27.1 C
Delhi
Friday, May 3, 2024
spot_img
spot_img

ਮੁੱਖ ਮੰਤਰੀ ਚੰਨੀ ਨੇ ਬੇਟੇ ਦਾ ਸਾਦਾ ਵਿਆਹ ਕਰਕੇ ਪੇਸ਼ ਕੀਤੀ ਮਿਸਾਲ! ਅਕਾਲ ਤਖ਼ਤ ਦੇ ਜੱਥੇਦਾਰ ਅਤੇ ਰਾਜਸੀ ਸ਼ਖਸ਼ੀਅਤਾਂ ਨੇ ਦਿੱਤਾ ਅਸ਼ੀਰਵਾਦ

ਯੈੱਸ ਪੰਜਾਬ
10 ਅਕਤੂਬਰ, 2021:
ਪੰਜਾਬ ਦੇ ਮੁੱਖ ਮੰਤਰੀ ਸ:ਚਰਨਜੀਤ ਸਿੰਘ ਚੰਨੀ ਨੇ ਆਪਣੇ ਬੇਟੇ ਦਾ ਸਾਦਾ ਵਿਆਹ ਕਰਕੇ ਇਕ ਮਿਸਾਲ ਪੇਸ਼ ਕੀਤੀ ਹੈ।

ਸ: ਚੰਨੀ ਦੇ ਵੱਡੇ ਬੇਟੇ ਸ:ਨਵਜੀਤ ਸਿੰਘ ਦਾ ਆਨੰਦ ਕਾਰਜ ਅੱਜ ਸਿਮਰਨਧੀਰ ਕੌਰ ਨਾਲ ਐਤਵਾਰ 10 ਅਕਤੂਬਰ ਨੂੰ ਮੁਹਾਲੀ ਦੇ ਫ਼ੇਜ਼ 3 ਬੀ-1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖ਼ੇ ਸੰਪੂਰਨ ਹੋਇਆ।

ਇਸ ਮੌਕੇ ਪਰਿਵਾਰ ਅਤੇ ਮਹਿਮਾਨਾਂ ਨੇ ਆਨੰਦ ਕਾਰਜ ਦੀ ਸੰਪੂਰਨਤਾ ਮਗਰੋਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਲੰਗਰ ਛਕਿਆ। ਇਸ ਤੋਂ ਪਹਿਲਾਂ ਸ: ਚੰਨੀ ਖ਼ੁਦ ਆਪਣੇ ਬੇਟੇ ਦੀ ਕਾਰ ਡਰਾਈਵ ਕਰਕੇ ਗੁਰਦੁਆਰਾ ਸਾਹਿਬ ਪੁੱਜੇ ਅਤੇ ਉਸੇ ਕਾਰ ਵਿੱਚ ਆਪਣੀ ਨੂੰਹ ਦੀ ਡੋਲੀ ਲੈ ਕੇ ਘਰ ਪੁੱਜੇ। ਜਾਣਕਾਰੀ ਅਨੁਸਾਰ ਸ: ਚੰਨੀ ਨੇ ਕਿਸੇ ਤੋਂ ਵੀ ਸ਼ਗਨ ਪ੍ਰਵਾਨ ਨਹੀਂ ਕੀਤਾ।

ਵਿਆਹ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਜੋੜੀ ਨੂੰ ਅਸ਼ੀਰਵਾਦ ਦਿੱਤਾ।

ਪੁੱਜੀਆਂ ਸ਼ਖਸ਼ੀਅਤਾਂ ਵਿੱਚ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ, ਪੰਜਾਬ ਦੇ ਰਾਜਪਾਲ ਸ੍ਰੀ ਬੀ.ਐਲ. ਪੁਰੋਹਿਤ, ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ, ਉਪ ਮੁੱਖ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਉਮ ਪ੍ਰਕਾਸ਼ ਸੋਨੀ, ਪੰਜਾਬ ਦੇ ਮੰਤਰੀ ਸ:ਪਰਗਟ ਸਿੰਘ, ਰਾਣਾ ਗੁਰਜੀਤ ਸਿੰਘ, ਸ: ਮਨਪ੍ਰੀਤ ਸਿੰਘ ਬਾਦਲ, ਸ੍ਰੀਮਤੀ ਰਜੀਆ ਸੁਲਤਾਨਾ, ਸ੍ਰੀ ਰਾਜਾ ਵੜਿੰਗ, ਸ੍ਰੀਮਤੀ ਅਰੁਨਾ ਚੌਧਰੀ, ਸ੍ਰੀ ਰਾਜ ਕੁਮਾਰ ਵੇਰਕਾ, ਸ: ਸੁਖ਼ਬਿੰਦਰ ਸਿੰਘ ਸਰਕਾਰੀਆ ਅਤੇ ਸ: ਸੰਗਤ ਸਿੰਘ ਗਿਲਜੀਆਂ, ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਮੋਹਿੰਦਰ ਸਿੰਘ ਕੇ.ਪੀ., ਵਿਧਾਇਕ ਅਤੇ ਵਰਕਿੰਗ ਪ੍ਰਧਾਨ ਸ:ਕੁਲਜੀਤ ਸਿੰਘ ਨਾਗਰਾ, ਵਿਧਾਇਕ ਸ: ਬਲਬੀਰ ਸਿੰਘ ਸਿੱਧੂ, ਸ: ਅਮਰੀਕ ਸਿੰਘ ਢਿੱਲੋਂ, ਸ: ਸੁਖ਼ਪਾਲ ਸਿੰਘ ਖ਼ਹਿਰਾ, ਵਿਧਾਇਕ ਸ੍ਰੀ ਕੰਵਰ ਸੰਧੂ, ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਅਦਾਕਾਰ ਅਤੇ ਕਾਮੇਡੀਅਨ ਸ: ਗੁਰਪ੍ਰੀਤ ਸਿੰਘ ਘੁੱਗੀ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਹੋਰ ਬਹੁਤ ਸਾਰੀਆਂ ਸ਼ਖਸ਼ੀਅਤਾਂ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION