਢਾਪਾ ਪੈਨਸ਼ਨ ਵੀ 750 ਰੁਪਏ ਤੋਂ ਵਧਾਕੇ 1500 ਕਰ ਦਿੱਤੀ ਹੈ ਜਦੋਂਕਿ ਅਸ਼ੀਰਵਾਦ ਸਕੀਮ ਦੀ ਰਾਸ਼ੀ ‘ਚ ਵੀ 21000 ਰੁਪਏ ਤੋਂ ਵਾਧਾ ਕਰਕੇ ਇਸਨੂੰ 51000 ਰੁਪਏ ਕੀਤਾ ਗਿਆ ਹੈ। ਜਦੋਂਕਿ ਮਹਿਲਾਵਾਂ ਲਈ ਪੂਰੇ ਸੂਬੇ ‘ਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਵੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜੋਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ।

ਸ੍ਰੀਮਤੀ ਪ੍ਰਨੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਲਈ ਐਲਾਨੇ 90 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੀ ਵੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਿੱਤੀ ਮਦਦ ਇਸ ਅਹਿਮ ਯੂਨੀਵਰਸਿਟੀ ਦੀ ਵਿੱਤੀ ਹਾਲਤ ਸੁਧਾਰਨ ਅਤੇ ਮੁੜ ਤੋਂ ਲੀਹਾਂ ‘ਤੇ ਪਾਉਣ ਲਈ ਵੱਡੀ ਮਦਦ ਸਾਬਤ ਹੋਵੇਗੀ।

ਸ੍ਰੀਮਤੀ ਪ੍ਰਨੀਤ ਕੌਰ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਨਵੀਨੀਕਰਨ ਅਤੇ ਵਾਧੇ ਲਈ ਐਲਾਨੇ 92 ਕਰੋੜ ਰੁਪਏ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION