26.1 C
Delhi
Friday, April 26, 2024
spot_img
spot_img

ਮੋਹਾਲੀ ਵਿੱਚ 3 ਵਿਅਕਤੀਆਂ ਨੂੰ ਕਾਰ ਹੇਠ ਕੁਚਲਣ ਅਤੇ 3 ਹੋਰ ਨੂੰ ਗੰਭੀਰ ਜ਼ਖਮੀ ਵਾਲਾ 18 ਸਾਲਾ ਮਰਸੀਡੀਜ਼ ਚਾਲਕ ਗਿ੍ਰਫਤਾਰ

ਯੈੱਸ ਪੰਜਾਬ
ਐਸ.ਏ.ਐਸ.ਨਗਰ/ਚੰਡੀਗੜ, ਮਾਰਚ 21, 2021:
ਪੰਜਾਬ ਪੁਲਿਸ ਵਲੋਂ ਸ਼ਨੀਵਾਰ ਦੀ ਸਵੇਰ ਐਸ.ਏ.ਐਸ.ਨਗਰ ਵਿਖੇ ਰਾਧਾ ਸੁਆਮੀ ਚੌਕ ਨੇੜੇ ਆਪਣੀ ਤੇਜ਼ ਰਫਤਾਰ ਮਰਸੀਡੀਜ਼ ਕਾਰ ਨਾਲ ਤਿੰਨ ਵਿਅਕਤੀਆਂ ਨੂੰ ਕੁਚਲਣ ਅਤੇ 3 ਹੋਰਨਾਂ ਨੂੰ ਗੰਭੀਰ ਜ਼ਖਮੀ ਵਾਲਾ ਦੇ ਦੋਸ਼ ਵਿੱਚ 18 ਸਾਲਾ ਲੜਕੇ ਨੂੰ ਬੀਤੀ ਰਾਤ ਗਿ੍ਰਫਤਾਰ ਕੀਤਾ ਹੈ।

ਦੋਸ਼ੀ ਦੀ ਪਛਾਣ, ਸਮਰਾਟ ਉਮਰ 18 ਸਾਲ ਵਾਸੀ ਸੈਕਟਰ 34 ਡੀ, ਚੰਡੀਗੜ ਵਜੋਂ ਹੋਈ ਹੈ, ਜੋ ਕਿ ਚੰਡੀਗੜ ਦੇ ਵੈਲਡਨ ਆਪਟੀਕਲਜ਼ ਪਰਿਵਾਰ ਨਾਲ ਸਬੰਧਤ ਹੈ। ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਅਤੇ ਹਾਦਸੇ ਦੇ ਸਮੇਂ ਉਸਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਹਾਦਸੇ ਸਮੇਂ ਸਮਰਾਟ ਦੀ ਕਾਰ ਵਿੱਚ ਮੌਜੂਦ ਉਸਦੇ ਦੋ ਦੋਸਤਾਂ ਉੱਤੇ ਵੀ ਮਾਮਲਾ ਦਰਜ ਕੀਤਾ ਹੈ ਜਿਨਾਂ ਦੀ ਪਛਾਣ ਅਰਜੁਨ ਅਤੇ ਪ੍ਰਭਨੂਰ ਵਜੋਂ ਹੋਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਮਰਾਟ ਜੋ ਕਿ ਮਰਸੀਡੀਜ ਕਾਰ (ਸੀਐਚ 01 ਸੀਸੀ 1869 ਨੰਬਰ) ਚਲਾ ਰਿਹਾ ਸੀ, ਨੇ ਟ੍ਰੈਫਿਕ ਲਾਈਟਾਂ ਉਲੰਘ ਕੇ ਅਤੇ ਇਕ ਅਰਟੀਗਾ ਕਾਰ ਅਤੇ ਦੋ ਸਾਈਕਲਾਂ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ ਸਾਈਕਲ ਸਵਾਰ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਮਿ੍ਰਤਕਾਂ ਦੀ ਪਛਾਣ ਧਰਮਪ੍ਰੀਤ ਸਿੰਘ, ਅੰਕੁਸ਼ ਨਰੂਲਾ ਅਤੇ ਰਾਮ ਪ੍ਰਸਾਦ ਵਜੋਂ ਹੋਈ ਹੈ।

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਐਸ.ਏ.ਐਸ. ਨਗਰ ਸਤਿੰਦਰ ਸਿੰਘ ਨੇ ਦੱਸਿਆ ਕਿ ਮਰਸੀਡੀਜ਼ ਵਿੱਚ ਬੈਠੇ ਤਿੰਨੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਹਾਦਸਾ ਉਦੋਂ ਵਾਪਰਿਆ ਜਦੋਂ ਡਰਾਈਵਰ ਤੇਜ਼ਰਫਤਾਰ ਕਾਰ ’ਤੇ ਕਾਬੂ ਨਹੀਂ ਪਾ ਸਕਿਆ। । ਉਹ ਪੀੜਤਾਂ ਦੀ ਗੰਭੀਰ ਸਥਿਤੀ ਨੂੰ ਜਾਣੂ ਹੁੰਦਿਆਂ ਵੀ ਹਾਦਸੇ ਵਾਲੀ ਥਾਂ ਤੋਂ ਫਰਾਰ ਹੋ ਗਏ ਅਤੇ ਉਨਾਂ ਨੇ ਪੁਲਿਸ ਜਾਂ ਐਂਬੂਲੈਂਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਨੂੰ ਮਰਸੀਡੀਜ ਕੋਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਹੋਈਆਂ ਹਨ।

ਐਸ.ਐਸ.ਪੀ ਨੇ ਕਿਹਾ ਕਿ ਪੁਲਿਸ ਨੇ ਦੋਸ਼ੀ ਡਰਾਈਵਰ ਸਮਰਾਟ ਨੂੰ ਗਿ੍ਰਫਤਾਰ ਕਰ ਲਿਆ ਹੈ, ਜਿਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ। ਉਨਾਂ ਕਿਹਾ ਕਿ ਪੁਲਿਸ ਛਾਪੇਮਾਰੀ ਕਰ ਰਹੀ ਹੈ ਅਤੇ ਜਲਦੀ ਹੀ ਹੋਰਨਾਂ ਮੁਲਜਮਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ।

ਇਸੇ ਦੌਰਾਨ ਦੋਸ਼ੀਆਂ ਵਿਰੁੱਧ ਥਾਣਾ ਮਟੌਰ ਵਿਖੇ ਆਈਪੀਸੀ ਦੀ ਧਾਰਾ 304 (ਕਲਪੇਬਲ ਹੋਮੀਸਾਈਡ ਨਾਟ ਅਮਾਊਂਟਿੰਗ ਟੂ ਮਰਡਰ) ਅਤੇ 120 ਬੀ (ਅਪਰਾਧਕ ਸਾਜਿਸ਼) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅਗਲੇ ਦੋ ਹਫਤਿਆਂ ਵਿਚ ਜਾਂਚ ਪੂਰੀ ਕਰ ਲਈ ਜਾਵੇਗੀ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਮਿਸਾਲੀ ਸਜਾ ਦਵਾਉਣ ਲਈ ਅਦਾਲਤ ਨੂੰ ਬੇਨਤੀ ਕੀਤੀ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION