40.1 C
Delhi
Sunday, May 19, 2024
spot_img
spot_img

ਰੁਜ਼ਗਾਰ ਦੇ ਨਾਂਅ ’ਤੇ ਬੇਰੁਜ਼ਗਾਰਾਂ ਨਾਲ ਹੋ ਰਿਹਾ ਹੈ ਭੱਦਾ ਮਜ਼ਾਕ, ‘ਆਪ’ ਦੇ ਦਿਨੇਸ਼ ਚੱਢਾ ਨੇ ਤੱਥਾਂ ਅਤੇ ਅੰਕੜਿਆਂ ਨਾਲ ਖੋਲ੍ਹੀ ਸਰਕਾਰ ਦੀ ਪੋਲ

ਯੈੱਸ ਪੰਜਾਬ
ਚੰਡੀਗੜ, 24 ਸਤੰਬਰ, 2021 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਵੱਲੋਂ ‘ਘਰ ਘਰ ਰੁਜ਼ਗਾਰ’ ਪ੍ਰੋਗਰਾਮ ਰਾਹੀਂ ਸੂਬੇ ਦੇ ਢਾਈ (2.5) ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦੇ ਦਾਅਵੇ ਦੀ ਅੰਕੜੇ ਅਤੇ ਤੱਥ ਪੇਸ਼ ਕਰਦਿਆਂ ਪੂਰੀ ਤਰਾਂ ਹਵਾ ਕੱਢ ਦਿੱਤੀ। ਦੋ

ਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਨਾ ਕੇਵਲ ਪੰਜਾਬ ਦੇ ਬੇਰੁਜ਼ਗਾਰਾਂ ਦਾ ਮਜ਼ਾਕ ਬਣਾ ਰਹੀ ਹੈ, ਸਗੋਂ ਫ਼ਰਜ਼ੀ ਅੰਕੜਿਆਂ ਨਾਲ ਧੋਖਾਧੜੀ ਵੀ ਕਰ ਰਹੀ ਹੈ। ‘ਆਪ’ ਨੇ ਲੰਘੇ ਕੱਲ ਕਪੂਰਥਲਾ ਵਿੱਚ ‘ਘਰ ਘਰ ਰੁਜ਼ਗਾਰ’ ਪ੍ਰੋਗਰਾਮ ਰਾਹੀਂ ‘ਨੌਕਰੀਆਂ’ ਵੰਡ ਕੇ ਆਏ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਕੈਪਟਨ ਅਮਰਿੰਦਰ ਸਿੰਘ ਵਾਲੇ ਰਾਹ ‘ਤੇ ਤੁਰਨ ਦਾ ਦੋਸ਼ ਲਾਇਆ।

ਸ਼ੁੱਕਰਵਾਰ ਨੂੰ ਇੱਥੇ ਪਾਰਟੀ ਮੁੱਖ ਦਫ਼ਤਰ ‘ਤੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਆਰ.ਟੀ.ਆਈ ਕਾਰਕੁੰਨ ਅਤੇ ਪਾਰਟੀ ਦੇ ਬੁਲਾਰੇ ਐਡਵੋਕੇਟ ਦਿਨੇਸ਼ ਚੱਢਾ, ਨੀਲ ਗਰਗ ਅਤੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਮੁੱਖ ਮੰਤਰੀ ਚੰਨੀ ਨੇ ਕਪੂਰਥਲਾ ਵਿੱਚ ਨੌਕਰੀਆਂ ਦੇ ਪੱਤਰ ਵੰਡੇ ਹਨ, ਪਰ ਇਨਾਂ ਨੌਕਰੀਆਂ ਦੇ ਨਾਂਅ ‘ਤੇ ਨੌਜਵਾਨਾਂ ਨਾਲ ਇਹ ਭੱਦਾ ਮਜ਼ਾਕ ਕੀਤਾ ਗਿਆ ਹੈ।

ਇਨਾਂ ਨੌਕਰੀਆਂ ਵਿੱਚ 30 ਹਜ਼ਾਰ ਬੀਮਾ ਏਜੰਟ, 50 ਹਜ਼ਾਰ ਵਿਕਰੇਤਾ, 5 ਹਜ਼ਾਰ ਡਿਲਿਵਰੀ ਬੁਆਏ (ਜਾਬ ਫਾਰਮ ਭਰਨਾ), 5 ਹਜ਼ਾਰ ਡਾਟਾ ਐਂਟਰੀ ਓਪਰੇਟਰ, 6 ਹਜ਼ਾਰ ਟੈਲੀਕਾਲਰ, 9 ਹਜ਼ਾਰ ਸੁਰੱਖਿਆ ਗਾਰਡ ਅਤੇ 10 ਹਜ਼ਾਰ ਅਹੁਦਿਆਂ ਲਈ ਪੇਂਟਰ, ਵੈਲਡਰ, ਗਾਰਡਨਰ, ਚੌਕੀਦਾਰ ਅਤੇ ਇਸੇ ਤਰਾਂ ਦੀਆਂ ਹੋਰ ਨੌਕਰੀਆਂ ਸ਼ਾਮਲ ਹਨ। ਉਨਾਂ ਕਿਹਾ ਇਸ ਤਰਾਂ ਦੀਆਂ ਨੌਕਰੀਆਂ ਲਈ ਪੰਜਾਬ ਦੇ ਨੌਜਵਾਨਾਂ ਕੋਲ ਆਪਣੇ ਪੱਧਰ ‘ਤੇ ਹੀ ਕੋਈ ਘਾਟ ਨਹੀਂ ਹੈ, ਤਾਂ ਸਰਕਾਰ ਨੇ ਕੀ ਰਾਹਤ ਪ੍ਰਦਾਨ ਕੀਤੀ ਹੈ?

ਉਨਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਘਰ-ਘਰ ਰੋਜ਼ਗਾਰ ਦੇ ਤਹਿਤ 50 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ 2.5 ਲੱਖ ਰੋਜ਼ਗਾਰ ਦੇਣ ਦਾ ਦਾਅਵਾ ਵੀ ਠੀਕ ਨਹੀਂ ਹੈ । ਇਸ ਵਿੱਚ ਡੇਢ ਲੱਖ ਨੌਕਰੀਆਂ ਤਾਂ ਮਜ਼ਦੂਰੀ ਦੇ ਕੰਮ ਦੀਆਂ ਹਨ। ਇਹਨਾਂ ਵਿੱਚ ਮਕੈਨਿਕ, ਸਫ਼ਾਈ ਕਰਮੀਂ, ਹੈਲਪਰ, ਘਰੇਲੂ ਨੌਕਰ, ਚੌਕੀਦਾਰ, ਵਾਸ਼ਮੇਨ (ਕਾਰ ਧੋਣੇ ਲਈ) ਸਮੇਤ ਇਸ ਪ੍ਰਕਾਰ ਦੀ ਹੋਰ ਨੌਕਰੀਆਂ ਸ਼ਾਮਲ ਹਨ ।

ਦਿਨੇਸ਼ ਚੱਢਾ ਨੇ ਦਲੀਲ ਦਿੱਤੀ ਕਿ ਜਦੋਂ ਕਾਂਗਰਸ ਸਰਕਾਰ ਆਪਣੇ ਵਿਧਾਇਕਾਂ, ਮੰਤਰੀਆਂ ਅਤੇ ਹੋਰ ਆਗੂਆਂ ਦੇ ਬੇਟੇ- ਬੇਟੀਆਂ ਅਤੇ ਦਾਮਾਦਾਂ ਨੂੰ ਤਹਿਸੀਲਦਾਰ, ਐਕਸਾਈਜ਼ ਇੰਸਪੈਕਟਰ ਅਤੇ ਹੋਰ ਅਹੁਦਿਆਂ ਉੱਤੇ ਵਿਸ਼ੇਸ਼ ਤਰਸ ਦੇ ਆਧਾਰ ਉੱਤੇ ਬਿਠਾ ਰਹੀ ਹੈ ਤਾਂ ਫਿਰ ਆਮ ਘਰਾਂ ਦੇ ਨੌਜਵਾਨਾਂ ਨਾਲ ਮਜ਼ਾਕ ਕਿਉਂ ਕੀਤਾ ਜਾ ਰਿਹਾ ਹੈ ?

ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਦੇ ਸਰਕਾਰੀ ਪੋਰਟਲ ਅਤੇ ਵੈੱਬਸਾਈਟ ‘ਤੇ ਰੋਜ਼ਗਾਰ ਨਾਲ ਸੰਬੰਧਿਤ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ, ਸਬੂਤਾਂ ਨਾਲ ਸਰਕਾਰ ਦੀ ਪੋਲ ਖੋਲਦੀਆਂ। ਇਨਾਂ ਨੌਕਰੀਆਂ ਲਈ ਨੌਜਵਾਨਾਂ ਨੂੰ ਦੱਸੀਆਂ ਨੌਕਰੀਆਂ ਫ਼ਿਰੋਜ਼ਪੁਰ ਦੇ ਹੋਟਲ ਰਾਇਲ ਪਲਾਜ਼ਾ ਅਤੇ ਵੱਖ ਵੱਖ ਬਿਊਟੀ ਪਾਰਲਰ ਵਿੱਚ ਲੋਕਾਂ ਦੀ ਜ਼ਰੂਰਤ ਹੋਣ ਦੀ ਜਾਣਕਾਰੀ ਸ਼ਾਮਲ ਹੈ।

ਫਗਵਾੜਾ ਦੀ ‘ਕੁਲਥਮ’ ਹੱਟੀ ਵਿੱਚ ਝਾੜੂ ਲਾਉਣ ਵਾਲੇ ਦੀ ਜ਼ਰੂਰਤ ਹੋਣ ਦੀ ਨੌਕਰੀ ਵੀ ਸ਼ਾਮਲ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਦੀ ਵੈੱਬਸਾਈਟ ‘ਤੇ ਵੱਖ ਵੱਖ ਫ਼ਰਮਾਂ ਤੋਂ ਇਲਾਵਾ ਵਿਅਕਤੀਗਤ ਨਾਂਅ ਵੀ ਪੇਸ਼ ਹੈ। ਇਨਾਂ ਵਿੱਚ ਗਰੈਜੂਏਟ ਹੋਣ ਦੀ ਸ਼ਰਤ ਨਾਲ ਰਾਘਵ ਭੱਲਾ ਅਤੇ ਬੌਬੀ ਨੂੰ ਦੋ ਕਲਰਕਾਂ ਦੀ ਲੋੜ ਦੱਸੀ ਗਈ ਹੈ। ਗਰੈਜੂਏਟ ਦੀ ਸ਼ਰਤ ਦੇ ਨਾਲ ਹੀ ਖ਼ਾਨਸਾਮੇ ਦੀ ਨੌਕਰੀ ਵੀ ਸ਼ਾਮਲ ਹੈ।

ਦਿਨੇਸ਼ ਚੱਢਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਨੌਕਰੀਆਂ ਦੀ ਸੰਖਿਆ ਪੰਜਾਬ ਸਰਕਾਰ ਨੇ ਆਪਣੀ ਵੈੱਬਸਾਈਟ ਅਤੇ ਪੋਰਟਲ ਉੱਤੇ ਜਾਰੀ ਕੀਤਾ ਹੈ ਤਾਂ ਨੌਕਰੀਆਂ ਹਾਸਿਲ ਕਰਨ ਵਾਲੇ ਨੌਜਵਾਨਾਂ ਦੇ ਨਾਮ-ਪਤਾ ਵੀ ਵੈੱਬਸਾਈਟ ਉੱਤੇ ਅੱਪਲੋਡ ਕੀਤੇ ਜਾਵੇ ।

ਦਿਨੇਸ਼ ਚੱਢਾ ਨੇ ਜਾਲੀ ਆਂਕੜੇ ਤਿਆਰ ਕਰਨ ਵਾਲਿਆਂ ਉੱਤੇ ਕਾਰਵਾਈ ਕਰਨ ਅਤੇ ਰੋਜ਼ਗਾਰ ਨੀਤੀ ਨੂੰ ਨੌਜਵਾਨਾਂ ਨਾਲ ਸਾਂਝੀ ਕਰਨ ਦੀ ਮੰਗ ਕੀਤੀ। ਉਨਾਂ ਨੇ ਕਿਹਾ ਕਿ ਚੰਨੀ ਵੱਲੋਂ ਕੁੱਝ ਭਲਾਈ ਕਰਨ ਦੀ ਉਮੀਦ ਸੀ, ਪਰੰਤੂ ਉਨਾਂ ਨੇ ਕਪੂਰਥਲਾ ਵਿੱਚ ਰੋਜ਼ਗਾਰ ਦੇਣ ਦਾ ਡਰਾਮਾ ਕਰਕੇ ਆਪਣੇ ਨਾਪਾਕ ਮਨਸੂਬੇ ਸਪਸ਼ਟ ਕਰ ਦਿੱਤੇ ਹਨ ।

ਕਾਂਗਰਸ ਨੇ ਪੰਜਾਬ ਵਿਚ 50 ਲੱਖ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਸੀ, ਪਰੰਤੂ ਬੀਤੇ ਦਿਨਾਂ ਦੌਰਾਨ ਮੁੱਖ ਮੰਤਰੀ ਚੰਨੀ ਨੇ ਇਸ ਅੰਕੜੇ ਦੇ ਦਾਅਵੇ ਅਤੇ ਗਰਿਮਾ ਨੂੰ ਸਿਰਫ਼ ਇੱਕ ਲੱਖ ਨੌਕਰੀ ਦੇਣ ਦੀ ਖੋਖਲੀ ਘੋਸ਼ਣਾ ਕਰਕੇ ਨੌਜਵਾਨਾਂ ਦਾ ਭਰੋਸਾ ਗੁਆ ਲਿਆ।

ਦਿਨੇਸ਼ ਚੱਢਾ ਨੇ ਕਿਹਾ ਕਿ ਸਾਲ 2022 ਵਿੱਚ ‘ਆਪ’ ਦੀ ਸਰਕਾਰ ਬਣੇਗੀ ਤਾਂ ਪਾਰਟੀ ਰੋਜ਼ਗਾਰ ਪੈਦਾ ਕਰਨ ਲਈ ਨੌਜਵਾਨਾਂ ਨਾਲ ਚਰਚਾ ਕਰੇਗੀ ਅਤੇ ਇੱਕ ਵਿਆਪਕ ਰੋਡ ਮੈਪ ਤਿਆਰ ਕਰੇਗੀ ।

ਚੱਢਾ ਨੇ ਪੰਜਾਬ ਵਿੱਚ ਸਾਰੇ ਕਮਾਈ ਦੇ ਸੰਸਾਧਨਾਂ ‘ਤੇ ਆਗੂਆਂ ਅਤੇ ਮੰਤਰੀਆਂ ਦਾ ਕਬਜ਼ਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੋਜ਼ਗਾਰ ਪੈਦਾ ਕਰਨ ਲਈ ਸਭ ਤੋਂ ਪਹਿਲਾਂ ਮਾਫੀਆ ਰਾਜ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ‘ਆਪ’ ਦੀ ਸਰਕਾਰ ਬਣਨ ਉੱਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION