44 C
Delhi
Sunday, May 19, 2024
spot_img
spot_img

ਲਾਲ ਕਿਲ੍ਹਾ ਮਾਮਲੇ ਵਿੱਚ ਇਕ ਵਿਦੇਸ਼ੀ ਨਾਗਰਿਕ ਸਣੇ ਦੋ ਲੋਕ ਹੋਰ ਗ੍ਰਿਫ਼ਤਾਰ

ਯੈੱਸ ਪੰਜਾਬ
ਨਵੀਂ ਦਿੱਲੀ, 10 ਮਾਰਚ, 2021:
26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿੱਚ ਕਿਸਾਨ ਗਣਤੰਤਰ ਦਿਵਸ ਪਰੇਡ ਮੌਕੇ ਲਾਲ ਕਿਲ੍ਹੇ ਵਿਖੇ ਵਾਪਰੀਆਂ ਘਟਨਾਵਾਂ ਦੇ ਮਾਮਲੇ ਵਿੱਚ ਇਕ ਵਿਦੇਸ਼ੀ ਨਾਗਰਿਕ ਸਣੇ ਦੋ ਵਿਅਕਤੀਆਂ ਨੂੰ ਮੰਗਲਵਾਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਕ ਦੀ ਪਛਾਣ 23 ਸਾਲਾ ਮਨਿੰਦਰਜੀਤ ਸਿੰਘ ਵਜੋਂ ਕੀਤੀ ਗਈ ਹੈ ਜਦਕਿ ਦੂਜੇ ਦੀ ਪਛਾਣ 21 ਸਾਲਾ ਖ਼ੇਮਪ੍ਰੀਤ ਸਿੰਘ ਵਜੋਂ ਹੋਈ ਹੈ।

ਮਨਿੰਦਰਜੀਤ ਸਿੰਘ ਭਾਰਤੀ ਮੂਲ ਦਾ ਨੀਦਰਲੈਂਡਜ਼ ਦਾ ਨਾਗਰਿਕ ਹੈ ਜੋ ਇਸ ਵੇਲੇ ਬਰਮਿੰਘਮ ਰਹਿੰਦਾ ਹੈ ਜਦਕਿ ਖ਼ੇਮਪ੍ਰੀਤ ਸਿੰਘ ਦਿੱਲੀ ਦਾ ਰਹਿਣ ਵਾਲਾ ਹੈ। ਖ੍ਰੇਮਪ੍ਰੀਤ ਸਿੰਘ ਬਾਰੇ ਪੁਲਿਸ ਦਾ ਦਾਅਵਾ ਹੈ ਕਿ ਉਹ ਲਾਲ ਕਿਲ੍ਹੇ ਦੇ ਅੰਦਰ ਹਥਿਆਰ ਲਹਿਰਾਉਂਦਾ ਕੈਮਰੀ ਵਿੱਚ ਕੈਦ ਹੋਇਆ ਸੀ।

ਪੁਲਿਸ ਅਨੁਸਾਰ ਮਨਿੰਦਰ ਸਿੰਘ ਜਾਅਲੀ ਦਸਤਾਵੇਜ਼ਾਂ ’ਤੇ ਦੇਸ਼ ਛੱਡਣਦੀ ਤਿਆਰੀ ਵਿੱਚ ਸੀ। ਉਹ ਜਰਮਨਜੀਤ ਸਿੰਘ ਵਾਸੀ ਖੱਬੇ ਰਾਜਪੂਤਾਂ, ਜ਼ਿਲ੍ਹਾ ਗੁਰਦਾਸਪੁਰ ਦੀ ਪਛਾਣ ’ਤੇ ਦਿੱਲੀ ਤੋਂ ਨੇਪਾਲ ਅਤੇ ਫ਼ਿਰ ਨੇਪਾਲ ਤੋਂ ਇੰਗਲੈਂਡ ਜਾਣ ਦੀ ਤਿਆਰੀ ਵਿੱਚ ਸੀ। ਉਸ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਸੀ। ਉਸ ਬਾਰੇ ਖ਼ਬਰ ਹੈ ਕਿ ਉਹ ਲਾਕਡਾਊਨ ਤੋਂ ਪਹਿਲਾਂ ਦਸੰਬਰ 2019 ਵਿੱਚ ਭਾਰਤ ਆਇਆ ਸੀ ਅਤੇ ਲਾਕਡਾਊਨ ਵਿੱਚ ਫ਼ਸ ਜਾਣ ਮਗਰੋਂ ਵਾਪਸ ਨਹੀਂ ਸੀ ਜਾ ਸਕਿਆ ਅਤੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਸੀ।

ਪੁਲਿਸ ਦਾ ਦਾਅਵਾ ਹੈ ਕਿ ਮਨਿੰਦਰਜੀਤ ਸਿੰਘ ਪਹਿਲਾਂ ਵੀ ਗੁਰਦਾਸਪੁਰ ਦੇ ਥਾਣਾ ਰੰਗੜ ਨੰਗਲ ਵਿੱਚ ਦਰਜ ਇਕ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਉਸ ਖਿਲਾਫ਼ ਇਕ ਕੇਸ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਨ ਏਅਰਪੋਰਟ ਪੁਲਿਸ ਸਟੇਸ਼ਨ ’ਤੇ ਵੀ ਦਰਜ ਹੈ।

ਮਨਿੰਦਰਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਦਿੱਲੀ ਦੀ ਡੀ.ਸੀ.ਪੀ. ਕ੍ਰਾਈਮ ਮੋਨਿਕਾ ਭਾਰਦਵਾਜ ਅਨੁਸਾਰ ਮਨਿੰਦਰਜੀਤ ਸਿੰਘ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਲੋੜੀਂਦਾ ਸੀ ਅਤੇ ਉਸ ਦੀ ਵੀਡੀਓ ਫੁੱਟੇਜ ਵਿੱਚ ਉਹ ਲਾਲ ਕਿਲ੍ਹੇ ਵਿਖ਼ੇ ਇਕ ਰਵਾਇਤੀ ਹਥਿਆਰ ਨਾਲ ਨਜ਼ਰ ਆਉਂਦਾ ਹੈ। ਪੁਲਿਸ ਕੋਲ ਇਹ ਵੀ ਜਾਣਕਾਰੀ ਹੈ ਕਿ ਉਹ ਕਈ ਵਾਰ ਸਿੰਘੂ ਬਾਰਡਰ ’ਤੇ ਗਿਆ ਸੀ।

ਪੁਲਿਸ ਅਨੁਸਾਰ ਉਸ ਕੋਲ ਨੀਦਰਲੈਂਡਜ਼ ਦਾ ਪਾਸਪੋਰਟ ਹੈ। ਇਸ ਵੇਲੇ ਉਹ ਇੰਗਲੈਂਡ ਵਿੱਚ ਬਰਮਿੰਘਮ ਵਿਖ਼ੇ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਅਤੇ ‘ਕਨਸਟ੍ਰਕਸ਼ਨ ਲੇਬਰ’ ਵਜੋਂਕੰਮ ਕਰ ਰਿਹਾ ਸੀ।

ਇਹ ਵੀ ਦਾਅਵਾ ਕੀਤਾ ਗਿਆ ਕਿ ਦਿੱਲੀ ਦੇ ਸਵਰੂਪ ਨਗਰ ਦਾ ਰਹਿਣ ਵਾਲਾ ਖ਼ੇਮਪ੍ਰੀਤ ਸਿੰਘ ਵੀ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਸ਼ਾਮਲ ਸੀ ਅਤੇ ਉਸਦੀ ਕਾਰਵਾਈ ਦੀ ਵੀਡੀਓ ਫੁੱਟੇਜ ਪੁਲਿਸ ਕੋਲ ਮੌਜੂਦ ਹੈ ਜਿਸ ਵਿੱਚ ਪੁਲਿਸ ’ਤੇ ਹਮਲਾ ਕਰਦਾ ਨਜ਼ਰ ਆਇਆ ਹੈ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION