27.1 C
Delhi
Friday, May 3, 2024
spot_img
spot_img

ਰਾਧਾ ਸੁਆਮੀ ਡੇਰਾ ਮੁਖ਼ੀ ਗੁਰਿੰਦਰ ਸਿੰਘ ਢਿੱਲੋ, ਦੋ ਬੇਟਿਆਂ ਨੂੰ ਦਿੱਲੀ ਪੁਲਿਸ ਦਾ ਨੋਟਿਸ – ਪੜ੍ਹੋ ਕਿਸਦੀ ਸ਼ਿਕਾਇਤ ਤੇ ਕੀ ਹਨ ਦੋਸ਼?

ਯੈੱਸ ਪੰਜਾਬ
ਨਵੀਂ ਦਿੱਲੀ, 3 ਸਤੰਬਰ, 2020:
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਵੱਲੋਂ ਨੋਟਿਸ ਦੇ ਕੇ 2000 ਕਰੋੜ ਰੁਪਏ ਦੇ ਰੈਲੀਗੇਅਰ ਫ਼ਿਨਵੈਸਟ ਫ਼ਰਾਡ ਮਾਮਲੇ ਵਿੱਚ ਪੇਸ਼ ਹੋਣ ਅਤੇ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ।

ਇਹ ਨੋਟਿਸ ਰੈਲੀਗੇਅਰ ਫ਼ਿਨਵੈਸਟ ਲਿਮਟਿਡ ਵੱਲੋਂ ਦਾਇਰ ਕੀਤੀ ਗਈ ਇਕ ਸ਼ਿਕਾਇਤ ਦੇ ਆਧਾਰ ’ਤੇ ਦਰਜ ਹੋਈ ਐਫ.ਆਈ.ਆਰ. ਦੇ ਸੰਬੰਧ ਵਿੱਚ ਦਿੱਤਾ ਗਿਆ ਹੈ।

ਰੈਨਬੈਕਸੀ ਦੇ ਸਾਬਕਾ ਮਾਲਕ ਅਤੇ ਰੈਲੀਗੇਅਰ ਐਂਟਰਪ੍ਰਾਈਜ਼ਿਜ਼ ਦੇ ਪ੍ਰਮੋਟਰ ਭਰਾਵਾਂ ਮਲਵਿੰਦਰ ਮੋਹਨ ਸਿੰਘ ਅਤੇ ਸ਼ਿਵਿੰਦਰ ਮੋਹਨ ਸਿੰਘ ਦੀ ਸ਼ਮੂਲੀਅਤ ਵਾਲੇ ਇਸ ਚਰਚਿਤ ਮਾਮਲੇ ਵਿੱਚ ਮਲਵਿੰਦਰ ਸਿੰਘ ਮੋਹਨ ਵੱਲੋਂ ਹੁਣੇ ਜਿਹੇ ਦਿੱਲੀ ਹਾਈਕੋਰਟ ਵਿੱਚ ਪੇਸ਼ ਕੀਤੇ ਇਕ ਹਲਫ਼ੀਆ ਬਿਆਨ ਵਿੱਚ ਡੇਰਾ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਕੁਝ ਸ਼ੈਲ ਕੰਪਨੀਆਂ ਬਣਾ ਕੇ ਰਕਮਾਂ ਕਢਾ ਲਈਆਂ ਸਨ ਅਤੇ ਇਹ ਕੰਪਨੀਆਂ ਹੀ ਇਸੇ ਮਕਸਦ ਨਾਲ ਬਣਾਈਆਂ ਗਈਆਂ ਸਨ।

ਆਪਣੇ ਹਲਫ਼ੀਆ ਬਿਆਨ ਵਿੱਚ ਮਲਵਿੰਦਰ ਮੋਹਨ ਸਿੰਘ, ਜੋ ਇਸ ਮਾਮਲੇ ਵਿੱਚ ਫੰਡਾਂ ਦੇ ਘਪਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਨੇ ਰਾਧਾ ਸੁਆਮੀ ਡੇਰਾ ਮੁਖ਼ੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ’ਤੇ 1472.72 ਕਰੋੜ ਰੁਪਏ ਦੇ ਫ਼ਡਾਂ ਦਾ ਹੇਰ ਫ਼ੇਰ ਕਰ ਜਾਣ ਦਾ ਦੋਸ਼ ਲਗਾਇਆ ਹੈ।

ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਰੈਲੀਗੇਅਰ ਨਾਲ ਸੰਬੰਧਤ ਐਫ.ਆਈ.ਆਰ. ਵਿੱਚ ਲਗਾਏ ਦੋਸ਼ਾਂ ਅਤੇ ਮਲਵਿੰਦਰ ਮੋਹਨ ਸਿੰਘ ਵੱਲੋਂ ਆਪਣੇ ਹਲਫ਼ੀਆ ਬਿਆਨ ਵਿੱਚ ਲਾਏ ਦੋਸ਼ਾਂ ਦੀ ਰੌਸ਼ਨੀ ਵਿੱਚ ਹੀ ਡੇਰਾ ਮੁਖ਼ੀ ਅਤੇ ਉਨ੍ਹਾਂ ਦੇ ਦੋ ਬੇਟਿਆਂ ਨੂੰ ਇਸ ਕੇਸ ਦੀ ਪੜਤਾਲ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਦਿੱਤਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION