36.7 C
Delhi
Friday, April 26, 2024
spot_img
spot_img

ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਦੀ ਭੁੱਖ-ਹੜਤਾਲ ਪੰਜਵੇਂ ਦਿਨ ਵੀ ਜਾਰੀ

ਯੈੱਸ ਪੰਜਾਬ
ਨਵੰਬਰ 1, 2021 –
ਸੂਬਾ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੁਲਰ ਕਰਾਉਂਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਦੀ ਭੁੱਖ-ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਐੱਨ.ਆਰ.ਐੱਚ.ਐੱਮ. ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਫਿਲਹਾਲ ਬੜੇ ਹੀ ਸ਼ਾਂਤਮਈ ਢੰਗ ਨਾਲ ਰੋਸ-ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ ਸੂਬਾ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸਮੂਹ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਵੱਲੋਂ 4 ਨਵੰਬਰ ਨੂੰ ਇੱਥੇ ਹੀ ਕਾਲੀ ਦੀਵਾਲੀ ਮਨਾਈ ਜਾਵੇਗੀ ਅਤੇ ਇਸ ਤੋਂ ਬਾਅਦ ਸੰਘਰਸ਼ ਨੂੰ ਤਿੱਖਾ ਰੂਪ ਦਿੰਦੇ ਹੋਏ ਮੁਕੰਮਲ ਕੰਮ ਬੰਦ ਕਰਕੇ ਪੂਰੇ ਸੂਬੇ ਵਿੱਚ ਧਰਨੇ-ਰੈਲੀਆਂ ਦੀ ਮੁਹਿੰਮ ਸ਼ੁਰੂ ਕਰਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਜਾਵੇਗਾ। ਜੇਕਰ ਫਿਰ ਵੀ ਸਰਕਾਰ ਨੂੰ ਚੇਤ ਨਹੀਂ ਆਉਂਦੀ ਤਾਂ ਮੁਲਾਜ਼ਮਾਂ ਦੇ ਇਸ ਸੰਘਰਸ਼ ਨਾਲ ਸੂਬੇ ਦੇ ਆਮ ਲੋਕਾਂ ਨੂੰ ਵੀ ਜੋੜਿਆ ਜਾਵੇਗਾ ਤਾਂ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਆਮ ਜਨਤਾ ਨੂੰ ਵੀ ਜਾਣੂ ਕਰਵਾਰਿਆ ਜਾ ਸਕੇ। ਐਸੋਸੀਏਸ਼ਨ ਦੀ ਸੂਬਾ ਕਮੇਟੀ ਮੈਂਬਰ ਅਤੇ ਸਟਾਫ਼ ਨਰਸ ਆਗੂ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਮੁਲਾਜ਼ਮਾਂ ਨੇ ਮੁੱਖ-ਮੰਤਰੀ ਦੇ ਓ.ਐਸ.ਡੀ. ਅਤੇ ਸੀਨੀਅਰ ਮੈਡੀਕਲ ਅਫ਼ਸਰ ਸਿਨਲ ਹਸਪਤਾਲ ਖਰੜ ਡਾ. ਮਨੋਹਰ ਸਿੰਘ ਨੂੰ ਮੁੱਖ-ਮੰਤਰੀ ਦੇ ਨਾਂ ਤੇ ਆਪਣਾ ਮੰਗ ਪੱਤਰ ਦਿੱਤਾ। ਜਸਵਿੰਦਰ ਕੌਰ ਨੇ ਇਸ ਦੌਰਾਨ ਕਿਹਾ ਕਿ ਸਰਕਾਰ ਅੱਗੇ ਤੋਂ ਅੱਗੇ ਮੀਟਿੰਗਾਂ ਦਾ ਟਾਈਮ ਪਾ ਕੇ ਮੁਲਾਜ਼ਮਾਂ ਨੂੰ ਸਿਰਫ਼ ਮੂਰਖ ਬਣਾ ਰਹੀ ਹੈ ਅਤੇ ਉਹਨਾਂ ਦੇ ਸੰਘਰਸ਼ ਦੀ ਅੱਗ ਨੂੰ ਠੰਡਾ ਕਰਣ ਦੀ ਕੋਸ਼ਿਸ਼ ਕਰ ਰਹੀ ਹੈ। ਡਾ.ਰਾਣਾ ਨੇ ਕਿਹਾ ਕਿ ਸਰਕਾਰ ਇਸ ਗਲਤਫਹਿਮੀ ਵਿੱਚ ਨਾ ਰਹੇ ਕਿਉਂਕਿ ਮੁਲਾਜ਼ਮ ਸਰਕਾਰ ਦਾ ਇਹ ਨਾਟਕ ਪਹਿਲਾਂ ਵੀ ਕਈ ਵਾਰ ਦੇਖ ਚੁੱਕੇ ਹਨ। ਜੇਕਰ ਸਰਕਾਰ ਮੁਲਾਜ਼ਮਾਂ ਅਤੇ ਆਮ ਜਨਤਾ ਦਾ ਹਿੱਤ ਚਾਹੁੰਦੀ ਹੈ ਤਾਂ ਮੁੱਖ-ਮੰਤਰੀ ਜੀ ਤੁਰੰਤ ਪੈਨਲ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਠੋਸ ਹੱਲ ਕਰਨ। ਇਸ ਦੌਰਾਨ ਰਵੀ ਕੁਮਾਰ, ਯੁਧਵੀਰ ਸਿੰਘ, ਡਾ. ਵਿਮੁਕਤ ਸ਼ਰਮਾ, ਹਰਵਿੰਦਰ ਕੌਰ ਅਤੇ ਅੰਜਨਾ ਕੁਮਾਰੀ ਭੁੱਖ-ਹੜਤਾਲ ਤੇ ਬੈਠੇ।

 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION