40.6 C
Delhi
Monday, May 20, 2024
spot_img
spot_img

ਯੂ ਟਿਊਬ ਵੱਲੋਂ ਕਿਸਾਨ ਅੰਦੋਲਨ ਨਾਲ ਜੁੜੇ ਗ਼ੀਤਾਂ ਖਿਲਾਫ਼ ਕਾਰਵਾਈ: ਕੰਵਰ ਗਰੇਵਾਲ ਅਤੇ ਹਿੰਮਤ ਸੰਧੂ ਦੇ ਮਕਬੂਲ ਗ਼ੀਤ ‘ਬਲਾਕ’

ਯੈੱਸ ਪੰਜਾਬ
ਨਵੀਂ ਦਿੱਲੀ, 10 ਫ਼ਰਵਰੀ, 2021:
ਯੂ ਟਿਊਬ ਨੇ ਮੰਗਲਵਾਰ ਨੂੰ ਕਿਸਾਨ ਅੰਦੋਲਨ ਨਾਲ ਜੁੜੇ ਕੁਝ ਗ਼ੀਤਾਂ ਖਿਲਾਫ਼ ਕਾਰਵਾਈ ਕੀਤੀ ਹੈ।

ਇਸ ਅਧੀਨ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਕਿਸਾਨੀ ਅੰਦੋਲਨ ਨਾਲ ਜੁੜੇ ਮਕਬੂਲ ਗ਼ੀਤ ‘ਐਲਾਨ’ ਅਤੇ ਹਿੰਮਤ ਸੰਧੂ ਦੇ ਗ਼ੀਤ ‘ਅਸੀਂ ਵੱਡਾਂਗੇ’ ਅਤੇ ‘ਖ਼ਾੜਕੂ’ ਅਤੇ ਕੁਰਾਲਾ ਮਾਨ ਦੇ ‘ਵੈਪਨ ਸ਼ੋਲਡਰ’ ਬਲਾਕ ਕੀਤੇ ਗਏ ਹਨ।

ਬਲਾਕ ਕੀਤੇ ਗਏ ਗ਼ੀਤਾਂ ’ਤੇ ਯੂ ਟਿਊਬ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ‘ਕੰਟੈਟ’ ਹੁਣ ਮੌਜੂਦ ਨਹੀਂ ਹੈ ਕਿਉਂਕਿ ਇਸ ਖਿਲਾਫ਼ ਸਰਕਾਰ ਵੱਲੋਂ ‘ਲੀਗਲ ਕੰਪਲੇਂਟ’ ਆਈ ਹੈ।

ਪਰ ਉਕਤ ਕਾਰਵਾਈ ਦੇ ਖਿਲਾਫ਼ ਗੱਲ ਆਪਣੇ ਹੱਥ ਲੈਂਦਿਆਂ ਉਕਤ ਗਾਇਕਾਂ ਦੇ ਉਕਤ ਗ਼ੀਤ ਵੱਖ ਵੱਖ ਹੋਰ ਚੈਨਲਾਂ ’ਤੇ ਅਪਲੋਡ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਗਾਇਕ, ਅਦਾਕਾਰ, ਕਵੀ ਅਤੇ ਵੱਖ ਵੱਖ ਕਿੱਤਿਆਂ ਅਤੇ ਕਲਾਵਾਂ ਨਾਲ ਜੁੜੇ ਲੋਕ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਨਿੱਤਰੇ ਹਨ ਅਤੇ ਉਨ੍ਹਾਂ ਨੇ ਵੀਡੀਓ ਗ਼ੀਤਾਂ ਅਤੇ ਟਿੱਪਣੀਆਂ ਦੇ ਵੀਡੀਓ ਕਿਸਾਨਾਂ ਦੇ ਹੱਕ ਵਿੱਚ ਪੋਸਟ ਕੀਤੇ ਹਨ।

ਹਾਲਾਂਕਿ ਜ਼ਿਆਦਾ ਗ਼ੀਤ ਕਾਫ਼ੀ ਦੇਰ ਤੋਂ ਯੂ ਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ’ਤੇ ਚੱਲ ਰਹੇ ਹਨ ਪਰ ਹੁਣ ਸਰਕਾਰ ਕੇਵਲ ਯੂ ਟਿਊਬ ’ਤੇ ਹੀ ਨਹੀਂ, ਟਵਿੱਟਰ ਅਤੇ ਹੋਰਨਾਂ ਪਾਸਿਆਂ ’ਤੇ ਵੀ ਕਿਸਾਨ ਸੰਘਰਸ਼ ਨਾਲ ਜੁੜੀਆਂ ਪੋਸਟਾਂ ਦੇ ਖਿਲਾਫ਼ ਕਾਰਵਾਈ ਲਈ ਚਾਰਾਜੋਈ ਕਰ ਰਹੀ ਹੈ।

ਇਸੇ ਸੰਦਰਭ ਵਿੱਚ ਟਵਿੱਟਰ ਨੂੰ ਵੀ 1178 ਅਕਾਊਂਟ ਬੰਦ ਕਰਨਲਈ ਕਿਹਾ ਹੈ। ਇਸ ਸੰਬੰਧ ਵਿੱਚ ਸਰਕਾਰ ਨੇ ਟਵਿੱਟਰ ਨੂੰ 3 ਨੋਟਿਸ ਦਿੱਤੇ ਹਨ। ਇਸ ਤੋਂ ਇਲਾਵਾ 257 ਅਕਾਊਂਟ ਵੱਖਰੇ ਤੌਰ ’ਤੇ ਬੰਦ ਕਰਵਾਏ ਗਏ ਹਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION