27.1 C
Delhi
Friday, May 3, 2024
spot_img
spot_img

ਰੋਮਾਨੀਆ ਵਿੱਚ ਸ਼ੂਟਿੰਗ ਕਰਦੀ ਹਿਮਾਂਸ਼ੀ ਖ਼ੁਰਾਨਾ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ

ਯੈੱਸ ਪੰਜਾਬ
ਮੁੰਬਈ, 25 ਦਸੰਬਰ, 2022:
‘ਬਿੱਗ ਬਾੱਸ 13’ ਨਾਲ ਚਰਚਾ ਵਿੱਚ ਆਈ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ, ਜੋ ਇਸ ਵੇਲੇ ਆਪਣੀ ਪੰਜਾਬੀ ਫ਼ਿਲਮ ‘ਫੱਤੋ ਦੇ ਯਾਰ ਬੜੇ ਨੇ’ ਦੀ ਸ਼ੂਟਿੰਗ ਲਈ ਰੋਮਾਨੀਆ ਗਈ ਹੋਈ ਹੈ, ਦੀ ਤਬੀਅਤ ਵਿਗੜ ਜਾਣ ਦੀ ਖ਼ਬਰ ਹੈ।

‘ਜਿੱਤ ਜਾਂਗੇ ਜਹਾਨ’, ‘ਸਾਡਾ ਹੱਕ’, ‘ਲੈਦਰ ਲਾਈਫ਼’ ਅਤੇ ‘ਅਫ਼ਸਰ’ ਜਿਹੀਆਂ ਫ਼ਿਲਮਾਂ ਵਿੱਚ ਭੂਮਿਕਾ ਨਿਭਾਅ ਚੁੱਕੀ ਹਿਮਾਂਸ਼ੀ ਖ਼ੁਰਾਨਾ ਦੀ ਤਬੀਅਤ ਬਹੁਤ ਹੀ ਠੰਢੇ ਮੌਸਮ ਵਿੱਚ ਬਾਰਿਸ਼ ਦੌਰਾਨ ਸ਼ੂਟਿੰਗ ਕਰਦਿਆਂ ਵਿਗੜੀ।

ਉਸਨੂੰ ਤੇਜ਼ ਬੁਖ਼ਾਰ ਦੀ ਸ਼ਿਕਾਇਤ ਹੋਈ ਅਤੇ ਉਸਦੇ ਨੱਕ ਵਿੱਚੋਂ ਖ਼ੂਨ ਆ ਜਾਣ ’ਤੇ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ੂਟਿੰਗ ਮਨਫ਼ੀ ਸੱਤ ਡਿਗਰੀ ਮੌਸਮ ਵਿੱਚ ਕੀਤੀ ਜਾ ਰਹੀ ਸੀ।

ਹਾਲਾਂਕਿ ਪਹਿਲਾਂ ਤਕਲੀਫ਼ ਆਉਣ ਦੇ ਬਾਵਜੂਦ ਹਿਮਾਂਸ਼ੀ ਖੁਰਾਨਾ ਨੇ ਸ਼ੂਟਿੰਗ ਜਾਰੀ ਰੱਖੀ ਪਰ ਆਖ਼ਿਰ ਉਸਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਨੌਬਤ ਆ ਗਈ।

ਯਾਦ ਰਹੇ ਕਿ ਹਿਮਾਂਸ਼ੀ ਖੁਰਾਨਾ ‘ਬਿੱਗ ਬਾੱਸ’ ਸ਼ੋਅ ਵਿੱਚ ‘ਵਾਈਲਡ ਕਾਰਡ ਐਂਟਰੀ’ ਰਾਹੀਂ ਦਾਖ਼ਲ ਹੋਈ ਸੀ। ਇਸ ਸ਼ੋਅ ਵਿੱਚ ਇਥ ਹੋਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹਿਲਾਂ ਹੀ ਸ਼ਾਮਲ ਸੀ। ਸ਼ੋਅ ਦੌਰਾਨ ਉਸਦੇ ਇਕ ਹੋਰ ਪ੍ਰਤੀਯੋਗੀ ਅਸੀਮ ਰਿਆਜ਼ ਨਾਲ ਚੰਗੇ ਸੰਬੰਧ ਬਣ ਗਏ ਸਨ ਅਤੇ ਉਹ ਹੁਣ ਤਕ ‘ਡੇਟਿੰਗ’ ਕਰ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION