32.8 C
Delhi
Friday, May 3, 2024
spot_img
spot_img

ਰਾਜੇਸ਼ ਗੁਪਤਾ ਨੇ ਸੰਭਾਲਿਆ ਚੇਅਰਮੈਨ ਮਾਰਕਿਟ ਕਮੇਟੀ ਦਾ ਚਾਰਜ

ਹੁਸ਼ਿਆਰਪੁਰ, 2 ਜੂਨ, 2020 –
ਪੰਜਾਬ ਸਰਕਾਰ ਵਲੋਂ ਸ਼੍ਰੀ ਰਾਜੇਸ਼ ਗੁਪਤਾ ਨੂੰ ਮਾਰਕਿਟ ਕਮੇਟੀ ਹੁਸ਼ਿਆਰਪੁਰ ਦਾ ਚੇਅਰਮੈਨ ਅਤੇ ਸ਼੍ਰੀ ਬਲਦੇਵ ਸਿੰਘ ਨਸਰਾਲਾ ਨੂੰ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਅੱਜ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ਹਲਕਾ ਚੱਬੇਵਾਲ ਡਾ. ਰਾਜ ਕੁਮਾਰ, ਵਿਧਾਇਕ ਹਲਕਾ ਸ਼ਾਮਚੁਰਾਸੀ ਸ਼੍ਰੀ ਪਵਨ ਆਦੀਆ, ਵਿਧਾਇਕ ਹਲਕਾ ਦਸੂਹਾ ਸ਼੍ਰੀ ਅਰੁਣ ਡੋਗਰਾ ਦੀ ਹਾਜਰੀ ਵਿੱਚ ਸ਼੍ਰੀ ਰਾਜੇਸ਼ ਗੁਪਤਾ ਵਲੋਂ ਬਤੌਰ ਚੇਅਰਮੈਨ ਅਤੇ ਸ਼੍ਰੀ ਬਲਦੇਵ ਸਿੰਘ ਵਲੋਂ ਵਾਇਸ ਚੇਅਰਮੈਨ ਵਜੋਂ ਚਾਰਜ ਸੰਭਾਲਿਆ ਗਿਆ।

ਸ਼੍ਰੀ ਰਾਜੇਸ਼ ਗੁਪਤਾ ਨੇ ਕਿਹਾ ਕਿ ਉਹ ਮਾਰਕਿਟ ਫੀਸ ਵਧਾਉਣ ਅਤੇ ਮੰਡੀਆਂ ਦੇ ਵਿਕਾਸ ਦੇ ਕੰਮ ਕਰਾਉਣ ਨੂੰ ਤਰਜੀਹ ਦੇਣਗੇ ਅਤੇ ਹਰੇਕ ਵਰਗ ਆੜਤੀਆਂ ਅਤੇ ਕਿਸਾਨਾਂ ਨਾਲ ਮਿਲ ਕੇ ਇਕ ਟੀਮ ਦੀ ਤਰਾਂ ਕੰਮ ਕਰਨਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਬਜ਼ੀ ਮੰਡੀ ਐਸੋਸੀਏਸ਼ਨ ਸ਼੍ਰੀ ਕੁਲਵੰਤ ਸਿੰਘ, ਪ੍ਰਧਾਨ ਦਾਣਾ ਮੰਡੀ ਐਸੋਸੀਏਸ਼ਨ ਸ਼੍ਰੀ ਸੁਧੀਰ ਸੂਦ, ਸ਼੍ਰੀ ਰਿਕਲ ਬਾਂਸਲ, ਸ਼੍ਰੀ ਪ੍ਰਿੰਸ, ਸ਼੍ਰੀ ਤਰਸੇਮ ਲਾਲ ਮੋਦਗਿੱਲ, ਸ਼੍ਰੀ ਰਜਿੰਦਰ ਸਿਘ ਲੇਖਾਕਾਰ ਮਾਰਕਿਟ ਕਮੇਟੀ ਹਾਜ਼ਰ ਸਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION