39 C
Delhi
Friday, April 26, 2024
spot_img
spot_img

ਰੋਸ਼ਨ ਪ੍ਰਿੰਸ ਦਾ ਨਵਾਂ ਗੀਤ ‘ਗੱਬਰੂ ਕੁਵਾਰਾ’ ਹੋਇਆ ਰਿਲੀਜ਼

ਚੰਡੀਗੜ੍,ਹ 15 ਅਕਤੂਬਰ 2019:

ਰੋਸ਼ਨ ਪ੍ਰਿੰਸ ਉਹਨਾਂ ਪ੍ਰਸਿੱਧ ਕਲਾਕਾਰਾਂ ਵਿੱਚੋਂ ਹਨ ਜਿਹਨਾਂ ਦਾ ਹੋਣਾ ਪੰਜਾਬੀ ਇੰਡਸਟਰੀ ਲਈ ਮਾਣ ਦੀ ਗੱਲ ਹੈ। ਸਮੇਂ ਦੇ ਨਾਲ, ਉਹਨਾਂ ਨੇ ਆਪਣਾ ਹੁਨਰ ਗਾਇਕੀ ਅਤੇ ਅਦਾਕਾਰੀ ਦੋਨਾਂ ਚ ਸਾਬਿਤ ਕੀਤਾ ਹੈ। ਹੁਣ ਇਹ ਗਾਇਕ-ਅਦਾਕਾਰ ਆਪਣੇ ਫੈਨਸ ਲਈ ਇੱਕ ਨਵਾਂ ਗੀਤ ‘ਗੱਬਰੂ ਕੁਵਾਰਾ’ ਲੈ ਕੇ ਆਏ ਹਨ।

ਕਾਬਿਲ ਸਰੂਪਵਾਲੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਦੇਸੀ ਕਰੂ ਨੇ। ਜੇ ਸੀ ਧਨੋਆ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਹ ਗੀਤ ਅਰਸਾਰਾ ਮਿਊਜ਼ਿਕ ਦੇ ਲੇਬਲ ਤੇ ਰਿਲੀਜ਼ ਹੋਇਆ ਹੈ ਜਿਸਨੇ ਗੋਰਿਆਂ ਨੂੰ ਦਫ਼ਾ ਕਰੋ, ਅੰਗਰੇਜ਼ ਅਤੇ ਅਰਦਾਸ ਜਿਹੀਆਂ ਬਲੋਕਬਸਟਰ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਹਨ। ਇਸ ਪੂਰੇ ਪ੍ਰੋਜੈਕਟ ਨੂੰ ਸੁਖਜਿੰਦਰ ਭੱਚੂ ਨੇ ਪ੍ਰੋਡਿਊਸ ਕੀਤਾ ਹੈ।

ਇਸ ਵਾਰ ਪਹਿਲੀ ਵਾਰ ਹੈ, ਕਿ ਪੰਜਾਬੀ ਇੰਡਸਟਰੀ ਦੇ ਬਾਕਮਾਲ ਅਦਾਕਾਰ ਬੀ ਐਨ ਸ਼ਰਮਾ ਨੇ ਇਸ ਵੀਡੀਓ ਚ ਫ਼ੀਚਰ ਕੀਤਾ ਹੈ। ਉਹ ਇਸ ਵੀਡੀਓ ਵਿੱਚ ਰੋਸ਼ਨ ਪ੍ਰਿੰਸ ਨਾਲ ਇੱਕ ਬਹੁਤ ਹੀ ਖਾਸ ਕਿਰਦਾਰ ਚ ਨਜ਼ਰ ਆਏ।

ਇਸ ਗੀਤ ਦੇ ਮੌਕੇ ਤੇ ਰੋਸ਼ਨ ਪ੍ਰਿੰਸ ਨੇ ਕਿਹਾ, “ਇੱਕ ਐਕਟਰ ਅਤੇ ਗਾਇਕ ਹੋਣ ਦੇ ਬਾਵਜੂਦ ਮੈਂ ਇਹ ਕਹਾਂਗੇ ਕਿ ਗਾਇਕੀ ਮੇਰੇ ਚ ਕੁਦਰਤੀ ਹੈ। ਇਹ ਮੇਰਾ ਪਹਿਲਾ ਪਿਆਰ ਹੈ ਅਤੇ ਹਮੇਸ਼ਾ ਰਹੇਗਾ ਵੀ। ਮੈਂ ਆਪਣਾ ਹਰ ਗੀਤ ਬਹੁਤ ਹੀ ਧਿਆਨ ਨਾਲ ਚੁਣਦਾ ਹਾਂ। ਇਸ ਗੀਤ ਦੇ ਬੋਲ ਬਹੁਤ ਹੀ ਦਿਲਚਸਪ ਹਨ। ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਡਾਂਸ ਨੰਬਰ ਹੋਣ ਦੇ ਬਾਵਜੂਦ, ਇਹ ਗੀਤ ਹਰ ਮੌਕੇ ਤੇ ਚਲੇਗਾ। ਇਹ ਮੇਰਾ ਪਹਿਲਾ ਗੀਤ ਹੈ ਅਰਸਾਰਾ ਮਿਊਜ਼ਿਕ ਨਾਲ, ਇਹ ਬਹੁਤ ਹੀ ਜਬਰਦਸਤ ਅਨੁਭਵ ਰਿਹਾ ਇਹਨੇ ਅਨੁਭਵੀ ਲੋਕਾਂ ਨਾਲ ਕਰਨ ਦਾ।

ਗਾਣਾ ਵੇਖੋ

ਗੀਤ ਦੇ ਡਾਇਰੈਕਟਰ ਜੇ ਸੀ ਧਨੋਆ ਨੇ ਕਿਹਾ, “ਮੈਂ ਇਸ ਇੰਡਸਟਰੀ ਚ ਬਹੁਤ ਕਲਾਕਾਰਾਂ ਨਾਲ ਕੰਮ ਕੀਤਾ ਹੈ। ਪਰ ਰੋਸ਼ਨ ਪ੍ਰਿੰਸ ਦੇ ਇਸ ਨਵਾਂ ਸਿੱਖਣ ਦੇ ਹੁਨਰ ਨੇ ਮੈਂਨੂੰ ਬਹੁਤ ਹੀ ਇਮਪ੍ਰੈੱਸ ਕੀਤਾ। ਇਹ ਗੀਤ ਇੱਕ ਡਾਂਸ ਨੰਬਰ ਹੈ ਅਤੇ ਪੂਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਮੈਂਨੂੰ ਉਮੀਦ ਹੈ ਦਰਸ਼ਕ ਸਾਡੀਆਂ ਕੋਸ਼ਿਸ਼ਾਂ ਨੂੰ ਸਰਾਹੁੰਗੇ।

ਇਸ ਗੀਤ ਦੇ ਪ੍ਰੋਡੂਸਰ, ਸੁਖਜਿੰਦਰ ਭੱਚੂ ਨੇ ਕਿਹਾ, “ਇਹਨਾਂ ਦਿਨਾਂ ਚ ਲੋਕ ਵੀਡੀਓ ਤੇ ਜਿਆਦਾ ਧੀਆਂ ਦਿੰਦੇ ਹਨ ਜਿਸ ਨਾਲ ਬੋਲ ਨਜ਼ਰਅੰਦਾਜ਼ ਹੋ ਜਾਂਦੇ ਹਨ। ਪਰ ਸਾਡੀ ਟੀਮ ਨੇ ਕੁਝ ਅਜਿਹਾ ਪੇਸ਼ ਕੀਤਾ ਹੈ ਜੂ ਨਾ ਕਿ ਦੇਖਣ ਚ ਬਾਕਮਾਲ ਹੈ ਪਰ ਸੁਣਨ ਸੀ ਵੀ ਓਹਨਾ ਹੀ ਜਬਰਸਤ। ਰੋਸ਼ਨ ਪ੍ਰਿੰਸ ਇੱਕ ਬਹੁਤ ਹੀ ਜਬਰਦਸਤ ਗਾਇਕ ਹਨ ਅਤੇ ਮੈਂਨੂੰ ਪੂਰੀ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੁਜ ਇਮਪ੍ਰੈੱਸ ਕਰੇਗਾ।

‘ਗੱਬਰੂ ਕੁਵਾਰਾ’ ਪਹਿਲਾਂ ਹੀ ਅਰਸਾਰਾ ਮਿਊਜ਼ਿਕ ਦੇ ਲੇਬਲ ਤੋਂ ਰਿਲੀਜ਼ ਹੋਇਆ ਹੈ 14 ਅਕਤੂਬਰ 2019।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION