ਯੈੱਸ ਪੰਜਾਬ
ਪਟਿਆਲਾ, 15 ਜੁਲਾਈ, 2022:
ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਇਕ ਰੇਡੀਉਗ੍ਰਾਫ਼ਰ ਆਰਤੀ ਨੇ ਸ਼ੁੱਕਰਵਾਰ ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ।
ਗੁਰਦਾਸਪੁਰ ਵਿੱਚ ਧਾਰੀਵਾਲ ਦੀ ਰਹਿਣ ਵਾਲੀ ਆਰਤੀ ਦਾ ਪਤੀ ਨਿਊਜ਼ੀਲੈਂਡ ਵਿੱਚ ਰਹਿੰਦਾ ਹੈ ਅਤੇ ਉਸਦੀ ਆਪਣੇ ਪਤੀ ਨਾਲ ਅਣਬਣ ਚੱਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਤਲਾਕ ਦਾ ਮਾਮਲਾ ਚੱਲ ਰਿਹਾ ਹੈ।
ਆਰਤੀ ਬੀਤੇ ਦਿਨੀਂ ਹੀ ਆਪਣੇ ਘਰ ਤੋਂ ਵਾਪਸ ਹੋਸਟਲ ਪਰਤੀ ਸੀ ਅਤੇ ਅੱਜ ਸਵੇਰੇ ਉਸਨੂੰ ਹੋਸਟਲ ਦੇ ਆਪਣੇ ਕਮਰਾ ਨੰਬਰ 10 ਵਿੱਚ ਪੱਖੇ ਨਾਲ ਲਟਕਦੇ ਪਾਇਆ ਗਿਆ।
ਸੂਚਨਾ ਦਿੱਤੇ ਜਾਣ ’ਤੇ ਪੁਲਿਸ ਸਟੇਸ਼ਨ ਮਾਡਲ ਟਾਊਨ ਦੇ ਐਸ.ਐਚ.ਉ.ਐਸ. ਆਈ.ਜਰਨੈਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਰਜਿੰਦਰਾ ਹਸਪਤਾਲ ਦੀ ‘ਮੋਰਚੂਰੀ’ ਵਿੱਚ ਰਖ਼ਵਾਇਆ ਗਿਆ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਮੌਕੇ ਤੋਂ ਕੋਈ ‘ਸੁਸਾਈਡ ਨੋਟ’ ਬਰਾਮਦ ਨਹੀਂ ਹੋਇਆ ਹੈ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ